ਰਜਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫ਼ਸਰ ਨੂੰ ਸੇਵਾ ਮੁਕਤੀ ’ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ
ਸਾਲ 2014 ਦੌਰਾਨ ਵਿਭਾਗੀ ਤਰੱਕੀ ਮਿਲਣ ਉਪਰੰਤ ਬਲਾਕ ਪੱਟੀ ਦੇ ਹੀ ਸਰਕਲ ਘਰਿਆਲਾ ਵਿਖੇ ਏਈਓ ਦੇ ਤੌਰ ’ਤੇ ਨੌ-ਸਾਲ ਆਪਣੀਆਂ ਸੇਵਾਵਾਂ ਦਿੱਤੀਆਂ।
Publish Date: Sat, 28 Feb 2026 04:23 PM (IST)
Updated Date: Sun, 01 Mar 2026 04:01 AM (IST)
ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਸਟਾਫ਼ ਨੇ ਰਜਿੰਦਰ ਕੁਮਾਰ ਏਈਓ ਨੂੰ ਸੇਵਾ ਮੁਕਤੀ ’ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ। ਸਥਾਨਕ ‘ਜੀ ਗ੍ਰੈਂਡ ਹੋਟਲ’ ਨੇੜੇ ਵੇਰਕਾ ਡੇਅਰੀ ਵਿਚ ਆਯੋਜਿਤ ਪਾਰਟੀ ਦੌਰਾਨ ਜ਼ਿਲ੍ਹੇ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਰਜਿੰਦਰ ਕੁਮਾਰ ਏਈਓ ਵਲੋਂ ਲਗਭਗ 26 ਸਾਲ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਆਪਣੇ ਕੰਮ ਨੂੰ ਤਨਦੇਹੀ ਨਾਲ ਨਿਭਾਉਂਦੇ ਰਹੇ ਹਨ, ਜੋ ਕਿ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ, ਪੱਟੀ ਅਤੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਰਜਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਖੇਤੀਬਾੜੀ ’ਚ ਡਿਪਲੋਮਾ ਕਰਨ ਉਪਰੰਤ ਬਲਾਕ ਪੱਟੀ ਦੇ ਹੀ ਸਰਕਲ ਘਰਿਆਲਾ ਤੋਂ ਬਤੌਰ ਖੇਤੀ ਉਪ-ਨਿਰੀਖਕ ਨੌਕਰੀ ਦੀ ਸ਼ੁਰੂਆਤ ਕੀਤੀ। ਸਾਲ 2014 ਦੌਰਾਨ ਵਿਭਾਗੀ ਤਰੱਕੀ ਮਿਲਣ ਉਪਰੰਤ ਬਲਾਕ ਪੱਟੀ ਦੇ ਹੀ ਸਰਕਲ ਘਰਿਆਲਾ ਵਿਖੇ ਏਈਓ ਦੇ ਤੌਰ ’ਤੇ ਨੌ-ਸਾਲ ਆਪਣੀਆਂ ਸੇਵਾਵਾਂ ਦਿੱਤੀਆਂ।
ਇਸ ਦੌਰਾਨ ਸਰਕਾਰੀ ਹਦਾਇਤਾਂ ਅਨੁਸਾਰ ਇਲਾਕੇ ਦੇ ਕਿਸਾਨਾਂ ਨਾਲ ਬਾਖੂਬੀ ਤਾਲਮੇਲ ਬਣਾ ਕੇ ਦਿੱਤੀਆਂ ਜਾ ਰਹੀਆਂ ਸਕੀਮਾਂ ਤੇ ਦਰਪੇਸ਼ ਮੁਸ਼ਕਿਲਾਂ ਸਬੰਧੀ ਸਮੇਂ-ਸਮੇਂ ’ਤੇ ਜਾਗਰੂਕ ਕੀਤਾ ਨਾਲ ਹੀ ਨਾਲ ਆਪਣੀ ਏਈਓ ਐਸੋਸੀਏਸ਼ਨ ਲਈ ਵੀ ਯੋਗਦਾਨ ਪਾਉਂਦੇ ਰਹੇ। ਇਨ੍ਹਾਂ ਦੀ ਸ਼ਖਸ਼ੀਅਤ ਦੀ ਵਿਲੱਖਣਤਾ, ਸਾਦਗੀ ਨੂੰ ਯਾਦ ਕਰਦਿਆਂ ਭਵਿੱਖ ਵਿਚ ਖੇੜਿਆਂ ਭਰਪੂਰ ਜ਼ਿੰਦਗੀ ਦੀ ਕਾਮਨਾ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ ਡਾ. ਤੇਜਬੀਰ ਸਿੰਘ, ਸੁਪਰਡੈਂਟ ਸੁਖਪਾਲ ਸਿੰਘ, ਡਾ ਪ੍ਰਭਜੋਤ ਸਿੰਘ ਏਡੀਓ, ਗੁਰਭੇਜ ਸਿੰਘ ਜ਼ਿਲ੍ਹਾ ਪ੍ਰਧਾਨ ਏਈਓ ਐਸੋਸੀਏਸ਼ਨ, ਡਾ ਮਲਵਿੰਦਰ ਸਿੰਘ ਏਓ, ਡਾ ਅਮਰਦੀਪ ਸਿੰਘ ਏਓ ਚੋਹਲਾ ਸਾਹਿਬ, ਡਾ ਜਸਬੀਰ ਸਿੰਘ ਗਿੱਲ, ਡਾ ਸੁਖਵਿੰਦਰ ਸਿੰਘ ਸਾਬਕਾ ਖੇਤੀਬਾੜੀ ਅਫਸਰ, ਤਲਵਿੰਦਰ ਸਿੰਘ ਖੇਤੀਬਾੜੀ ਉਪ-ਨਿਰੀਖਕ, ਸਾਕ ਸਬੰਧੀ ਅਤੇ ਇਲਾਕੇ ਦੇ ਸੱਜਣਾਂ ਨੇ ਰਜਿੰਦਰ ਕੁਮਾਰ ਨੂੰ ਨਿੱਘੀ ਵਿਦਾਇਗੀ ਪਾਰਟੀ ਦੇਣ ਮੌਕੇ ਇਕ ਮਿੱਠੀ ਯਾਦ ਵਜੋਂ ਸਨਮਾਨ ਚਿੰਨ੍ਹ ਭੇਂਟ ਕੀਤੇ।