ਐਡਵੋਕੇਟ ਕਰਮਜੀਤ ਸਿੰਘ ਨੂੰ ਦਿੱਤੀ ਵਧਾਈ
ਐਡਵੋਕੇਟ ਕਰਮਜੀਤ ਸਿੰਘ ਨੂੰ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦਾ ਮੈਂਬਰ ਬਣਨ ’ਤੇ ਦਿੱਤੀ ਵਧਾਈ
Publish Date: Fri, 24 Apr 2026 07:28 PM (IST)
Updated Date: Sat, 25 Apr 2026 04:11 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੀਆਂ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਐਡਵੋਕੇਟ ਕਰਜੀਤ ਸਿੰਘ ਦੇ ਮੈਂਬਰ ਚੁਣੇ ਜਾਣ ’ਤੇ ਇਲਾਕੇ ਦੇ ਵਕੀਲਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਐਡਵੋਕੇਟ ਗੁਰਪ੍ਰੀਤ ਲਵ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਐਡਵੋਕੇਟ ਕਰਜੀਤ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਐਡਵੋਕੇਟ ਗੁਰਪ੍ਰੀਤ ਲਵ ਨੇ ਕਿਹਾ ਕਿ ਐਡਵੋਕੇਟ ਕਰਜੀਤ ਸਿੰਘ ਦਾ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਵਿਚ ਮੈਂਬਰ ਬਣਨਾ ਸਾਰੇ ਵਕੀਲ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਕਰਜੀਤ ਸਿੰਘ ਇਕ ਇਮਾਨਦਾਰ, ਮਿਹਨਤੀ ਅਤੇ ਨਿਯਮਾਂ ਦੇ ਪੱਖ ’ਚ ਖੜ੍ਹਨ ਵਾਲੇ ਕਾਨੂੰਨਦਾਨ ਹਨ, ਜਿਨ੍ਹਾਂ ਨੇ ਹਮੇਸ਼ਾਂ ਵਕੀਲਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਵਕੀਲਾਂ ਦੇ ਮੁੱਦਿਆਂ ਨੂੰ ਤਰਜੀਹ ਦੇਣਗੇ ਅਤੇ ਬਾਰ ਕੌਂਸਲ ਵਿਚ ਨਵੇਂ ਸੁਧਾਰ ਲਿਆਉਣ ਲਈ ਅਹਿਮ ਯੋਗਦਾਨ ਪਾਉਣਗੇ। ਐਡਵੋਕੇਟ ਗੁਰਪ੍ਰੀਤ ਲਵ ਨੇ ਕਿਹਾ ਕਿ ਨੌਜਵਾਨ ਵਕੀਲਾਂ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਦੇਣ ਲਈ ਵੀ ਕਰਜੀਤ ਸਿੰਘ ਦੀ ਭੂਮਿਕਾ ਮਹੱਤਵਪੂਰਨ ਰਹੇਗੀ। ਇਸ ਮੌਕੇ ਐਡਵੋਕੇਟ ਗੁਰਵਿੰਦਰ ਸਿੰਘ, ਐਡਵੋਕੇਟ ਰਾਜਕਰਨ ਸਿੰਘ, ਐਡਵੋਕੇਟ ਬਲਕਰਨ ਸਿੰਘ, ਅਰੁਣ ਅਤੇ ਐਡਵੋਕੇਟ ਸ਼ਿਵਮ ਜੋਸ਼ੀ ਸਮੇਤ ਹੋਰ ਵਕੀਲ ਵੀ ਹਾਜਰ ਸਨ, ਜਿਨ੍ਹਾਂ ਵੱਲੋਂ ਵੀ ਐਡਵੋਕੇਟ ਕਰਜੀਤ ਸਿੰਘ ਨੂੰ ਦਿਲੋਂ ਵਧਾਈਆਂ ਦਿੱਤੀਆਂ ਗਈਆਂ।