ਸਿਰਹਾਣੇ ਹੇਠੋਂ ਢਾਬਾ ਮਾਲਕ ਦਾ ਪਿਸਟਲ ਚੋਰੀ
ਸਿਰਹਾਣੇ ਹੇਠ ਰੱਖਿਆ ਸੀ ਢਾਬਾ ਮਾਲਕ ਨੇ ਪਿਸਟਲ, ਅਣਪਛਾਤੇ ਨੇ ਚੋਰੀ ਕੀਤਾ
Publish Date: Sun, 19 Apr 2026 08:11 PM (IST)
Updated Date: Mon, 20 Apr 2026 04:12 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਸਰਹਾਲੀ ਕਲਾਂ ਤਰਨਤਾਰਨ ਦੇ ਪਿੰਡ ਖਾਰਾ ਦੇ ਪੁਲ ਕੋਲ ਸਥਿਤ ਪੰਜਾਬੀ ਢਾਬੇ ਦੇ ਮਾਲਕ ਦਾ ਪਿਸਟਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਰਹਾਲੀ ਦੀ ਪੁਲਿਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਲਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਜੋਧਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਕੋਲ ਲਾਇਸੰਸੀ 32 ਬੋਰ ਦਾ ਪਿਸਟਲ ਹੈ ਜੋ ਢਾਬੇ ’ਤੇ ਆਉਣ ਸਮੇਂ ਉਹ ਨਾਲ ਹੀ ਰੱਖਦਾ ਹੈ। 2 ਮਾਰਚ ਨੂੰ ਵੀ ਉਹ ਢਾਬੇ ’ਤੇ ਆਇਆ ਅਤੇ ਪਿਸਟਲ ਦਫਤਰ ’ਚ ਲੱਗੇ ਬੈੱਡ ਦੇ ਸਿਰਹਾਣੇ ਹੇਠ ਰੱਖ ਦਿੱਤਾ। ਸ਼ਾਮ ਜਦੋਂ 6 ਵਜੇ ਉਹ ਘਰ ਚੱਲਿਆ ਤਾਂ ਵੇਖਿਆ ਕਿ ਉਸ ਦਾ ਪਿਸਟਲ ਚੋਰੀ ਹੋ ਚੁੱਕਾ ਸੀ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਬੀਰ ਸਿੰਘ ਨੇ ਦੱਸਿਆ ਕਿ ਪਿਸਟਲ ਚੋਰੀ ਕਰਨ ਵਾਲੇ ਦਾ ਪਤਾ ਲਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਉਸ ਨੂੰ ਕਾਬੂ ਕਰ ਲਿਆ ਜਾਵੇਗਾ।