ਬਗਲਾਮੁਖੀ ਧਾਮ ’ਚ ਭਲਕੇ ਮਨਾਈ ਜਾਵੇਗੀ ਮਾਂ ਬਗਲਾਮੁਖੀ ਜੈਅੰਤੀ : ਮਹੰਤ ਰਵੀ ਪੁਰੀ
ਬਗਲਾਮੁਖੀ ਧਾਮ ’ਚ ਵਿਸ਼ਾਲ ਧਾਰਮਿਕ ਸਮਾਗਮ, 24 ਅਪ੍ਰੈਲ ਨੂੰ ਮਨਾਈ ਜਾਵੇਗੀ ਮਾਂ ਬਗਲਾਮੁਖੀ ਜਯੰਤੀ - ਮਹੰਤ ਰਵੀ ਪੁਰੀ
Publish Date: Wed, 22 Apr 2026 08:28 PM (IST)
Updated Date: Wed, 22 Apr 2026 08:31 PM (IST)
- ਭਜਨ ਗਾਇਕ ਵਿਨੇ ਆਸ਼ੂ ਤਰਨਤਾਰਨ ਮਾਂ ਬਗਲਾਮੁਖੀ ਦੀਆਂ ਭੇਟਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਕਰਨਗੇ ਨਿਹਾਲ
ਬੱਲੂ ਮਹਿਤਾ•, ਪੰਜਾਬੀ ਜਾਗਰਣ
ਪੱਟੀ : ਸ਼ਹਿਰ ਦੇ ਪ੍ਰਸਿੱਧ ਮਾਂ ਬਗਲਾਮੁਖੀ ਧਾਮ ਵਿਚ ਚੱਲ ਰਹੇ ਵਿਸ਼ਾਲ ਧਾਰਮਿਕ ਸਮਾਗਮਾਂ ਦੌਰਾਨ ਅੱਜ ਭੈਰਵ ਪੂਜਨ ਅਤੇ ਭੈਰਵ ਪਾਠ ਕਰਵਾਏ ਗਏ। ਇਸ ਪਵਿੱਤਰ ਮੌਕੇ ਭਜਨ ਗਾਇਕ ਵਿਨੇ ਆਸ਼ੂ ਤਰਨਤਾਰਨ ਵੱਲੋਂ ਮਾਂ ਬਗਲਾਮੁਖੀ ਦੀਆਂ ਭੇਟਾਂ ਦਾ ਸੁਰੀਲਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਧਾਮ ਦੇ ਮਹੰਤ ਰਵੀ ਪੁਰੀ ਨੇ ਦੱਸਿਆ ਕਿ 23 ਅਪ੍ਰੈਲ ਨੂੰ ਦੇਵ ਪੂਜਨ, ਚਰਨ ਪਾਦੁਕਾ ਪੂਜਨ ਅਤੇ ਭਗਵਤੀ ਮਹਾਂ ਸਨਾਨ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਦੌਰਾਨ ਸੰਗਤਾਂ ਨੂੰ ਵਿਸ਼ੇਸ਼ ਦਰਸ਼ਨਾਂ ਦਾ ਲਾਹਾ ਮਿਲੇਗਾ। ਉਨ੍ਹਾਂ ਦੱਸਿਆ ਕਿ 24 ਅਪ੍ਰੈਲ ਨੂੰ ਮਾਂ ਬਗਲਾਮੁਖੀ ਜੈਅੰਤੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਵੇਗੀ। ਇਸ ਦਿਨ ਸਵੇਰੇ ਯੱਗ, ਪੁਸ਼ਪ ਅਰਚਨਾ ਅਤੇ ਵਿਸ਼ੇਸ਼ ਭੋਗ ਲਾਇਆ ਜਾਵੇਗਾ, ਜਦਕਿ ਸ਼ਾਮ ਸਮੇਂ ਮਾਤਾ ਜੀ ਦੀ ਭਵਿਆ ਆਰਤੀ ਅਤੇ ਰਾਤ ਨੂੰ ਵਿਸ਼ਾਲ ਜਗਰਾਤਾ ਕਰਵਾਇਆ ਜਾਵੇਗਾ। ਇਸ ਜਗਰਾਤੇ ਦੌਰਾਨ ਪ੍ਰਸਿੱਧ ਭਜਨ ਗਾਇਕ ਆਪਣੀ ਹਾਜ਼ਰੀ ਲਗਵਾ ਕੇ ਮਾਤਾ ਦੀ ਮਹਿਮਾ ਦਾ ਗੁਣਗਾਨ ਕਰਨਗੇ। ਮਹੰਤ ਰਵੀ ਪੁਰੀ ਨੇ ਦੱਸਿਆ ਕਿ ਸਮਾਗਮਾਂ ਦੌਰਾਨ ਹਰ ਰੋਜ਼ ਰਾਤ ਸਮੇਂ ਵਿਸ਼ੇਸ਼ ਦੀਪਮਾਲਾ ਅਤੇ ਆਤਿਸ਼ਬਾਜ਼ੀ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਸੰਗਤਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣ ਰਿਹਾ ਹੈ। ਧਾਮ ਵਿਚ ਭਗਤੀਮਈ ਮਾਹੌਲ ਕਾਰਨ ਦੂਰ-ਦੂਰ ਤੋਂ ਸੰਗਤਾਂ ਮੱਥਾ ਟੇਕਣ ਲਈ ਪਹੁੰਚ ਰਹੀਆਂ ਹਨ।
ਇਸ ਮੌਕੇ ਅਚਾਰੀਆ ਅਸ਼ਵਨੀ ਸ਼ਰਮਾ, ਅਚਾਰੀਆ ਸੁਨੀਲ ਸ਼ਰਮਾ, ਅਚਾਰੀਆ ਯਾਦਵਿੰਦਰ ਸ਼ਰਮਾ, ਅਚਾਰੀਆ ਸਾਵਣ ਸ਼ਰਮਾ, ਅਚਾਰੀਆ ਸੰਤੋਸ਼ ਸ਼ਰਮਾ, ਮਨਿੰਦਰ ਸਿੰਘ ਸੇਖੋਂ, ਗੌਰਵ ਪਾਠਕ, ਰਾਘਵ ਪਾਠਕ, ਕਰਮ ਸਿੰਘ, ਸੁਖਜਿੰਦਰ ਪਟਵਾਰੀ, ਲਲਿਤ ਸੇਠੀ, ਦਵਿੰਦਰ ਸ਼ਰਮਾ, ਲਲਿਤ ਸੁਧੀਰ, ਪਵਨ ਜੈਨ, ਰੋਬਿਨ ਸ਼ਰਮਾ, ਮੋਹਿਤ ਸ਼ਰਮਾ, ਸ਼ੁਭਮ ਸ਼ਰਮਾ, ਸੰਨੀ ਸ਼ਰਮਾ, ਰਘੂ ਸ਼ਰਮਾ, ਅਮਿਤ ਅਰੋੜਾ, ਅਨਿਲ ਸੇਠੀ, ਲਵ ਬਲੀਮ, ਐਸ਼ ਨੂਰ, ਅਕਸ਼ੈ ਖੰਨਾ, ਸੋਨੂੰ ਅਰੋੜਾ, ਪਾਲ ਭੰਡਾਰੀ, ਬਲਬੀਰ ਸਿੰਘ, ਇੰਦਰ ਸਹਿਗਲ, ਮਨਦੀਪ ਕਾਲਾ, ਇੰਦਰਜੀਤ, ਅਜੈ ਕੁਮਾਰ, ਪ੍ਰੇਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।