ਮਾਤਾ ਪ੍ਰਕਾਸ਼ ਕੌਰ ਢਿੱਲੋਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ
ਮਾਤਾ ਪ੍ਰਕਾਸ਼ ਕੌਰ ਢਿੱਲੋਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ
Publish Date: Sun, 07 Jun 2026 04:38 PM (IST)
Updated Date: Mon, 08 Jun 2026 04:05 AM (IST)

ਕਾਰਜ ਸਿੰਘ ਬਿੱਟੂ•, ਪੰਜਾਬੀ ਜਾਗਰਣ, ਸੁਰਸਿੰਘ : ਸੀਨੀਅਰ ਕਾਂਗਰਸੀ ਆਗੂ ਹਰਭਿੰਦਰਪਾਲ ਸਿੰਘ ਢਿੱਲੋਂ ਤੇ ਅਨੰਤਪਾਲ ਸਿੰਘ ਢਿੱਲੋਂ ਕੈਨੇਡਾ ਦੇ ਮਾਤਾ ਪ੍ਰਕਾਸ਼ ਕੌਰ ਜੀ ਸਾਬਕਾ ਸਰਪੰਚ ਸਵ. ਸਵਰਨ ਸਿੰਘ ਢਿੱਲੋਂ ਸੁਰਸਿੰਘ ਜੋ ਕਿ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕਿ ਗੁਰੂ ਚਰਨਾਂ ਵਿਚ ਜਾ ਬਿਰਾਜ਼ੇ ਸਨ। ਉਨ੍ਹਾਂ ਦਾ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਸੁਰਸਿੰਘ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਦੀਵਾਨ ਹਾਲ ਗੁਰਦੁਆਰਾ ਬਾਬਾ ਭਾਈ ਪੁਰਖ ਪਦਾਰਥ ਸਾਹਿਬ ਸੁਰਸਿੰਘ ਵਿਖੇ ਹੋਇਆ। ਇਸ ਮੌਕੇ ਹਜ਼ੂਰੀ ਰਾਗੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਰਾਗੀ ਭਾਈ ਗੁਲਜ਼ਾਰ ਸਿੰਘ ਤੇ ਸਾਥੀਆਂ ਵੱਲੋਂ ਵੈਰਾਗਮਈ ਕੀਰਤਨ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸ਼ਰਧਾਂਜਲੀ ਸਮਾਗਮ ਮੌਕੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਹਲਕਾ ਖੇਮਕਰਨ, ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ, ਮੈਂਬਰ ਸੁਖਦੇਵ ਸਿੰਘ ਢਿੱਲੋਂ ਸੁਰਸਿੰਘ ਆਦਿ ਆਗੂਆਂ ਵੱਲੋਂ ਮਾਤਾ ਪ੍ਰਕਾਸ਼ ਕੌਰ ਢਿੱਲੋਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਤੁਰ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਮਾਤਾ ਪ੍ਰਕਾਸ਼ ਕੌਰ ਸਮਾਜਿਕ ਰਿਸ਼ਤਿਆਂ ਨੂੰ ਬਹੁਤ ਮਹੱਤਵ ਦਿੰਦੇ ਸਨ ਅਤੇ ਗੁਰਬਾਣੀ ਵਿਚ ਬਹੁਤ ਸ਼ਰਧਾ ਰੱਖਦੇ ਸਨ। ਇਸ ਉਪਰੰਤ ਉਨ੍ਹਾਂ ਦੇ ਪੁੱਤਰ ਸੀਨੀਅਰ ਕਾਂਗਰਸੀ ਆਗੂ ਹਰਪਿੰਦਰਪਾਲ ਸਿੰਘ ਢਿੱਲੋਂ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਰਾਜਬੀਰ ਸਿੰਘ ਢਿੱਲੋਂ, ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਹਰਜੀਤ ਸਿੰਘ ਸਮੁੰਦਰੀ ਵਾਲੇ, ਲਖਵਿੰਦਰ ਸਿੰਘ ਸੰਧੂ, ਰਛਪਾਲ ਸਿੰਘ ਸ਼ੇਰਾ, ਹਰਜਿੰਦਰ ਸਿੰਘ ਜਿੰਦਰ, ਬਿਕਰਮਜੀਤ ਸਿੰਘ ਬਾਜਵਾ, ਹਰਿੰਦਰ ਸਿੰਘ ਟੀਟੂ, ਭਾਗ ਸਿੰਘ ਚੱਕਵਾਲੀਆ, ਸਰਪੰਚ ਮੇਜ਼ਰ ਸਿੰਘ ਕਲਸ, ਦਵਿੰਦਰ ਸਿੰਘ ਬਲਾਕ ਪ੍ਰਧਾਨ ਵਲਟੋਹਾ, ਸਵਰਨ ਸਿੰਘ ਮੱਧਰ, ਸਾਬਕਾ ਸਰਪੰਚ ਗੁਰਦੇਵ ਸਿੰਘ ਰੱਖਕੋਟਲੀ, ਐੱਸਡੀਓ ਗੁਰਪਾਲ ਸਿੰਘ ਢਿੱਲੋਂ, ਡਾ. ਪ੍ਰਮਿੰਦਰ ਸਿੰਘ ਢਿੱਲੋਂ, ਰਾਣਾ ਰਣਬੀਰ ਸਿੰਘ ਢਿੱਲੋਂ ਬਲਾਕ ਸੰਮਤੀ ਮੈਂਬਰ ਭਿੱਖੀਵਿੰਡ, ਸੁਰਿੰਦਰ ਸਿੰਘ, ਡਾਕਟਰ ਸਤਬੀਰ ਸਿੰਘ ਢਿੱਲੋਂ, ਜਗਤਾਰ ਸਿੰਘ ਜੱਗਾ, ਸਰਪੰਚ ਪ੍ਰਤਾਪ ਸਿੰਘ ਮਾਛੀਕੇ, ਨਿਸ਼ਾਨ ਸਿੰਘ ਧੁੰਨ, ਗੁਰਸਾਹਿਬ ਸਿੰਘ ਧੁੰਨ, ਮੈਂਬਰ ਮੋਹਨ ਸਿੰਘ, ਡਾ. ਸੁਖਪਾਲ ਸਿੰਘ, ਡਾ. ਤੇਜਿੰਦਰ ਸਿੰਘ, ਡਾ. ਕਰਨ ਸਿੰਘ, ਅਸ਼ੋਕ ਕੁਮਾਰ ਛੀਨਿਆਂ ਵਾਲੇ, ਜਗਦੀਸ਼ ਕੁਮਾਰ ਕਾਨੂੰਗੋ, ਪ੍ਰਧਾਨ ਸੇਵਾ ਸਿੰਘ, ਡਾ. ਮਨਜਿੰਦਰ ਸਿੰਘ ਹੀਰਾ, ਗੁਰਅਜਮੇਰ ਸਿੰਘ, ਪ੍ਰਿੰਸੀਪਲ ਬਿੱਕਰ ਸਿੰਘ, ਮੇਜਰ ਸਿੰਘ, ਮਾਸਟਰ ਹਰਪਾਲ ਸਿੰਘ, ਜਥੇਦਾਰ ਹਰਪਾਲ ਸਿੰਘ ਰਾਜੂ, ਸੁਖਦੇਵ ਸਿੰਘ, ਸੁਖਰਾਜ ਸਿੰਘ ਢਿੱਲੋਂ ਸਾਬੀ, ਹਰਭਾਲ ਸਿੰਘ ਭੁੱਲਰ, ਸੁਖਵਿੰਦਰ ਸਿੰਘ ਢਿੱਲੋਂ ਤੇ ਹੋਰ ਸਖਸ਼ੀਅਤਾਂ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਈਆਂ। ਕੈਪਸ਼ਨ : ਸ਼ਰਧਾਂਜਲੀ ਸਮਾਗਮ ਮੌਕੇ ਮੌਜੂਦ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਹੋਰ ਸ਼ਖ਼ਸੀਅਤਾਂ। ਕੈਪਸ਼ਨ : ਮਾਤਾ ਪ੍ਰਕਾਸ਼ ਕੌਰ ਢਿੱਲੋਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹੋਈਆਂ ਵੱਖ-ਵੱਖ ਸ਼ਖ਼ਸੀਅਤਾਂ। ਕੈਪਸ਼ਨ : ਵੈਰਾਗਮਈ ਕੀਰਤਨ ਕਰਦਾ ਹੋਇਆ ਹਜ਼ੂਰੀ ਰਾਗੀ ਭਾਈ ਗੁਲਜ਼ਾਰ ਸਿੰਘ ਦਾ ਜਥਾ। ਕੈਪਸ਼ਨ : ਸਵ. ਮਾਤਾ ਪ੍ਰਕਾਸ਼ ਕੌਰ।