6 ਦਿਨਾਂ ਵਿਸ਼ਾਲ ਧਾਰਮਿਕ ਸਮਾਗਮਾਂ ਦੀ ਹੋਈ ਸ਼ੁਰੂਆਤ
ਮਾਂ ਬਗਲਾ ਮੁਖੀ ਜਯੰਤੀ ਅਤੇ ਚੌਥੇ ਮੂਰਤੀ ਸਥਾਪਨਾ ਦਿਵਸ ਮੌਕੇ ਛੇ ਦਿਨਾਂ ਵਿਸ਼ਾਲ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ
Publish Date: Sun, 19 Apr 2026 06:21 PM (IST)
Updated Date: Mon, 20 Apr 2026 04:07 AM (IST)

ਮਾਂ ਬਗਲਾਮੁਖੀ ਜਯੰਤੀ ਤੇ ਚੌਥੇ ਮੂਰਤੀ ਸਥਾਪਨਾ ਦਿਵਸ ਮੌਕੇ ਕਰਵਾਏ ਜਾ ਰਹੇ ਨੇ ਸਮਾਗਮ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ ਮਾਂ ਬਗਲਾ ਮੁਖੀ ਜਯੰਤੀ ਅਤੇ ਚੌਥੇ ਮੂਰਤੀ ਸਥਾਪਨਾ ਦਿਵਸ ਦੇ ਪਵਿੱਤਰ ਮੌਕੇ ’ਤੇ ਮਾਂ ਬਗਲਾ ਮੁਖੀ ਧਾਮ ਪੱਟੀ ਵਿਖੇ ਛੇ ਦਿਨਾਂ ਵਿਸ਼ਾਲ ਧਾਰਮਿਕ ਮਹਾ ਉਤਸਵ ਦੀ ਸ਼ੁਰੂਆਤ ਸ਼੍ਰੀ ਗਣੇਸ਼ ਪੂਜਨ ਅਤੇ ਝੰਡਾ ਪੂਜਨ ਨਾਲ ਹੋ ਗਈ। ਇਹ ਸਮਾਗਮ 19 ਅਪ੍ਰੈਲ ਤੋਂ 24 ਅਪ੍ਰੈਲ ਤਕ ਬੜੀ ਸ਼ਰਧਾ, ਭਾਵਨਾ ਅਤੇ ਧੂਮਧਾਮ ਨਾਲ ਮਨਾਏ ਜਾਣਗੇ। ਸਮਾਗਮ ਬਾਬਾ ਅਨੰਦ ਗਿਰੀ ਮਹਾਰਾਜ ਦੇ ਆਸ਼ੀਰਵਾਦ ਅਤੇ ਮਹੰਤ ਰਵੀ ਪੁਰੀ ਦੀ ਜ਼ਿੰਮੇਵਾਰੀ ਹੇਠ ਕਰਵਾਏ ਜਾ ਰਹੇ ਹਨ। ਪਹਿਲੇ ਦਿਨ ਸਵੇਰੇ ਪੂਜਾ-ਅਰਚਨਾ ਤੋਂ ਬਾਅਦ ਸ਼ਾਮ ਸਮੇਂ ਮਹਾ ਹਵਨ ਯੱਗ ਕਰਵਾਇਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਸੰਗਤਾਂ ਨੇ ਭਾਗ ਲਿਆ ਅਤੇ ਧਾਰਮਿਕ ਮਾਹੌਲ ਨੂੰ ਭਾਵੁਕਤਾ ਨਾਲ ਭਰ ਦਿੱਤਾ। ਮਹੰਤ ਰਵੀ ਪੁਰੀ ਨੇ ਦੱਸਿਆ ਕਿ ਸਮਾਗਮਾਂ ਦੀ ਲੜੀ ਦੌਰਾਨ ਹਰ ਦਿਨ ਵੱਖ-ਵੱਖ ਧਾਰਮਿਕ ਕਾਰਜ ਹੋਣਗੇ। 20 ਅਪ੍ਰੈਲ ਨੂੰ ਸਵੇਰੇ 10 ਵਜੇ ਸ਼ਿਵ ਪੂਜਨ ਅਤੇ ਰੁਦਰ ਅਭਿਸ਼ੇਕ ਕੀਤਾ ਜਾਵੇਗਾ, ਜਦਕਿ 21 ਅਪ੍ਰੈਲ ਨੂੰ ਹਨੂੰਮਾਨ ਜੀ ਦੀ ਪੂਜਾ ਉਪਰੰਤ ਸੁੰਦਰ ਕਾਂਡ ਦੇ ਪਾਠ ਸ਼ੁਰੂ ਹੋਣਗੇ। 22 ਅਪ੍ਰੈਲ ਨੂੰ ਭੈਰਵ ਪੂਜਨ ਅਤੇ ਭੈਰਵ ਪਾਠ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 23 ਅਪ੍ਰੈਲ ਨੂੰ ਦੇਵ ਪੂਜਨ, ਚਰਨ ਪਾਦੁਕਾ ਪੂਜਨ ਅਤੇ ਭਗਵਤੀ ਮਹਾਂ ਸਨਾਨ ਦਾ ਵਿਸ਼ੇਸ਼ ਪ੍ਰੋਗਰਾਮ ਹੋਵੇਗਾ, ਜਿਸ ਦੌਰਾਨ ਸੰਗਤਾਂ ਨੂੰ ਵਿਸ਼ੇਸ਼ ਦਰਸ਼ਨ ਦਾ ਲਾਹਾ ਮਿਲੇਗਾ। 24 ਅਪ੍ਰੈਲ ਨੂੰ ਮਾਂ ਬਗਲਾ ਮੁਖੀ ਜਯੰਤੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਵੇਗੀ। ਇਸ ਦਿਨ ਸਵੇਰੇ ਮਾਂ ਬਗਲਾ ਮੁਖੀ ਯੱਗ, ਪੁਸ਼ਪ ਅਰਚਨਾ ਅਤੇ ਵਿਸ਼ੇਸ਼ ਭੋਗ ਲਾਇਆ ਜਾਵੇਗਾ। ਸ਼ਾਮ ਨੂੰ ਮਾਤਾ ਜੀ ਦੀ ਆਰਤੀ ਹੋਵੇਗੀ ਅਤੇ ਰਾਤ ਸਮੇਂ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ, ਜਿਸ ਵਿਚ ਪ੍ਰਸਿੱਧ ਭਜਨ ਗਾਇਕ ਆਪਣੀ ਹਾਜਰੀ ਲਗਵਾਉਣਗੇ। ਸਮਾਗਮਾਂ ਦੌਰਾਨ ਹਰ ਰੋਜ਼ ਰਾਤ ਸਮੇਂ ਵਿਸ਼ੇਸ਼ ਦੀਪਮਾਲਾ ਅਤੇ ਆਤਿਸ਼ਬਾਜ਼ੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜੋ ਸੰਗਤਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਰਹੇਗਾ। ਇਸ ਤੋਂ ਇਲਾਵਾ ਲੰਗਰ ਭੰਡਾਰਾ ਅਤੁੱਟ ਵਰਤਾਇਆ ਜਾ ਰਿਹਾ ਹੈ। ਮਹੰਤ ਰਵੀ ਪੁਰੀ ਨੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਵੱਧ-ਚੜ੍ਹ ਕੇ ਸਮਾਗਮਾਂ ਵਿਚ ਹਾਜਰੀ ਭਰਨ ਅਤੇ ਮਾਂ ਬਗਲਾ ਮੁਖੀ ਦੀ ਅਸੀਸ ਪ੍ਰਾਪਤ ਕਰਨ। ਇਸ ਮੌਕੇ ਅਚਾਰੀਆ ਅਸ਼ਵਨੀ ਸ਼ਰਮਾ, ਅਚਾਰੀਆ ਸੁਨੀਲ ਸ਼ਰਮਾ, ਅਚਾਰੀਆ ਯਾਦਵਿੰਦਰ ਸ਼ਰਮਾ, ਅਚਾਰੀਆ ਸਾਵਣ ਸ਼ਰਮਾ, ਅਚਾਰੀਆ ਸੰਤੋਸ਼ ਸ਼ਰਮਾ, ਮਨਿੰਦਰ ਸਿੰਘ ਸੇਖੋਂ, ਗੌਰਵ ਪਾਠਕ, ਰਾਘਵ ਪਾਠਕ, ਕਰਮ ਸਿੰਘ, ਸੁਖਜਿੰਦਰ ਪਟਵਾਰੀ, ਲਲਿਤ ਸੇਠੀ, ਦਵਿੰਦਰ ਸ਼ਰਮਾ, ਲਲਿਤ ਸੁਧੀਰ, ਪਵਨ ਜੈਨ, ਰੋਬਿਨ ਸ਼ਰਮਾ, ਮੋਹਿਤ ਸ਼ਰਮਾ, ਸ਼ੁਭਮ ਸ਼ਰਮਾ, ਸੰਨੀ ਸ਼ਰਮਾ, ਰਘੂ ਸ਼ਰਮਾ, ਅਮਿਤ ਅਰੋੜਾ, ਅਨਿਲ ਸੇਠੀ, ਲਵ ਬਲੀਮ, ਐਸ਼ ਨੂਰ, ਅਕਸ਼ੈ ਖੰਨਾ, ਸੋਨੂੰ ਅਰੋੜਾ, ਪਾਲ ਭੰਡਾਰੀ, ਬਲਬੀਰ ਸਿੰਘ, ਇੰਦਰ ਸਹਿਗਲ, ਮਨਦੀਪ ਕਾਲਾ, ਇੰਦਰਜੀਤ, ਅਜੈ ਕੁਮਾਰ, ਪ੍ਰੇਮ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜਰ ਸਨ।