ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਨੇ ਮਨਾਇਆ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ
ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਨੇ ਮਨਾਇਆ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ
Publish Date: Sun, 19 Apr 2026 06:24 PM (IST)
Updated Date: Mon, 20 Apr 2026 04:07 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ’ਚ ਕਰਵਾਇਆ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਜ਼ਿਲ੍ਹਾ ਤਰਨਤਾਰਨ ਵੱਲੋਂ ਸ਼੍ਰੀ ਇੱਛਾ ਪੂਰਨ ਸ਼ਨੀ ਧਾਮ ਗੋਇੰਦਵਾਲ ਰੋਡ ਤਰਨਤਾਰਨ ਵਿਖੇ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ‘ਬ੍ਰਾਹਮਣ ਜਾਗ੍ਰਤੀ’ ਦਿਵਸ ਦੇ ਤੌਰ ’ਤੇ ਮਨਾਇਆ ਗਿਆ। ਨਾਮ ਦੀਵਾਨੀ ਜੋਤੀ ਪੁਰੀ ਅਤੇ ਉਸ ਦੀ ਭਜਨ ਮੰਡਲੀ ਵੱਲੋਂ ਸ਼੍ਰੀ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ ਅਤੇ ਭਜਨ ਗਾਇਕ ਨੀਲਮ ਦੱਤ ਕਾਲੀਆ ਕਪੂਰਥਲਾ ਨੇ ਭਗਵਾਨ ਪਰਸ਼ੂਰਾਮ ਜੀ ਦਾ ਗੁਣਗਾਨ ਕੀਤਾ। ਮੁੱਖ ਮਹਿਮਾਨ ਵਜੋਂ ਅਨਿਲ ਜੋਸ਼ੀ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਨੇਤਾ ਉਮੇਸ਼ ਸ਼ਾਰਦਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਕਪੂਰਥਲਾ, ਪ੍ਰਸਿੱਧ ਸਨਤਕਾਰ ਕਿਸ਼ਨ ਕੁਮਾਰ ਸ਼ਰਮਾ ਕੁੱਕੂ, ਲਖਵਿੰਦਰ ਸਿੰਘ ਲੱਕੀ ਪਾਗਲ ਸ਼ਹਿਰੀ ਪ੍ਰਧਾਨ ਕਾਂਗਰਸ, ਯਸ਼ਪਾਲ ਸ਼ੋਰੀ ਕਾਂਗਰਸ, ਕੌਂਸਲਰ ਸੂਰਜ ਸ਼ਰਮਾ, ਦਿਨੇਸ਼ ਜੋਸ਼ੀ ਪ੍ਰਧਾਨ ਭਾਜਪਾ ਯੂਵਾ ਮੋਰਚਾ ਜ਼ਿਲ੍ਹਾ ਤਰਨਤਾਰਨ ਆਦਿ ਨੇ ਵੀ ਸਮਾਗਮ ਵਿਚ ਹਾਜਰੀ ਭਰੀ। ਉਕਤ ਸ਼ਖਸੀਅਤਾਂ ਨੇ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦਾ ਕੈਲੰਡਰ ਵੀ ਰਿਲੀਜ਼ ਕੀਤਾ। ਇਸ ਮੌਕੇ ਅਨਿਲ ਜੋਸ਼ੀ, ਉਮੇਸ਼ ਸ਼ਾਰਦਾ, ਕਿਸ਼ਨ ਕੁਮਾਰ ਕੁੱਕੂ ਅਤੇ ਲਖਵਿੰਦਰ ਸਿੰਘ ਲੱਕੀ ਪਾਗਲ ਆਦਿ ਨੇ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਚਰਿੱਤਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਨੂੰ ਹੰਕਾਰੀ ਅਤੇ ਪਾਪੀ ਰਾਜਾ ਕਾਰਤੀਵੀਰਯ ਅਰਜਨ ਦੇ ਅੱਤਿਆਚਾਰਾਂ ਵਿਰੁੱਧ ਪਰਸਾ ਚੁੱਕਣਾ ਪਿਆ। ਸਭਾ ਦੇ ਪ੍ਰਧਾਨ ਸ਼ਕਤੀ ਸ਼ਰਮਾ ਸੇਵਾ ਮੁਕਤ ਲੈਕਚਰਾਰ ਨੇ ਇਸ ਸ਼ੁਭ ਮੌਕੇ ਹਾਜਰ ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਗਵਾਨ ਪਰਸ਼ੂਰਾਮ ਕਲਯੁੱਗ ਦੇ ਅੰਤ ’ਤੇ ਭਗਵਾਨ ਵਿਸ਼ਨੂੰ ਦੇ ਦਸਵੇਂ ਤੇ ਆਖਰੀ ਅਵਤਾਰ ਕਲਕੀ ਨੂੰ ਲੜਾਈ ਦੇ ਹੁਨਰ ਸਿਖਾਉਣ ਦੇ ਲਈ ਇਕ ਵਾਰ ਫਿਰ ਪ੍ਰਗਟ ਹੋਣਗੇ। ਇਨ੍ਹਾਂ ਤੋਂ ਲੜਾਈ ਦੇ ਹੁਨਰ ਸਿਖ ਕੇ ਕਲਕੀ ਅਵਤਾਰ ਦੁਸ਼ਟਾਂ ਦਾ ਨਾਸ਼ ਕਰਨਗੇ। ਇਸ ਤਰ੍ਹਾਂ ਕਲਯੁੱਗ ਦਾ ਅੰਤ ਹੋਵੇਗਾ ਅਤੇ ਨਵੇਂ ਸਿਰੇ ਤੋਂ ਸਤਯੁੱਗ ਦੀ ਸ਼ੁਰੂਆਤ ਹੋਵੇਗੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਕਾਂਗਰਸ ਦੇ ਹਲਕਾ ਇੰਚਾਰਜ ਕਰਨਬੀਰ ਬੁਰਜ, ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਕੰਚਨਪ੍ਰੀਤ ਕੌਰ ਤੋਂ ਇਲਾਵਾ ਸਾਬਕਾ ਕੌਂਸਲਰ ਰਾਜਾ ਜੋਸ਼ੀ, ਰਾਜਿੰਦਰ ਸ਼ਰਮਾ ਸਹਾਇਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਵਿੰਦਰ ਸਿੰਘ ਲਹਿਰੀ, ਪਰਮਜੀਤ ਗਿੱਲ, ਜਸਪਾਲ ਸਿੰਘ ਪੀਸੀਐੱਸ, ਲਖਬੀਰ ਸਿੰਘ ਰਟੌਲ, ਨਰਿੰਦਰਪਾਲ ਸਿੰਘ ਸੰਧੂ, ਦਲਜੀਤ ਸਿੰਘ ਮੰਡ, ਚਰਨਜੀਤ ਸ਼ਰਮਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪਨੂੰਆਂ, ਹਰਸ਼ਰਨਜੀਤ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਤਰਨਤਾਰਨ, ਇੰਜੀਨੀਅਰ ਹਰਜਿੰਦਰ ਸਿੰਘ ਕੋਹਲੀ, ਰਾਜਾ ਜੋਸ਼ੀ, ਸੋਨੂੰ ਦੋਦੇ, ਅਸ਼ੋਕ ਕੁਮਾਰ ਭਾਰਗਵ, ਸੁਰਜੀਤ ਅਹੂਜਾ, ਡਾਕਟਰ ਰਮਨ ਗੁਪਤਾ, ਅਮਿਤ ਸ਼ਰਮਾ ਊਨਾ ਹਿਮਾਚਲ ਪ੍ਰਦੇਸ਼, ਸੰਜੀਵ ਸ਼ਰਮਾ, ਹਰਵਿੰਦਰ ਜੋਸ਼ੀ, ਵਿਜੇ ਜੋਸ਼ੀ, ਬਲਦੇਵ ਰਾਜ ਸ਼ਰਮਾ ਪੱਧਰੀ ਵਾਲੇ, ਟੇਕ ਚੰਦ ਪੁੰਜ, ਭੀਮ ਸੈਨ ਭਾਰਦਵਾਜ, ਜਗਰੂਪ ਸਿੰਘ ਡਾਲੇਕੇ, ਸਾਬਕਾ ਵਾਈਸ ਚੇਅਰਮੈਨ ਅਵਤਾਰ ਸਿੰਘ ਤਨੇਜਾ, ਲੱਕੀ ਜੋਸ਼ੀ, ਦਾਨਿਸ਼ ਗੁਪਤਾ, ਐਡਵੋਕੇਟ ਵਰਿੰਦਰ ਸ਼ਰਮਾ ਪੱਟੀ ਵਾਲੇ, ਅੰਜੂ ਵਰਮਾ ਅਨੀਤਾ ਵਰਮਾ, ਅਸ਼ੋਕ ਸ਼ਰਮਾ ਪ੍ਰਕਾਸ਼ ਸਟੂਡੀਓ ਵਾਲੇ, ਸਵਤੰਤਰ ਭਨੋਟ ਪੱਪੀ, ਸਵਤੰਤਰ ਸ਼ਰਮਾ, ਰਾਮ ਗੋਪਾਲ ਜੋਸ਼ੀ, ਅਸ਼ੋਕ ਅਰੋੜਾ, ਮਨੋਜ ਅਗਨੀਹੋਤਰੀ, ਰਾਕੇਸ਼ ਅਗਨੀਹੋਤਰੀ, ਨੀਰਜ ਸ਼ਰਮਾ, ਸੁਨੀਲ ਦਵੇਸਰ ਆਦਿ ਹਾਜਰ ਸਨ।