ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਦੇ ਨਾਂ ਦਿੱਤਾ ਮੰਗ-ਪੱਤਰ
ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਦੇ ਨਾਂ ਦਿੱਤਾ ਮੰਗ ਪੱਤਰ
Publish Date: Tue, 21 Apr 2026 05:07 PM (IST)
Updated Date: Wed, 22 Apr 2026 04:01 AM (IST)

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ ਗੌਰਮਿੰਟ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਤਰਨਤਾਰਨ ਵੱਲੋਂ ਕਰਮ ਸਿੰਘ ਦੀ ਪ੍ਰਧਾਨਗੀ ਹੇਠ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੇ ਸੱਦੇ ’ਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਆਪਣਾ ਮੰਗ ਪੱਤਰ ਸੰਜੀਵ ਸ਼ਰਮਾ ਸਹਾਇਕ ਕਮਿਸ਼ਨਰ ਤਰਨਤਾਰਨ ਨੂੰ ਦਿੱਤਾ। ਸੰਜੀਵ ਸ਼ਰਮਾ ਨੇ ਆਪਣੀ ਸਿਫਾਰਸ਼ ਸਹਿਤ ਪੰਜਾਬ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ। ਇਸ ਮੰਗ ਪੱਤਰ ਰਾਹੀਂ ਕੇਂਦਰ ਸਰਕਾਰ ਤੋਂ ਵਿੱਤੀ ਬਿੱਲ 2025 ਵਾਪਸ ਲੈਣ, ਸਾਰੇ ਰਾਜਾਂ ਵਿਚ ਐੱਨਪੀਐੱਸ ਦੀ ਥਾਂ ਓਪੀਐੱਸ ਲਾਗੂ ਕਰਨ, ਸਮੂਹ ਰਾਜ ਸਰਕਾਰਾਂ ਵੱਲੋਂ ਆਪਣੇ ਪੈਨਸ਼ਨਰਾਂ ਨੂੰ ਕੇਂਦਰ ਦੇ ਬਰਾਬਰ ਡੀਏ ਨਕਦ ਦੇਣ, ਕਮਿਊਟ ਪੈਨਸ਼ਨ ਦੀ ਵਾਪਸੀ 11 ਸਾਲਾਂ ਵਿਚ ਸੀਮਤ ਕਰਨ, ਰੇਲ ਅਤੇ ਡੀਲਕਸ ਬੱਸਾਂ ਵਿਚ ਸਫ਼ਰ ਕਰਨ ਲਈ ਕਿਰਾਏ ਵਿਚ ਛੋਟ ਦੇਣ ਅਤੇ ਓਲਡ ਏਜ ਪੈਨਸ਼ਨ ਲਈ 65 ਸਾਲ ਬਾਅਦ 10 ਫੀਸਦੀ, 70 ਤੇ 20 ਫੀਸਦੀ, 75 ਤੇ 30 ਫੀਸਦੀ, 80 ਤੇ 50 ਫੀਸਦੀ, 85 ਤੇ 70 ਫੀਸਦੀ, 90 ਬਾਅਦ 95 ਫੀਸਦੀ ਅਤੇ 95 ਸਾਲ ਤੇ 100ਫੀਸਦੀ ਵਾਧੇ ਦਾ ਫਾਰਮੂਲਾ ਲਾਗੂ ਕਰਨ ਆਦਿ ਮੰਗਾਂ ਸਰਕਾਲ ਸਾਹਮਣੇ ਰੱਖੀਆਂ ਗਈਆਂ। ਮੰਗ ਪੱਤਰ ਦੇਣ ਸਮੇਂ ਪ੍ਰਧਾਨ ਕਰਮ ਸਿੰਘ ਲਾਲਪੁਰਾ, ਜਨਰਲ ਸਕੱਤਰ ਡਾ. ਅਜਮੇਰ ਸਿੰਘ, ਜਸਵਿੰਦਰ ਸਿੰਘ ਮਾਣੋਚਾਹਲ, ਤਰਸੇਮ ਸਿੰਘ ਲਾਲੂਘੁੰਮਣ, ਗੁਰਭੇਜ ਸਿੰਘ ਕੱਲ੍ਹਾ, ਕੁਲਵੰਤ ਸਿੰਘ ਗਿੱਲ, ਮਨਜੀਤ ਸਿੰਘ ਨੂਰਪੁਰ ਅਤੇ ਗੁਰਦੀਪ ਸਿੰਘ ਤਰਨਤਾਰਨ ਆਦਿ ਸਾਥੀ ਸ਼ਾਮਲ ਸਨ। ਇਸ ਮੌਕੇ ਡੈਪੂਟੇਸ਼ਨ ਵੱਲੋਂ ਪੰਜਾਬ ਸਰਕਾਰ ਕੋਲੋਂ ਹਾਈ ਕੋਰਟ ਦਾ ਡੀਏ ਦੇ ਬਕਾਏ ਸਬੰਧੀ 19 ਅਪ੍ਰੈਲ 26 ਦਾ ਫੈਸਲਾ ਲਾਗੂ ਕਰਦਿਆਂ 30 ਜੂਨ /26 ਤਕ ਭੁਗਤਾਨ ਕਰਨ ਦੀ ਮੰਗ ਵੀ ਕੀਤੀ।