ਡੀਸੀ ਦਫ਼ਤਰਾਂ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਮੰਗ-ਪੱਤਰ
ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਡੀਸੀ ਦਫ਼ਤਰਾਂ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਗਏ ਮੰਗ ਪੱਤਰ
Publish Date: Fri, 24 Apr 2026 05:44 PM (IST)
Updated Date: Sat, 25 Apr 2026 04:07 AM (IST)
ਪੁੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਵੱਲੋਂ ਸ਼ੁਕਰਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ, ਜਿਸ ’ਚ ਪਿਛਲੇ ਸਾਲ ਕੁਦਰਤ ਦੀ ਕਰੋਪੀ ਹੜ੍ਹਾਂ ਦੇ ਕਾਰਨ ਕਿਸਾਨਾਂ ਦੇ ਜਾਨ ਮਾਲ ਦਾ ਨੁਕਸਾਨ ਹੋਇਆ ਅਤੇ ਸਰਕਾਰ ਵੱਲੋਂ ਪ੍ਰਤੀ ਏਕੜ ਦਾ 20 ਹਜਾਰ ਰੁਪਏ ਜਾਰੀ ਕੀਤਾ ਮੁਆਵਜ਼ਾ ਨੇੜੇ ਲੱਗਦੇ ਕੁਝ ਖੇਤਰੀ ਕਿਸਾਨਾਂ ਨੂੰ ਨਹੀਂ ਮਿਲਿਆ ਬਾਰੇ ਸਰਕਾਰ ਤੋਂ ਮੰਗ ਕੀਤੀ ਕਿ ਜਾਣ ਬੁਝ ਕੇ ਕਿਸਾਨਾਂ ਨੂੰ ਲੰਮੇ ਸਮੇਂ ਤੋਂ ਵੱਖ ਵੱਖ ਦਫ਼ਤਰਾਂ ਵਿਚ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੇ ਜਾਨ ਮਾਲ ਦੇ ਨੁਕਸਾਨ ਦੀ 100 ਫ਼ੀਸਦੀ ਭਰਪਾਈ ਕੀਤੀ ਜਾਵੇ, ਬਾਰਸ਼ ਤੇ ਗੜ੍ਹੇਮਾਰੀ ਨਾਲ ਅਤੇ ਅੱਗ ਲੱਗਣ ਨਾਲ ਹਜਾਰਾਂ ਏਕੜ ਕਣਕ ਦੇ ਹੋਏ ਨੁਕਸਾਨ ਦੀ ਸੌ ਫ਼ੀਸਦੀ ਭਰਪਾਈ ਕੀਤੀ ਜਾਵੇ। ਮੰਗ-ਪੱਤਰ ਦੇਣ ਸਮੇਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੁੱਚਾ ਸਿੰਘ ਲੱਧੂ, ਸਾਹਿਬ ਸਿੰਘ ਸਭਰਾ, ਸੁਖਵੰਤ ਸਿੰਘ ਦੁਬਲੀ, ਬੀਕੇਯੂ ਏਕਤਾ ਮਝੈਲ ਦੇ ਹੀਰਾ ਸਿੰਘ ਭਿੱਖੀਵਿੰਡ, ਧਰਮਬੀਰ ਸਿੰਘ ਚੀਮਾ ਖੁਰਦ, ਪ੍ਰਗਟ ਸਿੰਘ ਵਲਟੋਹਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਬਾਬਾ ਪ੍ਰਗਟ ਸਿੰਘ ਪ੍ਰਿੰਗੜੀ, ਅਮਰਿੰਦਰ ਸਿੰਘ ਸਭਰਾ, ਬੀਕੇਯੂ ਏਕਤਾ ਮਝੈਲ ਦੇ ਜਸਪਾਲ ਸਿੰਘ ਧੁੰਨ, ਜੰਡ ਖਾਲੜਾ ਆਦਿ ਵੀ ਹਾਜਰ ਸਨ।