ਮਾਂ ਬਗਲਾਮੁਖੀ ਧਾਮ ’ਚ ਧਾਰਮਿਕ ਸਮਾਗਮ ਜਾਰੀ
ਮਾਂ ਬਗਲਾ ਮੁਖੀ ਧਾਮ ’ਚ ਧਾਰਮਿਕ ਸਮਾਗਮ ਜਾਰੀ, ਹਨੂਮਾਨ ਜੀ ਦੀ ਪੂਜਾ ਉਪਰੰਤ ਸੁੰਦਰ ਕਾਂਡ ਦੇ ਪਾਠ ਕੀਤੇ
Publish Date: Tue, 21 Apr 2026 06:41 PM (IST)
Updated Date: Wed, 22 Apr 2026 04:07 AM (IST)

ਹਨੂਮਾਨ ਜੀ ਦੀ ਪੂਜਾ ਉਪਰੰਤ ਸੁੰਦਰ ਕਾਂਡ ਦੇ ਪਾਠ ਕੀਤੇ ਭਜਨ ਮੰਡਲੀ ਨੇ ਕੀਤਾ ਭਜਨਾਂ ਦਾ ਗੁਣਗਾਨ ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ: ਬਗਲਾਮੁਖੀ ਧਾਮ ਵਿੱਚ ਚੱਲ ਰਹੇ ਵਿਸ਼ਾਲ ਧਾਰਮਿਕ ਸਮਾਗਮਾਂ ਦੌਰਾਨ ਅੱਜ ਹਨੂਮਾਨ ਜੀ ਦੀ ਵਿਧੀਵਤ ਪੂਜਾ ਉਪਰੰਤ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ। ਇਸ ਮੌਕੇ ਹਰੇ ਰਾਮਾ ਹਰੇ ਕ੍ਰਿਸ਼ਨਾ ਇਸਕੋਨ ਮੰਦਰ ਅੰਮ੍ਰਿਤਸਰ ਦੀ ਭਜਨ ਮੰਡਲੀ ਵੱਲੋਂ ਮਾਂ ਬਗਲਾਮੁਖੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਭਗਤੀਮਈ ਰੰਗ ਬਿਖੇਰਿਆ ਗਿਆ, ਜਿਸ ਨਾਲ ਸਾਰਾ ਮਾਹੌਲ ਭਗਤੀ ਰਸ ’ਚ ਰੰਗਿਆ ਗਿਆ। ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਕੇ ਮਾਤਾ ਰਾਣੀ ਦੇ ਦਰਬਾਰ ਹਾਜਰੀ ਭਰੀ ਤੇ ਅਸੀਸ ਪ੍ਰਾਪਤ ਕੀਤੀ। ਭਜਨ ਸੰਧਿਆ ਦੌਰਾਨ ਭਗਤਾਂ ਨੇ ਭਜਨਾਂ ’ਤੇ ਝੂਮਦੇ ਹੋਏ ਆਪਣੀ ਸ਼ਰਧਾ ਪ੍ਰਗਟ ਕੀਤੀ। ਸਮਾਗਮ ਦੇ ਅੰਤ ’ਚ ਸੰਗਤ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ, ਜਿਸ ਨਾਲ ਦਰਬਾਰ ਦਾ ਦ੍ਰਿਸ਼ ਹੋਰ ਵੀ ਮਨਮੋਹਕ ਬਣ ਗਿਆ। ਇਸ ਤੋਂ ਇਲਾਵਾ ਮਾਤਾ ਰਾਣੀ ਦਾ ਲੰਗਰ ਭੰਡਾਰਾ ਅਟੁੱਟ ਵਰਤਾਇਆ ਗਿਆ। ਇਸ ਮੌਕੇ ਮਹੰਤ ਰਵੀ ਪੁਰੀ ਨੇ ਦੱਸਿਆ ਕਿ ਧਾਮ ਵਿਚ ਚੱਲ ਰਹੇ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 22 ਅਪ੍ਰੈਲ ਨੂੰ ਸ੍ਰੀ ਭੈਰਵ ਪੂਜਨ ਅਤੇ ਭੈਰਵ ਪਾਠ ਕਰਵਾਏ ਜਾਣਗੇ, ਜਦਕਿ 23 ਅਪ੍ਰੈਲ ਨੂੰ ਦੇਵ ਪੂਜਨ, ਚਰਨ ਪਾਦੁਕਾ ਪੂਜਨ ਅਤੇ ਭਗਵਤੀ ਮਹਾ ਸਨਾਨ ਦਾ ਵਿਸ਼ੇਸ਼ ਪ੍ਰੋਗਰਾਮ ਹੋਵੇਗਾ। ਇਸ ਦੌਰਾਨ ਸੰਗਤਾਂ ਨੂੰ ਵਿਸ਼ੇਸ਼ ਦਰਸ਼ਨ ਦਾ ਲਾਹਾ ਮਿਲੇਗਾ। ਉਨ੍ਹਾਂ ਅੱਗੇ ਦੱਸਿਆ ਕਿ 24 ਅਪ੍ਰੈਲ ਨੂੰ ਮਾਂ ਬਗਲਾਮੁਖੀ ਜੈਯੰਤੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਵੇਗੀ। ਇਸ ਦਿਨ ਸਵੇਰੇ ਯੱਗ, ਪੁਸ਼ਪ ਅਰਚਨਾ ਅਤੇ ਵਿਸ਼ੇਸ਼ ਭੋਗ ਲਗਾਇਆ ਜਾਵੇਗਾ, ਜਦਕਿ ਸ਼ਾਮ ਸਮੇਂ ਮਾਤਾ ਜੀ ਦੀ ਆਰਤੀ ਅਤੇ ਰਾਤ ਨੂੰ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ, ਜਿਸ ਵਿਚ ਪ੍ਰਸਿੱਧ ਭਜਨ ਗਾਇਕ ਆਪਣੀ ਹਾਜਰੀ ਲਗਵਾਉਣਗੇ। ਮਹੰਤ ਰਵੀ ਪੁਰੀ ਨੇ ਕਿਹਾ ਕਿ ਸਮਾਗਮਾਂ ਦੌਰਾਨ ਹਰ ਰੋਜ਼ ਰਾਤ ਸਮੇਂ ਵਿਸ਼ੇਸ਼ ਦੀਪਮਾਲਾ ਅਤੇ ਆਤਿਸ਼ਬਾਜ਼ੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜੋ ਸੰਗਤਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣ ਰਿਹਾ ਹੈ। ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਵੱਧ-ਚੜ੍ਹ ਕੇ ਇਨ੍ਹਾਂ ਸਮਾਗਮਾਂ ਵਿਚ ਸ਼ਿਰਕਤ ਕਰਨ ਅਤੇ ਮਾਂ ਬਗਲਾਮੁਖੀ ਦੀ ਅਸੀਸ ਪ੍ਰਾਪਤ ਕਰਨ। ਇਸ ਮੌਕੇ ਅਚਾਰੀਆ ਅਸ਼ਵਨੀ ਸ਼ਰਮਾ, ਅਚਾਰੀਆ ਸੁਨੀਲ ਸ਼ਰਮਾ, ਅਚਾਰੀਆ ਯਾਦਵਿੰਦਰ ਸ਼ਰਮਾ, ਅਚਾਰੀਆ ਸਾਵਣ ਸ਼ਰਮਾ, ਅਚਾਰੀਆ ਸੰਤੋਸ਼ ਸ਼ਰਮਾ, ਮਨਿੰਦਰ ਸਿੰਘ ਸੇਖੋਂ, ਗੌਰਵ ਪਾਠਕ, ਰਾਘਵ ਪਾਠਕ, ਕਰਮ ਸਿੰਘ, ਸੁਖਜਿੰਦਰ ਪਟਵਾਰੀ, ਲਲਿਤ ਸੇਠੀ, ਦਵਿੰਦਰ ਸ਼ਰਮਾ, ਲਲਿਤ ਸੁਧੀਰ, ਪਵਨ ਜੈਨ, ਰੋਬਿਨ ਸ਼ਰਮਾ, ਮੋਹਿਤ ਸ਼ਰਮਾ, ਸ਼ੁਭਮ ਸ਼ਰਮਾ, ਸੰਨੀ ਸ਼ਰਮਾ, ਰਘੂ ਸ਼ਰਮਾ, ਅਮਿਤ ਅਰੋੜਾ, ਅਨਿਲ ਸੇਠੀ, ਲਵ ਬਲੀਮ, ਐਸ਼ ਨੂਰ, ਅਕਸ਼ੈ ਖੰਨਾ, ਸੋਨੂੰ ਅਰੋੜਾ, ਪਾਲ ਭੰਡਾਰੀ, ਬਲਬੀਰ ਸਿੰਘ, ਇੰਦਰ ਸਹਿਗਲ, ਮਨਦੀਪ ਕਾਲਾ, ਇੰਦਰਜੀਤ, ਅਜੈ ਕੁਮਾਰ, ਪ੍ਰੇਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।