ਏਐੱਸਪੀ ਹਿੰਮਤ ਕੁਮਾਰ ਨੇ ਸੰਭਾਲਿਆ ਕਾਰਜਕਾਰੀ ਚਾਰਜ
ਏਐੱਸਪੀ ਹਿੰਮਤ ਕੁਮਾਰ ਨੇ ਤਰਨਤਾਰਨ ਡਵੀਜ਼ਨ ਦਾ ਸੰਭਾਲਿਆ ਕਾਰਜਕਾਰੀ ਚਾਰਜ
Publish Date: Fri, 24 Apr 2026 06:25 PM (IST)
Updated Date: Sat, 25 Apr 2026 04:10 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਡਾਕ ਵਿਭਾਗ ਦੇ ਏਐੱਸਪੀ ਹਿੰਮਤ ਕੁਮਾਰ ਨੇ ਡਵੀਜ਼ਨ ਤਰਨਤਾਰਨ ਦਾ ਕਾਰਜਕਾਰੀ ਚਾਰਜ ਲੈ ਲਿਆ ਹੈ। ਇਸ ਮੌਕੇ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਦੇ ਡਵੀਜ਼ਨ ਸਕੱਤਰ ਜਸਬੀਰ ਸਿੰਘ ਨੇ ਉਨ੍ਹਾਂ ਦਾ ਤਹਿ ਦਿਲੋਂ ਸਵਾਗਤ ਕਰਦਿਆਂ ਸਾਥੀਆਂ ਸਮੇਤ ਸਨਮਾਨਿਤ ਵੀ ਕੀਤਾ। ਇਸ ਮੌਕੇ ਪਰਮਿੰਦਰ ਸਿੰਘ ਸਹਾਇਕ ਅਸਿਸਟੈਂਟ ਸੈਕਟਰੀ, ਕੁਲਵੰਤ ਸਿੰਘ ਢੋਟੀਆਂ ਸੀਨੀਅਰ ਮੀਤ ਪ੍ਰਧਾਨ, ਪੋਸਟਮੈਨ ਯੂਨੀਅਨ ਦੇ ਪ੍ਰਧਾਨ ਸੁੱਖਾ ਸਿੰਘ, ਬਲਜਿੰਦਰ ਸਿੰਘ ਅਤੇ ਜਸਬੀਰ ਸਿੰਘ ਲਾਲਪੁਰਾ ਆਦਿ ਹਾਜਰ ਸਨ। ਇਸ ਮੌਕੇ ਹਿੰਮਤ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਾਰੇ ਸਾਥੀਆਂ ਨਾਲ ਮਿਲ ਕੇ ਵਧੀਆ ਕੰਮ ਕਰਕੇ ਮਹਿਕਮੇ ਨੂੰ ਅੱਗੇ ਲੈ ਕੇ ਜਾਣ ਦੀ ਅਪੀਲ ਕੀਤੀ। ਉਨ੍ਹਾਂ ਨੇ ਜੀਡੀਐੱਸ ਸਾਥੀਆਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਉਨ੍ਹਾਂ ਦਾ ਹੱਲ ਕੱਢਣ ਦਾ ਵਿਸ਼ਵਾਸ ਦਿਵਾਇਆ।