ਸ਼ਰਧਾ ਨਾਲ ਮਨਾਇਆ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ
ਤਰਨਤਾਰਨ ’ਚ ਸ਼ਰਧਾ ਭਾਵਨਾ ਨਾਲ ਮਨਾਇਆ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ
Publish Date: Sun, 19 Apr 2026 07:31 PM (IST)
Updated Date: Mon, 20 Apr 2026 04:10 AM (IST)

ਅਨਿਲ ਜੋਸ਼ੀ ਤੇ ਕਰਨਬੀਰ ਸਿੰਘ ਬੁਰਜ ਨੇ ਲਿਆ ਭਗਵਾਨ ਪਰਸ਼ੂਰਾਮ ਜੀ ਦਾ ਆਸ਼ੀਰਵਾਦ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਸ਼੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਤਰਨਤਾਰਨ ਵਿਖੇ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਜਨਮ ਦਿਹਾੜੇ ਸਮਾਗਮ ਵਿਚ ਸਾਬਕਾ ਕੈਬਿਨਟ ਮੰਤਰੀ ਅਨਿਲ ਜੋਸ਼ੀ, ਕਾਂਗਰਸ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਅਤੇ ਹੋਰ ਉੱਘੇ ਕਾਂਗਰਸੀ ਲੀਡਰਾਂ ਨੇ ਹਾਜਰੀ ਭਰ ਕੇ ਭਗਵਾਨ ਪਰਸ਼ੂਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਮੈਂ ਤਰਨਤਾਰਨ ਦਾ ਹੀ ਜੰਮਪਲ ਹਾਂ ਅਤੇ ਇਥੇ ਆ ਕੇ ਮੈਨੂੰ ਬੜੀ ਖੁਸ਼ੀ ਅਤੇ ਮਾਣ ਮਹਿਸੂਸ ਹੁੰਦਾ ਹੈ। ਕਈ ਰੁਝੇਵਿਆਂ ਕਰਕੇ ਮੈਂ ਕਈ ਮਹੀਨਿਆਂ ਤੋਂ ਤਰਨਤਾਰਨ ਨਹੀਂ ਆ ਸਕਿਆ। ਪਰ ਤਰਨਤਾਰਨ ਵਾਸੀਆਂ ਪ੍ਰਤੀ ਪਿਆਰ ਅੱਜ ਵੀ ਮੇਰੇ ਦਿਲ ਵਿਚ ਉਸੇ ਤਰ੍ਹਾਂ ਹੀ ਹੈ। ਉਨ੍ਹਾਂ ਨੇ ਬ੍ਰਾਹਮਣ ਪ੍ਰਤਿਨਿਧੀ ਸਭਾ ਦੇ ਪ੍ਰਧਾਨ ਪਵਨ ਸ਼ਰਮਾ ਮੁਰਾਦਪੁਰੀਆਂ ਨੂੰ ਅਤੇ ਉਨ੍ਹਾਂ ਦੀ ਸਭਾ ਦੇ ਸਾਰੇ ਮੈਂਬਰਾਂ ਨੂੰ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਨਿੰਦਰਪਾਲ ਸਿੰਘ ਪਲਾਸੌਰ, ਅਮਰੀਕ ਸਿੰਘ ਵਰਪਾਲ, ਸੁਭਾਸ਼ ਤੇਜਪਾਲ ਸਾਬਕਾ ਈਟੀਓ, ਮਈਆ ਦਾਸ ਤੇਜਪਾਲ, ਸੁਰਜੀਤ ਅਹੂਜਾ, ਅਸ਼ਵਨੀ ਕੁਮਾਰ ਕੁੱਕੂ, ਬਾਊ ਬਸੰਤ ਲਾਲ, ਆਲ ਇੰਡੀਆ ਬ੍ਰਾਹਮਣ ਸਭਾ ਦੇ ਚੇਅਰਮੈਨ ਚੰਦਰਸ਼ੇਖਰ, ਰਜਿੰਦਰ ਕੁਮਾਰ ਬਿੱਟੂ, ਮਹਿੰਦਰਪਾਲ, ਅਵਤਾਰ ਸ਼ਰਮਾ, ਵੇਦ ਪ੍ਰਕਾਸ਼, ਯਸ਼ ਸ਼ਰਮਾ, ਨਰਿੰਦਰ ਸ਼ਰਮਾ, ਨਿਸ਼ਾਨ ਸ਼ਰਮਾ ਆਦਿ ਮੌਜੂਦ ਸਨ।