ਯੱਗ, ਭਵਿਆਂ ਆਰਤੀ, ਦੀਪਮਾਲਾ ਤੇ ਵਿਸ਼ਾਲ ਜਾਗਰਣ ਨੇ ਬਣਾਇਆ ਭਗਤੀਮਈ ਮਾਹੌਲ ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ ਪੱਟੀ ਸ਼ਹਿਰ ਵਿਖੇ ਸਥਿਤ ਮਾਂ ਬਗਲਾਮੁਖੀ ਧਾਮ ਵਿਚ ਮਾਂ ਬਗਲਾਮੁਖੀ ਜਯੰਤੀ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਮੰਦਰ ਵਿਚ ਸਵੇਰੇ ਤੋਂ ਹੀ ਭਗਤੀਮਈ ਮਾਹੌਲ ਦੇਖਣ ਨੂੰ ਮਿਲਿਆ, ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਮੰਦਰ ਵਿਚ ਪਿਛਲੇ ਇਕ ਹਫ਼ਤੇ ਤੋਂ ਮੂਰਤੀ ਸਥਾਪਨਾ ਦਿਵਸ ਦੇ ਪਵਿੱਤਰ ਉਪਲੱਖ ਵਿਚ ਲਗਾਤਾਰ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਸਨ, ਜਿਨ੍ਹਾਂ ਦਾ ਸੰਪੂਰਨ ਆਯੋਜਨ ਜਯੰਤੀ ਦੇ ਦਿਨ ਹੋਇਆ। ਸ਼ੁਕਰਵਾਰ ਨੂੰ ਜਯੰਤੀ ਮੌਕੇ ਮੰਦਰ ਵਿਚ ਵਿਸ਼ੇਸ਼ ਰੌਣਕ ਰਹੀ ਅਤੇ ਦੂਰ-ਦੂਰ ਤੋਂ ਆਈ ਸੰਗਤ ਨੇ ਸ਼ਿਰਕਤ ਕਰਕੇ ਸਮਾਗਮ ਨੂੰ ਚਾਰ ਚਾਂਦ ਲਗਾਏ। ਇਸ ਮੌਕੇ ਮੰਦਰ ਦੇ ਮਹੰਤ ਰਵੀ ਪੁਰੀ ਨੇ ਦੱਸਿਆ ਕਿ ਇਹ ਸਮਾਗਮ ਕਾਸ਼ੀ ਦੇ ਪ੍ਰਸਿੱਧ ਸੰਤ ਬਾਬਾ ਅਨੰਦ ਗਿਰੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਕਰਵਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਬਾਬਾ ਅਨੰਦ ਗਿਰੀ ਮਹਾਰਾਜ ਵਿਸ਼ੇਸ਼ ਤੌਰ ’ਤੇ ਸਮਾਗਮ ਵਿਚ ਸ਼ਾਮਿਲ ਹੋ ਕੇ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਉਨ੍ਹਾਂ ਦੇ ਆਉਣ ’ਤੇ ਮਹੰਤ ਰਵੀ ਪੁਰੀ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਪੂਰ ਸਵਾਗਤ ਕੀਤਾ ਗਿਆ, ਜਿਸ ਦੌਰਾਨ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੇ ਮੈਂਬਰ ਵੀ ਮੌਜੂਦ ਰਹੇ। ਮਹੰਤ ਰਵੀ ਪੁਰੀ ਨੇ ਦੱਸਿਆ ਕਿ ਪਿਛਲੇ ਛੇ ਦਿਨਾਂ ਤੋਂ ਮੰਦਰ ਵਿਚ ਲਗਾਤਾਰ ਧਾਰਮਿਕ ਕਰਮਕਾਂਡ ਚੱਲ ਰਹੇ ਸਨ ਅਤੇ ਅੱਜ ਜਯੰਤੀ ਦੇ ਦਿਨ ਇਹ ਸਮਾਗਮ ਆਪਣੇ ਚਰਮ ’ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਸਵੇਰੇ ਵਿਸ਼ੇਸ਼ ਤੌਰ ’ਤੇ ਮਾਂ ਬਗਲਾਮੁਖੀ ਯੱਗ, ਪੁਸ਼ਪ ਅਰਚਨਾ ਅਤੇ ਵਿਸ਼ੇਸ਼ ਭੋਗ ਲਗਾਇਆ ਗਿਆ। ਇਸ ਤੋਂ ਪਹਿਲਾਂ ਇਲਾਕੇ ਦੀ ਸੁੱਖ-ਸ਼ਾਂਤੀ ਲਈ ਹਵਨ ਯੱਗ ਵੀ ਕੀਤਾ ਗਿਆ, ਜਿਸ ਵਿਚ ਭਗਤ ਜਨਾਂ ਨੇ ਭਾਗ ਲੈ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ਼ਾਮ ਸਮੇਂ ਮਾਤਾ ਜੀ ਦੀ ਭਵਿਆਂ ਆਰਤੀ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ‘ਜੈ ਮਾਤਾ ਦੀ’ ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉਠਿਆ। ਮੰਦਰ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਸੁਗੰਧਿਤ ਫੁੱਲਾਂ ਨਾਲ ਸੁਸ਼ੋਭਿਤ ਕੀਤਾ ਗਿਆ ਸੀ, ਜੋ ਦਰਸ਼ਨ ਕਰਨ ਵਾਲਿਆਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣਿਆ। ਰਾਤ ਸਮੇਂ ਵਿਸ਼ੇਸ਼ ਦੀਪਮਾਲਾ ਅਤੇ ਆਤਿਸ਼ਬਾਜ਼ੀ ਦਾ ਪ੍ਰਬੰਧ ਕੀਤਾ ਗਿਆ, ਜਿਸ ਨੇ ਸਮਾਗਮ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ। ਇਸ ਤੋਂ ਇਲਾਵਾ ਵਿਸ਼ਾਲ ਜਾਗਰਣ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿਚ ਪ੍ਰਸਿੱਧ ਭਜਨ ਗਾਇਕਾਂ ਨੇ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਨੇ ਭਜਨਾਂ ’ਤੇ ਝੂਮ ਕੇ ਆਪਣੀ ਭਗਤੀ ਪ੍ਰਗਟਾਈ। ਸਮਾਗਮ ਦੌਰਾਨ ਮਾਤਾ ਰਾਣੀ ਦਾ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ, ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਪ੍ਰਸ਼ਾਦ ਪ੍ਰਾਪਤ ਕੀਤਾ। ਸੇਵਾਦਾਰਾਂ ਵੱਲੋਂ ਨਿਸ਼ਕਾਮ ਸੇਵਾ ਭਾਵਨਾ ਨਾਲ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਲਕਸ਼ਮੀ ਨਰਾਇਣ ਮੰਦਰ ਵੱਡੀ ਮੰਡੀ ਪੱਟੀ ਦੇ ਸੇਵਾਦਾਰਾਂ ਨੂੰ ਮਹੰਤ ਰਵੀ ਪੁਰੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਸੇਵਾਦਾਰਾਂ ਦੀ ਭਗਤੀ ਅਤੇ ਸੇਵਾ ਭਾਵਨਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਯੋਗਦਾਨ ਨਾਲ ਹੀ ਇਸ ਤਰ੍ਹਾਂ ਦੇ ਵੱਡੇ ਧਾਰਮਿਕ ਸਮਾਗਮ ਸਫਲ ਹੋ ਸਕਦੇ ਹਨ। ਸਮਾਗਮ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਭਰੀ। ਇਸ ਮੌਕੇ ਡਾ. ਰਾਜੇਸ਼ ਭਾਰਦਵਾਜ ਐੱਮਡੀ ਸ਼ਹੀਦ ਭਗਤ ਸਿੰਘ ਵਿੱਦਿਅਕ ਸੰਸਥਾਵਾਂ ਪੱਟੀ, ਰਾਜੇਸ਼ ਮਿੰਟਾਂ, ਵਿਨੋਦ ਖੰਨਾ ਬਲਾਕ ਪ੍ਰਧਾਨ, ਚੰਦਨ ਭਨੋਟ, ਰਾਜਨ ਅਰੋੜਾ, ਬੰਟੀ ਦੇਵਗਨ, ਅੰਕੁਸ਼ ਗੁਪਤਾ, ਪੰਡਤ ਅਮਿਤ ਤਿਵਾੜੀ, ਮਿੱਠੂ ਗਿਰੀ, ਵਿਨੇ ਗਿਰੀ, ਸੋਰਵ ਅਨੰਦ ਗਿਰੀ, ਮੇਲਾ ਗਿਰੀ, ਬਾਲਾ ਅਨੰਦ ਗਿਰੀ, ਧਰਮਵੀਰ ਖੰਨਾ, ਸੁਮਨ ਬਿੱਟੂ ਭੱਲਾ, ਭਵਨ ਕੁਮਾਰ ਟਾਹ, ਗਨਪਤੀ, ਸੋਨੂੰ ਬੇਦੀ ਸਮੇਤ ਕਈ ਹੋਰ ਪ੍ਰਮੁੱਖ ਵਿਅਕਤੀ ਮੌਜੂਦ ਰਹੇ। ਇਸ ਤੋਂ ਇਲਾਵਾ ਅਚਾਰੀਆ ਅਸ਼ਵਨੀ ਸ਼ਰਮਾ, ਅਚਾਰੀਆ ਸੁਨੀਲ ਸ਼ਰਮਾ, ਅਚਾਰੀਆ ਯਾਦਵਿੰਦਰ ਸ਼ਰਮਾ, ਅਚਾਰੀਆ ਸਾਵਣ ਸ਼ਰਮਾ, ਅਚਾਰੀਆ ਸੰਤੋਸ਼ ਸ਼ਰਮਾ, ਮਨਿੰਦਰ ਸਿੰਘ ਸੇਖੋਂ, ਗੌਰਵ ਪਾਠਕ, ਰਾਘਵ ਪਾਠਕ, ਕਰਮ ਸਿੰਘ, ਸੁਖਜਿੰਦਰ ਪਟਵਾਰੀ, ਲਲਿਤ ਸੇਠੀ, ਦਵਿੰਦਰ ਸ਼ਰਮਾ, ਲਲਿਤ ਸੁਧੀਰ, ਪਵਨ ਜੈਨ, ਰੋਬਿਨ ਸ਼ਰਮਾ, ਮੋਹਿਤ ਸ਼ਰਮਾ, ਸ਼ੁਭਮ ਸ਼ਰਮਾ, ਸੰਨੀ ਸ਼ਰਮਾ, ਰਘੂ ਸ਼ਰਮਾ, ਅਮਿਤ ਅਰੋੜਾ, ਅਨਿਲ ਸੇਠੀ, ਲਵ ਬਲੀਮ, ਐਸ਼ ਨੂਰ, ਅਕਸ਼ੈ ਖੰਨਾ, ਸੋਨੂੰ ਅਰੋੜਾ, ਪਾਲ ਭੰਡਾਰੀ, ਬਲਬੀਰ ਸਿੰਘ, ਇੰਦਰ ਸਹਿਗਲ, ਮਨਦੀਪ ਕਾਲਾ, ਇੰਦਰਜੀਤ, ਅਜੈ ਕੁਮਾਰ, ਪ੍ਰੇਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ।