ਥਾਈਰਡ ਰੋਗ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋ : ਡਾ. ਰੰਧਾਵਾ
ਥਾਈਰਡ ਰੋਗ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋ- ਡਾ. ਰੰਧਾਵਾ
Publish Date: Tue, 21 Apr 2026 07:15 PM (IST)
Updated Date: Wed, 22 Apr 2026 04:10 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ ਥਾਈਰਡ ਗ੍ਰੰਥੀ ਨੂੰ ਗਿੱਲੜ ਵੀ ਆਖਦੇ ਹਨ ਇਹ ਗਲੇ ਵਿਚ ਸ਼ਾਹ ਨਲੀ ਦੇ ਉੱਪਰ ਵੋਕਲਕਾਰਡ ਦੇ ਦੋ ਭਾਗਾਂ ਵਿਚ ਹੁੰਦਾ ਅਤੇ ਇਸਦਾ ਅਕਾਰ ਤਿਤਲੀ ਵਰਗਾ ਹੁੰਦਾ ਹੈ। ਇਹ ਗ੍ਰੰਥੀ ਥਾਈਰਾਕਿਸਨ ਨਾਮਕ ਹਾਰਮੋਨ ਬਣਾਉਂਦੀ ਹੈ। ਇਸ ਹਾਰਮੋਨ ਕਾਰਨ ਸਰੀਰ ਨੂੰ ਅਨਰਜੀ, ਪ੍ਰੋਟੀਨ ਉਤਪਾਦਨ ਅਤੇ ਹੋਰ ਹਾਰਮੋਨ ਦੇ ਪ੍ਰਤੀ ਹੋਣ ਵਾਲੀ ਸੰਵੇਦਨਸ਼ੀਲਤਾ ਕੰਟਰੋਲ ਹੁੰਦੀ ਹੈ। ਇਹ ਜਾਣਕਾਰੀ ਈਐੱਨਟੀ ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਡਾ. ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਸਟੋਰ ਤਰਨਤਾਰਨ ਵਿਖੇ ਪੱਤਰਕਾਰਾਂ ਨਾਲ ਜਾਣਕਾਰੀ ਦਿੰਦਿਆਂ ਦੱਸਿਆ। ਉਨ੍ਹਾਂ ਕਿਹਾ ਕਿ ਥਾਈਰਡ ਦੋ ਕਿਸਮ ਦਾ ਹੁੰਦਾ ਜਿਵੇਂ ਹਾਈਪੋਥਾਈਰਡ ਅਤੇ ਹਾਈਪਰਥਾਈਰਡ, ਜਿਨ੍ਹਾਂ ਵਿਚ ਹਾਈਪੋਥਾਈਰਡ ਵਿਚ ਇਹ ਲੱਛਣ ਜਿਵੇਂ ਵਜਣ ਦਾ ਵਧਣਾ, ਥਕਾਵਟ, ਡਿਪਰੈਸ਼ਨ, ਚਿੜਚਿੜਾਪਨ, ਕਬਜ, ਖੁਸ਼ਕ ਚਮੜੀ, ਔਰਤਾਂ ਵਿਚ ਮਹਾਂਵਾਰੀ ਦੀ ਸਮੱਸਿਆ, ਹਾਰਟ ਰੇਟ ਘੱਟ ਹੋਣਾ, ਪਸੀਨਾ ਘੱਟ ਆਉਣਾ, ਚੇਹਰਾ ਫੁੱਲ ਜਾਣਾ ਆਦਿ ਅਤੇ ਹਾਈਪਰਥਾਈਰਡ ਵਿਚ ਮਰੀਜਾਂ ਦੇ ਵਿਚ ਇਹ ਲੱਛਣ ਜਿਵੇਂ ਜਿਆਦਾ ਪਸੀਨਾ ਆਉਣਾ, ਜਿਆਦਾ ਗਰਮੀ ਲੱਗਣਾ, ਅੱਖਾਂ ਦਾ ਬਾਹਰ ਨੂੰ ਆਉਣਾ, ਔਰਤਾਂ ਵਿਚ ਮਹਾਂਮਾਰੀ ਦੀ ਸਮੱਸਿਆ, ਦਿਲ ਦੀ ਧੜਕਣ ਤੇਜ ਹੋਣਾ, ਚਮੜੀ ਲਾਲ ਰਹਿਣਾ, ਜ਼ਿਆਦਾ ਪਸੀਨਾ ਆਉਣਾ, ਸਾਹ ਲੈਣ ਵਿਚ ਤਕਲੀਫ ਅਤੇ ਹੱਥ ਕੰਬਣਾ ਆਦਿ ਹੋ ਸਕਦੇ ਹਨ। ਉਕਤ ਲੱਛਣ ਦਿਖਾਈ ਦੇਣ ’ਤੇ ਮਰੀਜ ਨੂੰ ਤੁਰੰਤ ਮਾਹਿਰ ਡਾਕਟਰ ਪਾਸੋਂ ਆਪਣਾ ਚੈਕਅੱਪ ਕਰਵਾਉਣਾ ਚਾਹੀਦਾ ਹੈ।