ਫੂਡ ਸੇਫਟੀ ਟੀਮ ਨੇ ਕੀਤੀ ਦੁਕਾਨਾਂ ਦੀ ਜਾਂਚ
ਫੂਡ ਸੇਫਟੀ ਟੀਮ ਨੇ ਕੀਤੀ ਡੇਅਰੀਆਂ ਤੇ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਦੀ ਜਾਂਚ
Publish Date: Fri, 24 Apr 2026 05:26 PM (IST)
Updated Date: Sat, 25 Apr 2026 04:05 AM (IST)
ਦੁੱਧ, ਲੱਡੂ, ਚਿਕਨ ਅਤੇ ਪਨੀਰ ਦੇ 6 ਸੈਂਪਲ ਭਰੇ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ ਜ਼ਿਲ੍ਹਾ ਸਿਹਤ ਅਫਸਰ ਡਾ. ਸੁਖਬੀਰ ਕੌਰ ਦੀ ਅਗਵਾਈ ਵਿਚ ਫੂਡ ਸੇਫਟੀ ਟੀਮ ਤਰਨਤਾਰਨ ਵੱਲੋਂ ਫੂਡ ਸੇਫਟੀ ਪੰਦਰਵਾੜੇ ਤਹਿਤ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੌਰਾਨ ਸ਼ੁਕਰਵਾਰ ਨੂੰ ਤਰਨਤਾਰਨ ਦੇ ਸਥਾਨਕ ਅਤੇ ਸਰਹੱਦੀ ਖੇਤਰਾਂ ਦਰਾਜਕੇ, ਪਹਿਲਵਾਨਕੇ, ਚੇਲਾ ਅਤੇ ਦਿਆਲਪੁਰ ਵਿਚ ਡੇਅਰੀਆਂ ਅਤੇ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਵੱਖ-ਵੱਖ ਦੁਕਾਨਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਖਰੜ ਲੈਬ ਵਿਚ ਭੇਜਣ ਲਈ ਦੁੱਧ, ਲੱਡੂ, ਚਿਕਨ ਅਤੇ ਪਨੀਰ ਦੇ 6 ਨਮੂਨੇ ਇਕੱਤਰ ਕੀਤੇ ਗਏ। ਇਸੇ ਤਰ੍ਹਾਂ ਟੀਮ ਨੇ ਜਾਗਰੂਕਤਾ ਮੁਹਿੰਮ ਜਾਰੀ ਰੱਖੀ। ਇਸ ਮੌਕੇ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਫ਼ਾਈ ਬਣਾ ਕੇ ਰੱਖਣ, ਤੇਲ ਨੂੰ ਦੁਬਾਰਾ ਨਾ ਵਰਤਣ, ਮਿਲਾਵਟ ਨਾ ਕਰਨ ਅਤੇ ਪਕਵਾਨਾਂ ਦਾ ਠੀਕ ਤਾਪਮਾਨ ਬਰਕਰਾਰ ਰੱਖਣ ਲਈ ਹੁਕਮ ਦਿੱਤੇ ਗਏ। ਇਸ ਤੋਂ ਇਲਾਵਾ ਟੀਮ ਨੇ ਦਿਆਲਪੁਰ ਵਿਚ ਜਾਗਰੂਕਤਾ ਅਤੇ ਸਿਖਲਾਈ ਦਿੱਤੀ ਅਤੇ ਲੋਕਾਂ ਨੂੰ ਬਾਜਰੇ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਗਿਆ। ਸਾਰੇ ਦੁਕਾਨਦਾਰਾਂ ਨੂੰ ਆਪਣੇ ਰਜਿਸਟ੍ਰੇਸ਼ਨ ਤੇ ਲਾਇਸੰਸ ਬਰਕਰਾਰ ਰੱਖਣ ਦੀ ਹਿਦਾਇਤ ਵੀ ਦਿੱਤੀ ਗਈ।