ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ‘ਚ ਕਰਵਾਏ ਵਾਲੀਬਾਲ ਮੁਕਾਬਲੇ
ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ‘ਚ ਕਰਵਾਏ ਵਾਲੀਬਾਲ ਮੁਕਾਬਲੇ
Publish Date: Fri, 24 Apr 2026 05:30 PM (IST)
Updated Date: Sat, 25 Apr 2026 04:07 AM (IST)

ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਚ ਦੋ ਰੋਜ਼ਾ ਅੰਤਰ ਹਾਊਸ ਵਾਲੀਬਾਲ ਮੁਕਾਬਲੇ ਬੜੀ ਧੂਮਧਾਮ ਨਾਲ ਕਰਵਾਏ ਗਏ। ਇਸ ਮੁਕਾਬਲੇ ਵਿਚ ਮਰਕਰੀ ਹਾਊਸ, ਵੀਨਸ ਹਾਊਸ, ਜੁਪਿਟਰ ਹਾਊਸ ਅਤੇ ਯੂਰੇਨਸ ਹਾਊਸ ਦੀਆਂ ਟੀਮਾਂ ਨੇ ਭਾਗ ਲਿਆ। ਪਹਿਲੇ ਦਿਨ ਸੈਮੀਫਾਈਨਲ ਮੈਚ ਕਰਵਾਏ ਗਏ, ਜਦਕਿ ਦੂਜੇ ਦਿਨ ਫਾਈਨਲ ਮੈਚ ਖੇਡਿਆ ਗਿਆ। ਫਾਈਨਲ ਮੁਕਾਬਲਾ ਵੀਨਸ ਹਾਊਸ ਅਤੇ ਯੂਰੇਨਸ ਹਾਊਸ ਦੀਆਂ ਟੀਮਾਂ ਵਿਚਕਾਰ ਹੋਇਆ, ਜੋ ਕਿ ਬਹੁਤ ਹੀ ਰੋਮਾਂਚਕ ਅਤੇ ਜ਼ਬਰਦਸਤ ਰਿਹਾ। ਬਹੁਤ ਹੀ ਕਠਿਨ ਮੁਕਾਬਲੇ ਤੋਂ ਬਾਅਦ ਵੀਨਸ ਹਾਊਸ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ ਅਤੇ ਚੈਂਪੀਅਨ ਬਣੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਕੂਲ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਅਤੇ ਪ੍ਰਿੰਸੀਪਲ ਮਨੀਸ਼ਾ ਸੂਦ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੀ ਅਗਵਾਈ ਹੇਠ ਸਾਰੇ ਮੁਕਾਬਲੇ ਸਫ਼ਲਤਾ ਪੂਰਵਕ ਕਰਵਾਏ ਗਏ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਸਕੂਲ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਯਤਨ ਕੀਤੇ ਗਏ।ਮੁਕਾਬਲਿਆਂ ਦੀ ਦੇਖ-ਰੇਖ ਅਤੇ ਮਾਰਗਦਰਸ਼ਨ ਸਕੂਲ ਦੇ ਮਾਹਿਰ ਕੋਚ ਅਤੇ ਖੇਡ ਅਧਿਆਪਕਾਂ ਸੁਖਵਿੰਦਰ ਸਿੰਘ, ਰੇਸ਼ਮ ਸਿੰਘ, ਅਨੂਪ੍ਰੀਤ ਕੌਰ ਅਤੇ ਰਾਜਬੀਰ ਕੌਰ ਵੱਲੋਂ ਕੀਤੀ ਗਈ। ਇਸ ਦੌਰਾਨ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਾਜਰੀ ਲਗਵਾ ਕੇ ਸਾਰੀਆਂ ਟੀਮਾਂ ਦੀ ਹੌਸਲਾ ਅਫਜ਼ਾਈ ਕੀਤੀ। ਸਮੂਹ ਮੁਕਾਬਲੇ ਖੇਡ ਭਾਵਨਾ ਅਤੇ ਅਨੁਸ਼ਾਸਨ ਦੇ ਉੱਚ ਮਾਪਦੰਡਾਂ ਨੂੰ ਧਿਆਨ ਵਿਚ ਰੱਖਦਿਆਂ ਸਫ਼ਲਤਾ ਪੂਰਵਕ ਸੰਪੰਨ ਹੋਏ।