ਮਾਂ-ਧੀ ਦੀ ਕੁੱਟਮਾਰ ਕਰ ਕੇ ਖੋਹਿਆ ਮੋਬਾਈਲ, ਧਮਕੀਆਂ ਵੀ ਦਿੱਤੀਆਂ
ਮਾਂ-ਧੀ ਦੀ ਕੁੱਟਮਾਰ ਕਰਕੇ ਖੋਹਿਆ ਮੋਬਾਇਲ, ਧਮਕੀਆਂ ਵੀ ਦਿੱਤੀਆਂ
Publish Date: Wed, 22 Apr 2026 07:52 PM (IST)
Updated Date: Wed, 22 Apr 2026 07:55 PM (IST)

- ਸ਼ਿਕਾਇਤ ਦੀ ਪੜਤਾਲ ਉਪਰੰਤ ਪੰਜ ਮਹੀਨੇ ਬਾਅਦ ਕੇਸ ਦਰਜ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪਿੰਡ ਸ਼ਹਾਬਪੁਰ ਵਾਸੀ ਮਾਂ-ਧੀ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨ, ਮੋਬਾਈਲ ਫੋਨ ਖੋਹਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਥਾਣਾ ਸਰਹਾਲੀ ਦੀ ਪੁਲਿਸ ਨੇ ਕਰੀਬ ਪੰਜ ਮਹੀਨੇ ਬਾਅਦ ਕੇਸ ਦਰਜ ਕਰ ਲਿਆ ਹੈ। ਜਦੋਂਕਿ ਇਸ ਕੇਸ ਵਿਚ ਨਾਮਜ਼ਦ ਕੀਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਰਾਜਬੀਰ ਕੌਰ ਵਿਧਵਾ ਗੁਰਪਾਲ ਸਿੰਘ ਵਾਸੀ ਸ਼ਹਾਬਪੁਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ 29 ਅਕਤੂਬਰ 2025 ਨੂੰ ਸਵੇਰੇ ਕਰੀਬ 10 ਵਜੇ ਮਲਕੀਤ ਸਿੰਘ, ਬਲਰਾਜ ਸਿੰਘ, ਜਸਬੀਰ ਕੌਰ ਵਾਸੀ ਚੱਬਾ ਅਤੇ ਕੁਲਜੀਤ ਕੌਰ ਪਤਨੀ ਅਮਨਦੀਪ ਕੌਰ ਵਾਸੀ ਸ਼ਹਾਬਪੁਰ ਨੇ ਉਸਦੀ ਕੁੱਟਮਾਰ ਕਰ ਕੇ ਸੱਟਾਂ ਲਗਾਈਆਂ ਅਤੇ ਉਸ ਦੀ 19 ਸਾਲਾ ਲੜਕੀ ਨਾਲ ਵੀ ਹੱਥੋਂਪਾਈ ਹੋ ਕੇ ਉਸ ਦਾ ਮੋਬਾਈਲ ਫੋਨ ਖੋਹ ਲਿਆ। ਉਨ੍ਹਾਂ ਸ਼ਿਕਾਇਤ ਵਿਚ ਇਹ ਵੀ ਦੱਸਿਆ ਕਿ ਉਕਤ ਲੋਕਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਵਿਧਵਾ ਔਰਤ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਉਕਤ ਸਾਰੇ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਤਲਵਿੰਦਰ ਸਿੰਘ ਨੇ ਦੱਸਿਆ ਕਿ ਕੇਸ ਵਿਚ ਨਾਮਜ਼ਦ ਲੋਕਾਂ ਵਿੱਚੋਂ ਮਲਕੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।