ਕਲਸ਼ ਯਾਤਰਾ ਤੇ ਪੂਜਨ ਨਾਲ ਮੂਰਤੀ ਸਥਾਪਨਾ ਉਤਸਵ ਦੀ ਸ਼ੁਰੂਆਤ
ਕਲਸ਼ ਯਾਤਰਾ ਤੇ ਪੂਜਨ ਨਾਲ ਮੂਰਤੀ ਸਥਾਪਨਾ ਉਤਸਵ ਦੀ ਹੋਈ ਸ਼ੁਰੂਆਤ
Publish Date: Sun, 19 Apr 2026 07:49 PM (IST)
Updated Date: Mon, 20 Apr 2026 04:10 AM (IST)

ਸ਼ਰਧਾਲੂਆਂ ਨੇ ਕਲਸ਼ ਚੁੱਕ ਕੇ ਵੱਖ-ਵੱਖ ਮੰਦਰਾਂ ਤੋਂ ਪਵਿੱਤਰ ਜਲ ਲਿਆਂਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ : ਸ਼੍ਰੀ ਗੋਪਾਲ ਗਊਸ਼ਾਲਾ ਅਤੇ ਖੋਜ ਕੇਂਦਰ ਪੰਡੋਰੀ ਗੋਲਾ ਰੋਡ ਤਰਨਤਾਰਨ ਵਿਖੇ ਸ਼੍ਰੀ ਖਾਟੂ ਸ਼ਿਆਮ ਜੀ, ਸ਼੍ਰੀ ਗਣਪਤੀ ਗਣੇਸ਼ ਜੀ ਅਤੇ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਸਥਾਪਨਾ ਲਈ 23 ਅਪ੍ਰੈਲ ਨੂੰ ਹੋਣ ਵਾਲੇ ਉਤਸਵ ਦੇ ਸਬੰਧ ਵਿਚ ਐਤਵਾਰ ਨੂੰ ਸ਼੍ਰੀ ਠਾਕੁਰ ਮਦਨ ਮੋਹਨ ਮੰਦਰ ਤੋਂ ਵਿਸ਼ਾਲ ਕਲਸ਼ ਯਾਤਰਾ ਆਯੋਜਿਤ ਕੀਤੀ ਗਈ। ਜਿਸ ਵਿੱਚ 51 ਔਰਤਾਂ ਅਤੇ ਪੁਰਸ਼ਾਂ ਨੇ ਆਪਣੇ ਸਿਰਾਂ ’ਤੇ ਕਲਸ਼ ਲੈ ਕੇ ਸ਼ਹਿਰ ਦੇ ਪ੍ਰਮੁੱਖ ਮੰਦਰਾਂ ਸ਼੍ਰੀ ਠਾਕੁਰ ਮਦਨ ਮੋਹਨ ਮੰਦਰ, ਮਾਤਾ ਚਿੰਤਪੂਰਨੀ ਦੇਵੀ ਸਵਰਣ ਮੰਦਰ ਅਤੇ ਸ਼੍ਰੀ ਸ਼ਿਵਾਲਾ ਮੰਦਰ ਵਿਚ ਜਾ ਕੇ ਉਥੋਂ ਪਵਿੱਤਰ ਜਲ ਭਰ ਕੇ ਲਿਆਂਦਾ ਗਿਆ। ਕਲਸ਼ ਯਾਤਰਾ ਵੱਖ-ਵੱਖ ਬਾਜ਼ਾਰਾਂ ਵਿੱਚੋਂ ਲੰਘਦੀ ਹੋਈ ਸ਼੍ਰੀ ਗੋਪਾਲ ਗਊਸ਼ਾਲਾ ਵਿਖੇ ਸਮਾਪਤ ਹੋਈ। ਇਸ ਤੋਂ ਬਾਅਦ ਮੂਰਤੀ ਸਥਾਪਨਾ ਉਤਸਵ ਲਈ ਰਸਮੀ ਪੂਜਾ ਰਸਮਾਂ ਸ਼੍ਰੀ ਗੋਪਾਲ ਗਊਸ਼ਾਲਾ ਵਿਖੇ ਸ਼ੁਰੂ ਹੋਈਆਂ, ਜਿਸ ਵਿਚ ਸ਼੍ਰੀ ਗਣੇਸ਼ ਪੂਜਾ, ਮਾਤਾ ਲਕਸ਼ਮੀ ਪੂਜਾ, ਨਵਗ੍ਰਹਿ ਪੂਜਾ, ਵਾਸਤੂ ਮੰਡਲ ਪੂਜਾ, ਸ਼੍ਰੀ ਖੇਤਰਪਾਲ ਪੂਜਾ, ਮੂਰਤੀ ਇਸ਼ਨਾਨ ਅਤੇ ਕਲਸ਼ ਸਥਾਪਨਾ ਦੀ ਸ਼ੁਰੂਆਤ ਇਲਾਕੇ ਦੇ ਪ੍ਰਸਿੱਧ ਵਿਦਵਾਨ ਪੰਡਿਤ ਮਹਾਵੀਰ ਪ੍ਰਸਾਦ ਜੀ ਦੁਆਰਾ ਮੁੱਖ ਜਜਮਾਨ ਵਜੋਂ ਸੰਜੇ ਗੁਪਤਾ ਅਤੇ ਅਸ਼ਵਨੀ ਮਦਾਨ, ਵਿਸ਼ਾਲ ਗੁਪਤਾ ਵਿੱਕੀ, ਜਸਵਿੰਦਰ ਗਲਹੋਤਰਾ, ਅਮਿਤ ਗੁਪਤਾ ਸੀਏ, ਚਿਰੰਤਨ ਗੁਪਤਾ ਹਨੀ ਆਦਿ ਮੇਜ਼ਬਾਨਾਂ ਰਾਹੀਂ ਮੰਤਰਾਂ ਅਤੇ ਰਸਮਾਂ ਦੇ ਪੂਰੇ ਜਾਪ ਨਾਲ ਕੀਤੀ ਗਈ। ਇਹ ਪੂਜਾ ਲਗਾਤਾਰ 5 ਦਿਨਾਂ ਤੱਕ ਰੋਜ਼ਾਨਾ ਕੀਤੀ ਜਾਵੇਗੀ। ਪੂਜਾ ਤੋਂ ਬਾਅਦ ਸਾਰੀ ਸੰਗਤ ਲਈ ਲੰਗਰ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਹਰਿੰਦਰ ਅਗਰਵਾਲ ਜਨਰਲ ਸਕੱਤਰ ਸ਼੍ਰੀ ਗੋਪਾਲ ਗਊਸ਼ਾਲਾ, ਰਵੀ ਕੁਮਾਰ ਸ਼ਰਮਾ ਗਗਨ ਵਾਲੇ ਟਰੱਸਟੀ, ਸੁਰਜੀਤ ਆਹੂਜਾ ਜ਼ਿਲ੍ਹਾ ਸਤਿਸੰਗ ਪ੍ਰਮੁੱਖ , ਪਵਨ ਕੁਮਾਰ ਮੁਰਾਦਪੁਰ ਪ੍ਰਧਾਨ ਸ਼੍ਰੀ ਬ੍ਰਾਹਮਣ ਪ੍ਰਤੀਨਿਧੀ ਸਭਾ, ਜਸਵਿੰਦਰ ਗਲਹੋਤਰਾ ਪ੍ਰਧਾਨ ਸ਼੍ਰੀ ਗਣੇਸ਼ ਸੇਵਕ, ਕਪਿਲ ਦੇਵ ਅਗਰਵਾਲ, ਡਾ: ਗੁਰਪੂਰਨ ਬਾਂਸਲ, ਡਾ. ਰਾਕੇਸ਼ ਸ਼ੂਰ, ਵਿਪਨ ਕੁਮਾਰ ਬਾਬਾ ਡਿਸਕੋ, ਵਿਸ਼ਾਲ ਗੁਪਤਾ ਵਿੱਕੀ ਪ੍ਰਧਾਨ ਸ਼੍ਰੀ ਸ਼ਿਆਮ ਮਿੱਤਰ ਮੰਡਲ, ਅਰੁਣ ਗੁਪਤਾ ਪ੍ਰਧਾਨ ਸ਼੍ਰੀ ਸ਼ਿਆਮ ਪਰਿਵਾਰ, ਹਨੀ ਅਰੋੜਾ, ਸ਼੍ਰੀ ਸ਼ਿਆਮ ਸੇਵਕ ਮੰਡਲ, ਸ਼੍ਰੀ ਕਮਲ ਵਾਂਸਲ ਪ੍ਰਧਾਨ ਸ਼੍ਰੀ ਪ੍ਰਾਰਥਨਾ ਸਭਾ, ਜੁਗਲ ਕਿਸ਼ੋਰ ਅੰਮ੍ਰਿਤਸਰ ਵਾਲੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।