ਗੁਰੂਕੁਲ ਸਕੂਲ ਭਿੱਖੀਵਿੰਡ ’ਚ ਵਿਸ਼ਵ ਧਰਤੀ ਦਿਵਸ ਮਨਾਇਆ
ਗੁਰੂਕੁਲ ਸਕੂਲ ਭਿੱਖੀਵਿੰਡ ’ਚ ਵਿਸ਼ਵ ਧਰਤੀ ਦਿਵਸ ਮਨਾਇਆ
Publish Date: Wed, 22 Apr 2026 04:57 PM (IST)
Updated Date: Wed, 22 Apr 2026 05:01 PM (IST)

ਰਾਜਨ ਚੋਪੜਾ, •ਪੰਜਾਬੀ ਜਾਗਰਣ ਭਿੱਖੀਵਿੰਡ : ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਸਵੇਰੇ ਦੀ ਸਭਾ ਵਿਚ ਬੱਚਿਆਂ ਵੱਲੋਂ ਧਰਤੀ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਅਤੇ ਵਾਤਾਵਰਣ ਦੀ ਸੰਭਾਲ ਸਬੰਧੀ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ। ਇਸ ਉਪਰੰਤ ਅਧਿਆਪਕਾਂ ਵੱਲੋਂ ਧਰਤੀ ਦਿਵਸ ਮਨਾਉਣ ਦੇ ਇਤਿਹਾਸਿਕ ਕਾਰਨਾਂ ਸਬੰਧੀ ਵਿਦਿਆਰਥੀਆਂ ਨੂੰ ਦੱਸਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਧਰਤੀ ’ਤੇ ਜੀਵਨ ਸ਼ੁਰੂ ਹੋਇਆ ਅਤੇ ਮਹਾਨ ਲੋਕਾਂ ਨੇ ਕੁਦਰਤੀ ਗੋਦ ਵਿਚ ਬੈਠ ਕੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ, ਜੋ ਸਮਾਜ ਲਈ ਰਾਹ ਦਸੇਰਾ ਬਣੇ। ਪਰ ਅੱਜ ਦਾ ਮਨੁੱਖ ਸਰਮਾਇਆ ਇਕੱਠਾ ਕਰਨ ਦੀ ਦੌੜ ਵਿਚ ਕੁਦਰਤੀ ਦਾਤਾ ਦਾ ਵਿਨਾਸ਼ ਕਰ ਰਿਹਾ ਹੈ, ਉਹ ਜਿਸ ਟਾਹਣ ’ਤੇ ਬੈਠਾ ਹੈ, ਉਸ ਨੂੰ ਹੀ ਵੱਢੀ ਜਾ ਰਿਹਾ ਹੈ। ਇਸ ਸਮੇਂ ਸਕੂਲ ਵਿਦਿਆਰਥੀਆਂ ਦੇ ਵਾਤਾਵਰਣ ਦੀ ਸੰਭਾਲ ਨੂੰ ਦਰਸਾਉਂਦੇ ਚਾਰਟ ਮੁਕਾਬਲੇ ਵੀ ਕਰਵਾਏ ਗਏ। ਉਪਰੰਤ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਸਕੂਲ ਵਿਚ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਲਈ ਚੰਗਾ ਸੁਨੇਹਾ ਦਿੱਤਾ। ਸਕੂਲ ਪ੍ਰਿੰਸੀਪਲ ਲੁਕੇਸ਼ ਮਲਹੋਤਰਾ ਅਤੇ ਵਾਈਸ ਪ੍ਰਿੰਸੀਪਲ ਪਰਮਜੀਤ ਕੌਰ ਵੱਲੋਂ ਕਿਹਾ ਗਿਆ ਕਿ ਅੱਜ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਸ਼ੁੱਧ ਵਾਤਾਵਰਣ ਕਾਰਨ ਹੀ ਸਭ ਜੀਵਾਂ ਦੀ ਹੋਂਦ ਸੰਭਵ ਹੈ। ਇਸ ਮੌਕੇ ਸਕੂਲ ਚੈਅਰਮੈਨ ਦਲਜੀਤ ਮਲਹੋਤਰਾ, ਕੋਆਰਡੀਨੇਟਰ ਹਰਮਨਪ੍ਰੀਤ ਕੌਰ ਅਤੇ ਇੰਦਰਜੀਤ ਕੌਰ, ਅਧਿਆਪਕ ਗੁਰਚਰਨ ਸਿੰਘ, ਅਮਨਦੀਪ ਸਿੰਘ, ਹਰਨੰਦ ਸਿੰਘ, ਨਿਸ਼ਾਨ ਸਿੰਘ, ਸਾਹਿਲ ਕੁਮਾਰ, ਦਿਲਜੀਤ ਸਿੰਘ, ਬਿਕਰਮਜੀਤ ਸਿੰਘ, ਕਿਰਨਜੀਤ ਕੌਰ, ਗੁਰਜੀਤ ਕੌਰ, ਨਵਦੀਪ ਕੌਰ, ਕਾਜਲ ਧਵਨ, ਰਜਵੰਤ ਕੌਰ, ਕਿਰਨ ਕੌਰ, ਅਰੁਣਪ੍ਰੀਤ ਕੌਰ, ਰਮਨਦੀਪ ਕੌਰ, ਦਿਵਿਆ ਸਰੀਨ, ਕੋਮਲਪ੍ਰੀਤ ਕੌਰ, ਨਿਰਮਲ ਕੌਰ, ਕਵਲਜੀਤ ਕੌਰ, ਗੁਰਪ੍ਰੀਤ ਕੌਰ, ਕਰਮਜੀਤ ਕੌਰ, ਨਵਜੋਤ ਮਲਹੋਤਰਾ, ਕੋਮਲ ਕੱਕੜ, ਪਰਮਿੰਦਰ ਕੌਰ, ਸੰਦੀਪ ਕੌਰ, ਅਵਨੀਤ ਕੌਰ, ਪਰਮਿੰਦਰ ਕੌਰ, ਰੇਨੂੰ, ਪ੍ਰਿਆ ਆਦਿ ਹਾਜ਼ਰ ਸਨ।