ਬਾਈਕ ਸਵਾਰ ਨਾਬਾਲਿਗ ਨੂੰ ਰਸਤੇ ’ਚ ਰੋਕ ਕੇ ਕੀਤੀ ਕੁੱਟਮਾਰ
ਬਾਈਕ ਸਵਾਰ ਨਬਾਲਿਗ ਮੁੰਡੇ ਨੂੰ ਰਸਤੇ ’ਚ ਰੋਕ ਕੇ ਕੀਤੀ ਕੁੱਟਮਾਰ
Publish Date: Fri, 24 Apr 2026 07:25 PM (IST)
Updated Date: Sat, 25 Apr 2026 04:11 AM (IST)

ਅਣਪਛਾਤਿਆਂ ਸਮੇਤ ਘਰ ਅੱਗੇ ਆ ਕੇ ਚਲਾਈਆਂ ਗੋਲੀਆਂ, ਕੇਸ ਦਰਜ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਝਬਾਲ ਝਬਾਲ ਦੇ ਨਜ਼ਦੀਕੀ ਪਿੰਡ ਭੁੱਚਰ ਖੁਰਦ ਵਿਖੇ ਕਥਿਤ ਤੌਰ ’ਤੇ ਨਾਬਾਲਿਗ ਮੁੰਡੇ ਨੂੰ ਰਸਤੇ ’ਚ ਘੇਰ ਕੇ ਕੁੱਟਮਾਰ ਕਰਨ ਅਤੇ ਫਿਰ ਉਸਦੇ ਘਰ ਕੋਲ ਆ ਕੇ ਗਾਲੀ ਗਲੋਚ ਕਰਦਿਆਂ ਪਿਸਟਲ ਨਾਲ ਹਵਾਈ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਸਬੰਧੀ ਕਾਰਵਾਈ ਕਰਦਿਆਂ ਥਾਣਾ ਝਬਾਲ ਦੀ ਪੁਲਿਸ ਨੇ ਇਕ ਦਰਜਨ ਤੋਂ ਵੱਧ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਨਾ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭੁੱਚਰ ਖੁਰਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ 17 ਸਾਲਾ ਲੜਕਾ ਜਸ਼ਨਪ੍ਰੀਤ ਸਿੰਘ ਅਤੇ ਉਸਦੇ ਭਰਾ ਭੋਲਾ ਸਿੰਘ ਦਾ 15 ਸਾਲਾ ਲੜਕਾ ਸੁਖਬੀਰ ਸਿੰਘ ਗੱਗੋਬੂਆ ਅੱਡੇ ਤੋਂ ਘਰੇਲੂ ਸਾਮਾਨ ਲੈ ਕੇ ਘਰ ਆ ਰ ਹੇ ਸੀ। ਰਸਤੇ ਵਿਚ ਗੁਰਬੀਰ ਸਿੰਘ ਗੇਬੀ ਪੁੱਤਰ ਜਗਜੀਤ ਸਿੰਘ ਵਾਸੀ ਭੁੱਚਰ ਖੁਰਦ ਨੇ ਆਪਣੇ ਘਰ ਦੇ ਸਾਹਮਣੇ ਰਾਂਝਾ ਸਿੰਘ ਪੁੱਤਰ ਦਲੀਪ ਸਿੰਘ ਨਾਲ ਮਿਲ ਕੇ ਉਨ੍ਹਾਂ ਦਾ ਮੋਟਰਸਾਈਕਲ ਘੇਰ ਲਿਆ ਤੇ ਉਸ ਦੇ ਲੜਕੇ ਜਸ਼ਨਪ੍ਰੀਤ ਸਿੰਘ ਦੀ ਕੁੱਟਮਾਰ ਕੀਤੀ। ਫਿਰ ਕਰੀਬ ਅੱਧੇ ਘੰਟੇ ਬਾਅਦ ਗੁਰਬੀਰ ਸਿੰਘ ਗੇਬੀ ਵਰਨਾ ਤੇ ਸਵਿਫਟ ਕਾਰਾਂ ਤੋਂ ਇਲਾਵਾ 3-4 ਮੋਟਰਸਾਈਕਲਾਂ ’ਤੇ ਸਵਾਰ ਇਕ ਦਰਜਨ ਦੇ ਕਰੀਬ ਅਣਪਛਾਤੇ ਲੋਕਾਂ ਸਣੇ ਉਸ ਦੇ ਘਰ ਕੋਲ ਆ ਕੇ ਉਸ ਨੂੰ ਤੇ ਉਸਦੇ ਲੜਕੇ ਜਸ਼ਨਪ੍ਰੀਤ ਸਿੰਘ ਨੂੰ ਗਾਲੀ ਗਲੋਚ ਕਰਨ ਲੱਗਾ। ਜਦੋਂਕਿ ਉਸ ਨੇ ਪਿਸਟਲ ਨਾਲ ਚਾਰ ਦੇ ਕਰੀਬ ਫਾਇਰ ਵੀ ਕੀਤੇ। ਉਨ੍ਹਾਂ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਜਦੋਂ ਗੁਰਬੀਰ ਸਿੰਘ ਗੇਬੀ ਦੇ ਘਰ ਕੋਲੋਂ ਲੰਘਦਾ ਸੀ ਤਾਂ ਇਹ ਦੋਵੇਂ ਇਕ ਦੂਜੇ ਨਾਲ ਤਕਰਾ ਕਰਦੇ ਸੀ। ਇਸੇ ਰੰਜਿਸ਼ ਤਹਿਤ ਹੀ ਗੇਬੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਥਾਣਾ ਝਬਾਲ ਦੇ ਤਫਤੀਸ਼ੀ ਅਫਸਰ ਏਐੱਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਸੋਨਾ ਸਿੰਘ ਦੇ ਬਿਆਨਾਂ ’ਤੇ ਗੁਰਬੀਰ ਸਿੰਘ ਗੇਬੀ ਅਤੇ ਰਾਂਝਾ ਤੋਂ ਇਲਾਵਾ 12 ਅਣਪਛਾਤਿਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।