ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਕੀਤਾ ਸਨਮਾਨਿਤ
ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਝਬਾਲ ਮੰਡੀ ਦੇ ਆੜ੍ਹਤੀਆਂ ਕੀਤਾ ਸਨਮਾਨਿਤ
Publish Date: Fri, 24 Apr 2026 05:29 PM (IST)
Updated Date: Sat, 25 Apr 2026 04:05 AM (IST)
ਤੇਜਿੰਦਰ ਸਿੰਘ ਬੱਬੂ, •ਪੰਜਾਬੀ ਜਾਗਰਣ, ਝਬਾਲ ਦਾਣਾ ਮੰਡੀ ਝਬਾਲ ਦਾ ਦੌਰਾ ਕਰਨ ਪਹੁੰਚੇ ਖੁਰਾਕ ਮੰਤਰੀ ਲਾਲਚੰਦ ਕਟਾਰੂਚੱਕ ਦਾ ਆੜ੍ਹਤੀ ਐਸੋਸੀਏਸ਼ਨ ਝਬਾਲ ਦੇ ਪ੍ਰਧਾਨ ਸ਼ਰਨਜੀਤ ਸਿੰਘ ਭੋਜੀਆਂ, ਵਾਇਸ ਪ੍ਰਧਾਨ ਤੇਜਿੰਦਰ ਸਿੰਘ ਵਿੱਕੀ ਕੋਟ, ਸੁਖਰਾਜ ਸਿੰਘ ਢਿੱਲੋਂ, ਗੁਰਜੀਤ ਸਿੰਘ ਝਬਾਲ ਦੀ ਅਗਵਾਈ ਹੇਠ ਸਮੂਹ ਆੜ੍ਹਤੀਆਂ ਦਾ ਜਿਥੇ ਸਵਾਗਤ ਕੀਤਾ। ਉਥੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਤੇ ਦਾਣਾ ਮੰਡੀ ਵਿਚ ਆੜ੍ਹਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਜਿਵੇਂ ਕੱਚੀ ਜਗ੍ਹਾਂ ‘ਤੇ ਲੱਗਦੀਆਂ ਢੇਰੀਆ ਵਾਲੀ ਜਗ੍ਹਾਂ ਨੂੰ ਪੱਕੇ ਕਰਨ ਸਬੰਧੀ ਵਿਚਾਰ ਚਰਚਾ ਹੋਈ। ਜਿਸ ਸਬੰਧੀ ਮੰਤਰੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਆੜ੍ਹਤੀਆਂ ਦੀ ਇਹ ਮੰਗ ਵੀ ਜਲਦੀ ਪੂਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੰਡੀ ਵਿਚ ਆੜ੍ਹਤੀਏ ਤੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਈ ਹੈ ਤੇ ਨਾ ਹੀ ਅੱਗੇ ਆਉਣ ਦਿੱਤੀ ਜਾਵੇਗੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਝਬਾਲ ਦੇ ਪ੍ਰਧਾਨ ਸ਼ਰਨਜੀਤ ਸਿੰਘ ਭੋਜੀਆਂ, ਵਾਇਸ ਪ੍ਰਧਾਨ ਤੇਜਿੰਦਰ ਸਿੰਘ ਵਿੱਕੀ ਕੋਟ, ਗੁਰਜੀਤ ਸਿੰਘ ਝਬਾਲ, ਸੁਖਰਾਜ ਸਿੰਘ ਢਿੱਲੋਂ, ਪ੍ਰਗਟ ਸਿੰਘ ਝਬਾਲ, ਨਰਿੰਦਰ ਸਿੰਘ ਠੱਠਗੜ੍ਹ, ਸੰਜੀਵ ਸੂਦ, ਜਸਵਿੰਦਰ ਸਿੰਘ ਸੈਂਡੀ, ਅਰਮਾਨ ਸਿੰਘ ਸੋਹਲ, ਲਾਲੀ ਨੰਦਾ, ਸਰਵਨ ਸਿੰਘ ਕੋਟ, ਅਜਮੇਰ ਸਿੰਘ, ਮੁਨੀਮ ਮਲਕੀਤ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।