‘ਆਪ’ ਆਗੂਆਂ ਨੇ ਕੀਤੀ ਬੇਅਦਬੀ ਸਬੰਧੀ ਲਿਆਂਦੇ ਬਿੱਲ ਦੀ ਸ਼ਲਾਘਾ
‘ਆਪ’ ਆਗੂਆਂ ਨੇ ਕੀਤੀ ਬੇਅਦਬੀ ਸਬੰਧੀ ਲਿਆਂਦੇ ਬਿੱਲ ਦੀ ਸ਼ਲਾਘਾ
Publish Date: Fri, 24 Apr 2026 05:20 PM (IST)
Updated Date: Sat, 25 Apr 2026 04:05 AM (IST)
ਮਦਨ ਲਾਲ, •ਪੰਜਾਬੀ ਜਾਗਰਣ, ਸ਼ਾਹਬਾਜਪੁਰ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਗੁਲਾਲੀਪੁਰ ਤੋਂ ਯੂਥ ਪ੍ਰਧਾਨ ਹਰਪਾਲ ਸਿੰਘ ਤੇ ਪੰਚਾਇਤ ਮੈਂਬਰ ਦਲਜੀਤ ਸਿੰਘ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਸਬੰਧੀ ਕਾਨੂੰਨ ਬਣਾ ਕੇ ਰਾਜਪਾਲ ਨੂੰ ਭੇਜਿਆ, ਜਿਸ ਨੂੰ ਕਿ ਹੁਣ ਪ੍ਰਵਾਣਗੀ ਮਿਲ ਗਈ ਹੈ। ਇਹ ਬਹੁਤ ਹੀ ਵੱਡਾ ਕੰਮ ਹੋਇਆ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਯੂਥ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਰਫ਼ ਰਾਜਨੀਤੀ ਕੀਤੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਨੂੰ ਲਾਗੂ ਕਰ ਕੇ ਇਹ ਦਰਸਾ ਦਿੱਤਾ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ ਉਹ ਕਰ ਕੇ ਦਿਖਾਉਂਦੀ ਹੈ, ਜੇਕਰ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੇਗਾ ਤਾਂ ਉਸ ਨੂੰ ਸਾਰੀ ਉਮਰ ਲਈ ਜੇਲ੍ਹ ’ਚ ਰਹਿਣਾ ਪਵੇਗਾ।