ਡ੍ਰੋਨ ਰਾਹੀਂ ਸੁੱਟੀ ਹੈਰੋਇਨ ਦੀ ਖੇਪ ਬਰਾਮਦ
ਸਰਹੱਦੀ ਪਿੰਡ ਪਲੋਪੱਤੀ ’ਚ ਡ੍ਰੋਨ ਰਾਂਹੀ ਸੁੱਟੀ ਹੈਰੋਇਨ ਦੀ ਖੇਪ ਬਰਾਮਦ
Publish Date: Sun, 19 Apr 2026 08:01 PM (IST)
Updated Date: Mon, 20 Apr 2026 04:12 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਖਾਲੜਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪਲੋਪੱਤੀ ’ਚ ਡ੍ਰੋਨ ਦੀ ਮਦਦ ਨਾਲ ਸਰਹੱਦ ਪਾਰੋਂ ਸੁੱਟੀ ਗਈ ਹੈਰੋਇਨ ਦੀ ਖੇਪ ਥਾਣਾ ਖਾਲੜਾ ਦੀ ਪੁਲਿਸ ਤੇ ਬੀਐੱਸਐੱਫ ਦੇ ਜਵਾਨਾਂ ਨੇ ਬਰਾਮਦ ਕੀਤੀ ਹੈ। ਜਿਸ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਐੱਨਡੀਪੀਐੱਸ ਅਤੇ ਭਾਰਤੀ ਵਾਯੂਯਾਨ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਖਾਲੜਾ ਦੇ ਮੁਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਇਸੇ ਦੌਰਾਨ ਸੂਚਨਾ ਮਿਲੀ ਕਿ ਸਰਵਨ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਲੋ ਪੱਤੀ ਦੇ ਖੇਤ ਵਿਚ ਡ੍ਰੋਨ ਰਾਂਹੀ ਕੋਈ ਵਸਤੂ ਸੁੱਟੀ ਗਈ ਹੈ। ਉਨ੍ਹਾਂ ਨੇ ਸਰਹੱਦੀ ਚੌਕੀ ਦੇ ਕੰਪਨੀ ਕਮਾਂਡਰ ਸ਼ਿਜੂ ਜਿਓਰਜੇ ਤੇ ਬੀਐੱਸਐੱਫ ਦੇ ਜਵਾਨਾਂ ਸਮੇਤ ਇਲਾਕੇ ਵਿਚ ਤਲਾਸ਼ੀ ਅਭਿਆਨ ਚਲਾਇਆ ਤਾਂ ਪੀਲੇ ਰੰਗ ਦਾ ਪੈਕੇਟ ਬਰਾਮਦ ਹੋਇਆ। ਜਿਸ ਦੀ ਚੈਕਿੰਗ ਦੌਰਾਨ 520 ਗ੍ਰਾਮ ਹੈਰੋਇਨ ਨਿਕਲੀ।