ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਤਰੁੰਤ ਜਾਰੀ ਕਰੇ : ਪੈਨਸ਼ਨਰ ਆਗੂ
ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਤਰੁੰਤ ਜਾਰੀ ਕਰੇ - ਪੈਨਸ਼ਨਰ ਆਗੂ
Publish Date: Fri, 05 Jun 2026 05:08 PM (IST)
Updated Date: Sat, 06 Jun 2026 04:05 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਆਗੂ ਸਰਬਜੀਤ ਸਿੰਘ ਪੁਰੀ, ਸੁੱਚਾ ਸਿੰਘ, ਦਿਲਬਾਗ ਸਿੰਘ ਵਰਪਾਲ ਤੇ ਕਾਰਜ ਸਿੰਘ ਕੈਰੋਂ ਦੀ ਪ੍ਰਧਾਨਗੀ ਹੇਠ ਰੋਡਵੇਜ਼ ਭਵਨ ਤਰਨਤਾਰਨ ਵਿਖੇ ਕੀਤੀ ਗਈ। ਇਸ ਸਮੇਂ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ। ਇਸ ਸਮੇਂ ਜਥੇਬੰਦੀ ਦੇ ਵਿੱਤ ਸਕੱਤਰ ਸਵਰਨ ਸਿੰਘ ਕੁਹਾੜਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਕਰੋੜਾਂ ਦੇ ਰੂਪ ਵਿਚ ਬਕਾਏ ਖੜ੍ਹੇ ਹਨ, ਪੈਨਸ਼ਨਰਾਂ ਦਾ 2.59 ਦੇ ਫੈਕਟਰ ਦਾ ਮਸਲਾ ਜਿਉਂ ਦਾ ਤਿਉਂ ਹੈ। ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਬਣਦਾ 18 ਫ਼ੀਸਦੀ ਮਹਿੰਗਾਈ ਭੱਤਾ ਸਰਕਾਰ ਦੱਬ ਕੇ ਬੈਠੀ ਹੈ, ਜਦ ਕਿ ਕੇਂਦਰ ਸਰਕਾਰ ਨੇ ਅੱਠਵਾਂ ਪੇ-ਕਮਿਸ਼ਨ ਜਨਵਰੀ 2026 ਤੋਂ ਦੇਣਾ ਕੀਤਾ ਹੈ, ਪਰ ਪੰਜਾਬ ਸਰਕਾਰ ਨੇ ਸਿਵਾਏ ਲਾਰਿਆਂ ਦੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀ ਇਕ ਮੰਗ ਵੀ ਪੂਰੀ ਨਹੀ ਕੀਤੀ। ਹਾਈਕੋਰਟ ਵਿਚ ਮੁਲਾਜ਼ਮਾਂ ਵੱਲੋਂ ਮਹਿੰਗਾਈ ਭੱਤੇ ਤੇ ਬਕਾਇਆ ਸਬੰਧੀ ਪਾਈ ਗਈ ਰਿਟ ਪਟੀਸ਼ਨ ’ਤੇ ਉੱਚ-ਅਦਾਲਤ ਨੇ ਮੁਲਾਜ਼ਮਾਂ ਦਾ ਬਣਦਾ ਮਹਿੰਗਾਈ ਭੱਤਾ ਦੇਣ ਲਈ ਕਿਹਾ ਤਾਂ ਜਵਾਬ ਵਿਚ ਸਰਕਾਰ ਦਾ ਉਸ ਵੇਲੇ ਦੋਗਲਾ ਚਿਹਰਾ ਸਾਹਮਣੇ ਆਇਆ ਜਦੋਂ ਸਰਕਾਰ ਮਹਿੰਗਾਈ ਭੱਤਾ ਬਕਾਇਆ ਨਾ ਦੇਣ ਲਈ ਅਦਾਲਤ ਵਿਚ ਡਬਲ ਬੈਂਚ ਕੋਲ ਪਟੀਸ਼ਨ ਪਾਉਣ ਚਲੇ ਗਈ, ਜਦ ਕਿ ਉੱਚ-ਅਦਾਲਤ ਨੇ ਸਰਕਾਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਤਾਂ ਸਰਕਾਰ ਦੁਆਰਾ ਅਦਾਲਤ ਨੂੰ ਸੀਲ ਬੰਦ ਜਵਾਬ ਵਿਚ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਬਣਦਾ ਮਹਿੰਗਾਈ ਭੱਤਾ ਦੇਣ ਦੀ ਥਾਂ ਕੇਂਦਰ ਨਾਲ ਪੰਜਾਬ ਦੇ ਸਕੇਲਾਂ ਦੀ ਤੁਲਨਾ ਕਰਨ ਲੱਗ ਪਈ। ਜਦ ਕਿ ਸਕੇਲ ਪੇ-ਕਮਿਸ਼ਨਾਂ ਦੁਆਰਾ ਦਸ ਸਾਲ ਬਾਅਦ ਸੋਧੇ ਜਾਂਦੇ ਹਨ ਤੇ ਮਹਿੰਗਾਈ ਭੱਤਾ ਹਰ ਛੇ ਮਹੀਨੇ ਬਾਅਦ ਦਿੱਤਾ ਜਾਂਦਾ ਹੈ। ਸਰਕਾਰ ਦੀਆਂ ਝੂਠੀਆਂ ਉਪਲਬਧੀਆਂ ਗਿਣਾਉਣ ਲਈ ਕਰੋੜਾਂ ਰੁਪਏ ਇਸ਼ਤਿਹਾਰਾਂ ’ਤੇ ਮਸ਼ਹੂਰੀਆਂ ਲਈ ਖ਼ਰਚੇ ਜਾ ਰਹੇ ਹਨ। ਇਸ ਮੌਕੇ ਸੂਬਾ ਸਿੰਘ, ਗੁਰਦੀਪ ਸਿੰਘ, ਮਹਿੰਦਰ ਸਿੰਘ, ਅਜਮੇਰ ਸਿੰਘ, ਸੁਰਿੰਦਰ ਸਿੰਘ, ਸਵਰਨ ਸਿੰਘ, ਜੀਵਨ ਸਿੰਘ, ਲਾਭ ਸਿੰਘ ਇੰਸਪੈਕਟਰ, ਹਰਜਿੰਦਰ ਸਿੰਘ, ਮਨਜੀਤ ਸਿੰਘ, ਲਖਵਿੰਦਰ ਸਿੰਘ, ਬਲਦੇਵ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ, ਆਸ਼ਾ ਸਿੰਘ, ਹਰਜੀਤ ਸਿੰਘ, ਰਾਮ ਸਿੰਘ, ਪ੍ਰਧਾਨ ਸਤਨਾਮ ਸਿੰਘ, ਸੈਕਟਰੀ ਨਵਦੀਪ ਸਿੰਘ ਆਦਿ ਆਗੂ ਹਾਜ਼ਰ ਸਨ।