ਸਿਹਤ ਵਿਭਾਗ ਨੇ ਕੀਤੀਆਂ ਵੱਡੇ ਪੱਧਰ ’ਤੇ ਗਤੀਵਿਧੀਆਂ
ਫੂਡ ਸੇਫਟੀ ਪੰਦਰਵਾੜੇ ਦੌਰਾਨ ਸਿਹਤ ਵਿਭਾਗ ਨੇ ਕੀਤੀਆਂ ਵੱਡੇ ਪੱਧਰ ’ਤੇ ਗਤੀਵਿਧੀਆਂ
Publish Date: Tue, 21 Apr 2026 05:16 PM (IST)
Updated Date: Wed, 22 Apr 2026 04:01 AM (IST)

ਫੂਡ ਸੇਫਟੀ ਟੀਮ ਨੇ ਡੇਅਰੀਆਂ ਅਤੇ ਫੂਡ ਆਊਟਲੈਟਾਂ ਦੀ ਕੀਤੀ ਅਚਨਚੇਤ ਜਾਂਚ ਦੁੱਧ, ਦਹੀਂ ਅਤੇ ਪਨੀਰ ਦੇ 9 ਸੈਂਪਲ ਭਰੇ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਬੀਰ ਕੌਰ ਦੀ ਅਗਵਾਈ ਵਿਚ ਫੂਡ ਸੇਫਟੀ ਟੀਮ ਤਰਨਤਾਰਨ ਨੇ ਫੂਡ ਸੇਫਟੀ ਪੰਦਰਵਾੜੇ ਤਹਿਤ ਵੱਡੇ ਪੱਧਰ ’ਤੇ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਤਿੰਨ ਦਿਨਾਂ ਵਿਚ ਫੂਡ ਸੇਫਟੀ ਟੀਮ ਵੱਲੋਂ ਤਰਨਤਾਰਨ, ਵੇਈਂ ਪੂੰਈ, ਬਾਠ, ਖਡੂਰ ਸਾਹਿਬ, ਸੁਰਸਿੰਘ, ਭਿੱਖੀਵਿੰਡ, ਡੱਬੀਪੁਰ, ਵਾੜਾ ਸ਼ੇਰ ਸਿੰਘ, ਦਾਊਦਪੁਰ ਆਦਿ ਵਿਖੇ ਵੱਖ-ਵੱਖ ਡੇਅਰੀਆਂ ਅਤੇ ਫੂਡ ਆਊਟਲੈਟਾਂ ਦੀ ਅਚਨਚੇਤ ਜਾਂਚ ਕੀਤੀ ਗਈ। ਇਸ ਦੌਰਾਨ ਦੁੱਧ, ਦਹੀਂ ਅਤੇ ਪਨੀਰ ਦੇ 9 ਨਮੂਨੇ ਇਕੱਤਰ ਕੀਤੇ ਗਏ ਜੋ ਖਰੜ ਲੈਬ ਨੂੰ ਭੇਜੇ ਜਾਣਗੇ। ਇਸੇ ਤਰ੍ਹਾਂ ਟੀਮ ਨੇ ਜਾਗਰੂਕਤਾ ਮੁਹਿੰਮ ਜਾਰੀ ਰੱਖੀ ਜਿਸ ਵਿਚ ਐੱਨਜੀਓ ਇੰਟਾਚ ਅਤੇ ਸਿੱਖਿਆ ਸੰਸਥਾਨ ਨਿਸ਼ਾਨ-ਏ-ਸਿੱਖੀ ਅਤੇ ਗੁਰੂ ਅੰਗਦ ਦੇਵ ਕਾਲਜ ਦੇ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ। ਇਸ ਦੌਰਾਨ ਸਾਰੇ ਫੂਡ ਵਿਕਰੇਤਾਵਾਂ ਨੂੰ ਸਫ਼ਾਈ ਬਣਾਈ ਰੱਖਣ, ਤੇਲ ਨੂੰ ਦੁਬਾਰਾ ਨਾ ਵਰਤਣ, ਮਿਲਾਵਟ ਨਾ ਕਰਨ ਅਤੇ ਪਕਵਾਨਾਂ ਦਾ ਠੀਕ ਤਾਪਮਾਨ ਬਰਕਰਾਰ ਰੱਖਣ ਲਈ ਹੁਕਮ ਦਿੱਤੇ ਗਏ। ਇਸ ਤੋਂ ਇਲਾਵਾ ਟੀਮ ਨੇ ਪੱਟੀ ਵਿਚ ਜਾਗਰੂਕਤਾ, ਟ੍ਰੇਨਿੰਗ ਅਤੇ ਟੈਸਟਿੰਗ ਜਾਰੀ ਰੱਖੀ ਅਤੇ ਸਕੂਲਾਂ ਦਾ ਦੌਰਾ ਕਰਕੇ ਜਾਗਰੂਕਤਾ ਅਤੇ ਟ੍ਰੇਨਿੰਗ ਦਿੱਤੀ। ਸਾਰੇ ਐੱਫਬੀਓਜ਼ ਨੂੰ ਆਪਣੇ ਰਜਿਸਟ੍ਰੇਸ਼ਨ, ਲਾਇਸੰਸ ਬਰਕਰਾਰ ਰੱਖਣ ਦੀ ਹਦਾਇਤ ਦਿੱਤੀ ਗਈ।