ਅਵਤਾਰ ਸਿੰਘ ਤਨੇਜਾ ਨੇ ਐੱਮਪੀ ਗੁਰਜੀਤ ਸਿੰਘ ਔਜਲਾ ਦਾ ਕੀਤਾ ਸਨਮਾਨ
ਅਵਤਾਰ ਸਿੰਘ ਤਨੇਜਾ ਨੇ ਐੱਮਪੀ ਗੁਰਜੀਤ ਸਿੰਘ ਔਜਲਾ ਦਾ ਕੀਤਾ ਸਨਮਾਨ
Publish Date: Tue, 21 Apr 2026 05:14 PM (IST)
Updated Date: Wed, 22 Apr 2026 04:01 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਨੇਜਾ ਓਵਰਸੀਜ਼ ਸ਼ੈਲਰ ’ਤੇ ਅੰਮ੍ਰਿਤਸਰ ਦੇ ਮੈਂਬਰ ਗੁਰਜੀਤ ਸਿੰਘ ਔਜਲਾ ਪਹੁੰਚੇ। ਉਨ੍ਹਾਂ ਨਾਲ ਕੁਲਬੀਰ ਸਿੰਘ ਜੀਰਾ ਸਾਬਕਾ ਵਿਧਾਇਕ ਜੀਰਾ ਅਤੇ ਰਾਜਬੀਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਤਰਨਤਾਰਨ ਵੀ ਸਾਥੀਆਂ ਸਮੇਤ ਪਹੁੰਚੇ। ਇਸ ਮੌਕੇ ਗੁਰਜੀਤ ਸਿੰਘ ਔਜਲਾ ਦਾ ਸ਼ੈਲਰ ’ਤੇ ਪਹੁੰਚਣ ਮੌਕੇ ਅਵਤਾਰ ਸਿੰਘ ਤਨੇਜਾ, ਜੈਦੀਪ ਸਿੰਘ ਤਨੇਜਾ ਅਤੇ ਸਮੂਹ ਸਟਾਫ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਸ਼ੈਲਰ ’ਤੇ ਸਿਆਸੀ ਮਸਲਿਆਂ ਉੱਪਰ ਵਿਚਾਰ-ਵਟਾਂਦਰਾ ਕੀਤਾ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਬਣਾਉਦਿਆਂ ਚਾਹ ਦਾ ਕੱਪ ਸਾਂਝਾ ਕੀਤਾ। ਤਰਨਤਾਰਨ ਦੇ ਕੁਝ ਰਾਈਸ ਮਿਲਰਾਂ ਜਿਵੇਂ ਕਿ ਅਵਿਨਾਸ਼ ਗੁਪਤਾ, ਰਜੀਵ ਗੁਪਤਾ, ਕਮਾਲ ਗੁਪਤਾ, ਕੇਸ਼ਵ ਅਗਰਵਾਲ, ਸੁਨੀਲ ਕੁਮਾਰ ਅਤੇ ਬਲਵਿੰਦਰ ਸਿੰਘ ਦਾਸ ਰਾਈਸ ਮਿਲ ਵੱਲੋਂ ਰਾਈਸ ਇੰਡਸਟਰੀ ਨਾਲ ਸਬੰਧਤ ਮਸਲਿਆਂ ’ਤੇ ਵੀ ਚਰਚਾ ਕੀਤੀ ਗਈ। ਇਸ ਮੌਕੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਅਵਤਾਰ ਸਿੰਘ ਤਨੇਜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਨ, ਜੋ ਬਹੁਤ ਹੀ ਸ਼ਲਾਘਾਯੋਗ ਹੈ।