ਸੀਪੀਆਈਐੱਮਐੱਲ ਲਿਬਰੇਸ਼ਨ ਦਾ 57ਵਾਂ ਸਥਾਪਨਾ ਦਿਵਸ ਮਨਾਇਆ
ਸੀਪੀਆਈਐੱਮਐੱਲ ਲਿਬਰੇਸ਼ਨ ਦਾ 57ਵਾਂ ਸਥਾਪਨਾ ਦਿਵਸ ਮਨਾਇਆ
Publish Date: Wed, 22 Apr 2026 06:39 PM (IST)
Updated Date: Wed, 22 Apr 2026 06:43 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸੀਪੀਆਈਐੱਮਐੱਲ ਲਿਬਰੇਸ਼ਨ ਦੇ 57ਵੇਂ ਸਥਾਪਨਾ ਦਿਵਸ ਮੌਕੇ ਸਥਾਨਕ ਸ਼ਹਿਰ ਵਿਚ ਮੀਟਿੰਗ ਨਿੰਦਰ ਸਿੰਘ ਖਡੂਰ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੀਪੀਆਈਐੱਮਐੱਲ ਲਿਬਰੇਸ਼ਨ ਦੀ ਜ਼ਿਲ੍ਹਾ ਇਕਾਈ ਤਰਨਤਾਰਨ ਦੇ ਕਾਰਜਕਾਰੀ ਸਕੱਤਰ ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂਆਂ ਨੇ ਕਿਹਾ ਕਿ ਪਾਰਟੀ ਦੇ ਹਰੇਕ ਛੋਟੇ ਅਤੇ ਵੱਡੇ ਵਰਕਰ ਨੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਪੂਰੀ ਤਾਣ ਲਾਇਆ ਅਤੇ ਲਗਾਤਾਰ ਇਹ ਸਿਲਸਿਲਾ ਜਾਰੀ ਹੈ ਤੇ ਪਾਰਟੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਉਦੇਸ਼ ਬਰਾਬਰਤਾ ਹਰੇਕ ਵਿੱਦਿਆ, ਰੁਜ਼ਗਾਰ, ਸਿਹਤ ਸਹੂਲਤਾਂ ਅਤੇ ਹਰੇਕ ਖੇਤਰ ਵਿਚ ਬਰਾਬਰ ਮੌਕੇ ਮਿਲਣ। ਪੰਨੂ ਨੇ ਕਿਹਾ ਕਿ ਪਾਰਟੀ ਇਸ ਸਮੇ ਦੌਰਾਨ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ ਸਮੇਤ ਹਰੇਕ ਦੇ ਹਿੱਤਾਂ ਖਾਤਿਰ ਅਨੇਕਾਂ ਸੰਘਰਸ਼ ਲੜੇ ਲਹੂ ਡੋਲਵੀ ਲੜਾਈ ਦੇ ਕੇ ਜਿੱਤਾਂ ਦਰਜ ਕਰਵਾਈਆਂ ਅਤੇ ਇਹ ਲੜਾਈ ਅੱਗੇ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਗ਼ਰੀਬਾਂ ਦੇ ਹਿੱਤ ਪੂਰਨ ਵਿਚ ਫੇਲ੍ਹ ਹੋਈ ਹੈ। ਉਹ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਅਤੇ ਕਰੋੜਾਂ ਕਿਰਤੀਆਂ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਅਜੇ ਕੋਈ ਕੰਮ ਨਹੀਂ ਕੀਤਾ, ਸਗੋਂ ਆਪਣੀਆਂ ਕੀਤੀਆਂ ਗਾਰੰਟੀਆਂ ਵੀ ਪੂਰੀਆਂ ਨਹੀਂ ਕੀਤੀਆਂ। ਪੰਨੂ ਨੇ ਕਿਹਾ ਕਿ ਲਿਬਰੇਸ਼ਨ ਆਉਣ ਵਾਲੇ ਸਮੇਂ ਵਿਚ ਕਿਰਤੀਆਂ ਦੇ ਬਰਾਬਰ ਹੱਕਾ ਖਾਤਿਰ ਆਪਣੀ ਲੜਾਈ ਨੂੰ ਹੋਰ ਤਿੱਖਾ ਕਰੇਗੀ। ਉਨ੍ਹਾਂ ਨੇ ਸਮੂਹ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ ਸਮੇਤ ਹਰੇਕ ਕਿਰਤੀ ਨੂੰ ਸੱਦਾ ਦਿੱਤਾ ਕਿ ਹਾਕਮਾਂ ਖ਼ਿਲਾਫ਼ ਲੰਬੇ ਸੰਘਰਸ਼ ਲਈ ਤਿਆਰ ਰਹਿਣ। ਇਸ ਮੌਕੇ ਤਰਸੇਮ ਸਿੰਘ ਢੋਟੀਆਂ, ਸੁਰਜੀਤ ਸਿੰਘ ਬਾਠ, ਸੁਮੀਤਾ ਕੌਰ, ਬਲਕਾਰ ਸਿੰਘ ਕੋਟ ਜਸਪਤ, ਸੰਗਾ ਸਿੰਘ ਢੋਟੀਆਂ, ਪੂਰਨ ਸਿੰਘ ਖਡੂਰ ਸਾਹਿਬ, ਹਰਦਿਆਲ ਸਿੰਘ ਖਡੂਰ ਸਾਹਿਬ, ਬਲਵਿੰਦਰ ਕੌਰ, ਜਗਤਾਰ ਸਿੰਘ ਕੋਟ ਜਸਪਤ, ਹਰਦੀਪ ਸਿੰਘ ਖਡੂਰ ਸਾਹਿਬ, ਬਲਕਾਰ ਸਿੰਘ ਖਡੂਰ ਸਾਹਿਬ ਨੇ ਵੀ ਵਿਚਾਰ ਪੇਸ਼ ਕੀਤੇ।