ਸੈਂਟਰਲ ਕਾਨਵੈਂਟ ਸਕੂਲ ਪੱਟੀ ‘ਚ ‘ਖੇਲੋ ਇੰਡੀਆ’ ਤਹਿਤ ਖੇਡ ਮੁਕਾਬਲੇ
ਸੈਂਟਰਲ ਕਾਨਵੈਂਟ ਸਕੂਲ ਪੱਟੀ ‘ਚ ‘ਖੇਲੋ ਇੰਡੀਆ’ ਤਹਿਤ ਖੇਡ ਮੁਕਾਬਲੇ ਕਰਵਾਏ
Publish Date: Sun, 19 Apr 2026 06:18 PM (IST)
Updated Date: Mon, 20 Apr 2026 04:07 AM (IST)

ਨੰਨ੍ਹੇ ਬੱਚਿਆਂ ਤੋਂ ਸੀਨੀਅਰ ਵਿਦਿਆਰਥੀਆਂ ਤਕ ਵੱਖ-ਵੱਖ ਖੇਡਾਂ ’ਚ ਉਤਸ਼ਾਹਪੂਰਵਕ ਭਾਗੀਦਾਰੀ ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ‘ਖੇਲੋ ਇੰਡੀਆ’ ਦੇ ਨਾਅਰੇ ਹੇਠ ਵੱਖ-ਵੱਖ ਫਨ ਗੇਮਸ ਅਤੇ ਪਰੰਪਰਿਕ ਖੇਡਾਂ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਮੈਨੇਜਿੰਗ ਡਾਇਰੈਕਟਰ ਕਮ ਪ੍ਰਿੰਸੀਪਲ ਡਾ. ਮਰਿਦੁਲਾ ਭਾਰਦਵਾਜ ਦੇ ਨਿਯਮਾਂ ਅਧੀਨ ਅਤੇ ਸ਼ੁਭੀ ਭਾਰਦਵਾਜ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਉਮਰ ਸਮੂਹਾਂ ਵਿਚ ਵੰਡ ਕੇ ਖੇਡਾਂ ਕਰਵਾਈਆਂ ਗਈਆਂ। ਜਮਾਤ ਪਹਿਲੀ ਅਤੇ ਦੂਜੀ ਦੇ ਵਿਦਿਆਰਥੀਆਂ ਲਈ ਲੈਮਨ ਐਂਡ ਸਪੂਨ ਰੇਸ, ਫਰਾਗ ਰੇਸ ਅਤੇ ਥ੍ਰੀ ਲੈਗ ਰੇਸ ਵਰਗੀਆਂ ਰੁਚਿਕਰ ਖੇਡਾਂ ਦਾ ਆਯੋਜਨ ਕੀਤਾ ਗਿਆ। ਇਸੇ ਤਰ੍ਹਾਂ ਜਮਾਤ ਤੀਜੀ ਤੋਂ 5ਵੀਂ, 6ਵੀਂ ਤੋਂ 8ਵੀਂ ਤੇ 9ਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਲਈ ਖੋ-ਖੋ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਇਨ੍ਹਾਂ ਖੇਡਾਂ ਵਿਚ ਬਹੁਤ ਚਾਅ ਅਤੇ ਉਤਸ਼ਾਹ ਨਾਲ ਭਾਗ ਲਿਆ ਅਤੇ ਖੇਡਾਂ ਦੇ ਨਾਲ-ਨਾਲ ਭਰਪੂਰ ਆਨੰਦ ਵੀ ਮਾਣਿਆ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਸ ਮੌਕੇ ਡਾ. ਮਰਿਦੁਲਾ ਭਾਰਦਵਾਜ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਵੱਧ ਤੋਂ ਵੱਧ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਤੰਦਰੁਸਤ ਜੀਵਨ ਵੱਲ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਖੇਡਾਂ ਬੱਚਿਆਂ ਵਿਚ ਅਨੁਸ਼ਾਸਨ, ਟੀਮ ਸਪਿਰਿਟ ਅਤੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਸਪੋਰਟਸ ਅਧਿਆਪਿਕਾ ਨੀਲਮ ਕੁਮਾਰੀ ਸਮੇਤ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ। ਬੱਚਿਆਂ ਦਾ ਹੌਂਸਲਾ ਵਧਾਉਣ ਲਈ ਡਾਇਰੈਕਟਰ ਸ਼ੁਭੀ ਭਾਰਦਵਾਜ ਵੀ ਖੇਡ ਮੈਦਾਨ ਵਿਚ ਹਾਜਰ ਰਹੇ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ।