ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਅੱਜ ਕਰਨਗੇ ਰੋਡ ਸ਼ੋਅ
ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਅੱਜ ਕਰਨਗੇ ਰੋਡ ਸ਼ੋਅ
Publish Date: Tue, 21 Apr 2026 07:01 PM (IST)
Updated Date: Wed, 22 Apr 2026 04:10 AM (IST)

ਗੁਰੂ ਘਰਾਂ ’ਚ ਨਤਮਸਤਕ ਹੋ ਕੇ ਕੀਤਾ ਜਾਵੇਗਾ ਪ੍ਰਮਾਤਮਾ ਦਾ ਸ਼ੁਕਰਾਨਾ : ਬਿੱਲਾ ਸ਼ੇਰੋਂ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਿਯੁਕਤ ਹੋਣ ਤੋਂ ਬਾਅਦ ਬੀਬੀ ਰਮਨਦੀਪ ਕੌਰ ਸ਼ੇਰੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਅਤੇ ਸੰਗਤਾਂ ਦਾ ਧੰਨਵਾਦ ਕਰਨ ਲਈ ਹਲਕੇ ਦੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਣ ਦੇ ਨਾਲ ਨਾਲ ਪਾਰਟੀ ਵਰਕਰਾਂ ਨੂੰ ਮਿਲਣ ਲਈ ਅੱਜ 22 ਅਪ੍ਰੈਲ ਨੂੰ ਰੋਡ ਸ਼ੋਅ ਕਰਨ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਰਮਨਦੀਪ ਕੌਰ ਦੇ ਪਤੀ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਿਲੀ ਜ਼ਿੰਮੇਵਾਰੀ ਉਪਰੰਤ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ 22 ਅਪ੍ਰੈਲ ਬੁੱਧਵਾਰ ਸਵੇਰੇ 9 ਵਜੇ ਪਿੰਡ ਸ਼ੇਰੋਂ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸੰਗਤ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਸਮੇਤ ਵੱਖ-ਵੱਖ ਧਾਰਮਿਕ ਸਥਾਨਾਂ ਜਿਵੇਂ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਫਤਿਆਬਾਦ, ਡੇਹਰਾ ਸਾਹਿਬ, ਚੋਹਲਾ ਸਾਹਿਬ ਆਦਿ ਵਿਚ ਨਤਮਸਤਕ ਹੋ ਕੇ ਲੋਕਾਂ ਦੀ ਸੇਵਾ ਦਾ ਬਲ ਬਖਸ਼ਣ ਦੀ ਗੁਰੂ ਚਰਨਾਂ ’ਚ ਅਰਦਾਸ ਬੇਨਤੀ ਕਰਨਗੇ। ਅਵਤਾਰ ਸਿੰਘ ਬਿੱਲਾ ਨੇ ਦੱਸਿਆ ਕਿ ਇਸ ਯਾਤਰਾ ਪਿੰਡ ਸ਼ੇਰੋਂ ਤੋਂ ਅਰੰਭ ਹੋ ਕੇ ਰਸੂਲਪੁਰ, ਅਲਾਦੀਨਪੁਰ, ਜੋਧਪੁਰ, ਦੀਨਪੁਰ, ਸੰਘਾਂ, ਪੰਡੋਰੀ, ਸੰਘਾਂ, ਨੌਰੰਗਾਬਾਦ, ਮੱਲਮੋਹਰੀ, ਨੌਰੰਗਾਬਾਦ, ਰੈਸ਼ੀਆਣਾ, ਕੱਲ੍ਹਾ, ਸ਼ੇਖਚੱਕ, ਲਾਲਪੁਰ, ਵੇਂਈਪੂੰਈ, ਖਡੂਰ ਸਾਹਿਬ ਮੋੜ, ਭਰੋਵਾਲ, ਖਡੂਰ ਸਾਹਿਬ, ਹੰਸਾਂ ਵਾਲਾ, ਗੋਇੰਦਵਾਲ ਸਾਹਿਬ, ਫਤਿਆਬਾਦ, ਛਾਪੜੀ ਸਾਹਿਬ, ਖਾਨ ਰਜਾਦਾ, ਜਾਮਾਰਾਏ, ਡੇਹਰਾ ਸਾਹਿਬ, ਦਿਲਾਵਲਪੁਰ, ਬ੍ਰਹਮਪੁਰਾ, ਸੰਗਤਪੁਰਾ, ਮੋਹਨਪੁਰ, ਵੜਿੰਗ, ਨਿੱਕਾ ਚੋਹਲਾ ਤੋਂ ਹੋ ਕੇ ਚੋਹਲਾ ਸਾਹਿਬ ਵਿਖੇ ਇਹ ਰੋਡ ਸ਼ੋਅ ਸਮਾਪਤ ਹੋਵੇਗਾ।