ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਜਾਰੀ ਕਰੇ ਸਰਕਾਰ : ਕਿਸਾਨ ਆਗੂ
ਕਣਕ ਦੀ ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਤੁਰੰਤ ਜਾਰੀ ਕਰੇ ਸਰਕਾਰ - ਕਿਸਾਨ ਆਗੂ
Publish Date: Sun, 19 Apr 2026 05:42 PM (IST)
Updated Date: Mon, 20 Apr 2026 04:06 AM (IST)

ਜਗਦੀਸ਼ ਰਾਜ, •ਪੰਜਾਬੀ ਜਾਗਰਣ, ਅਮਰਕੋਟ ਭਾਰਤੀ ਕਿਸਾਨ ਯੂਨੀਅਨ ਬੰਬ ਦੇ ਸੂਬਾ ਪ੍ਰਧਾਨ ਸਾਰਜ ਸਿੰਘ ਬੰਬ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ’ਚ ਉਨ੍ਹਾਂ ਮੰਗ ਕੀਤੀ ਹੈ ਕਿ ਪਿਛਲੇ ਦਿਨੀਂ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿਚ ਕਣਕ ਅਗਨੀ ਭੇਟ ਹੋਈ ਹੈ। ਉਸ ਦਾ ਬਣਦਾ ਮੁਆਵਜ਼ਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇਕ ਲੱਖ ਰੁਪਏ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਤੁਰੰਤ ਰਿਲੀਜ ਕਰੇ ਅਤੇ ਗੜੇਮਾਰੀ ਨਾਲ ਜੋ ਕਣਕ ਦੀ ਫ਼ਸਲ ਖ਼ਰਾਬ ਹੋਈ ਹੈ, ਉਸ ਦਾ ਵੀ ਬਣਦਾ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ’ਚ ਪਾਇਆ ਜਾਵੇ ਤੇ ਕਣਕ ਦੀ ਖਰੀਦ ’ਚ ਪੂਰੀ ਤੇਜ਼ੀ ਲਿਆਂਦੀ ਜਾਵੇ, ਜੇਕਰ ਪੰਜਾਬ ਸਰਕਾਰ ਸਾਡੀਆਂ ਕਿਸਾਨੀ ਮੰਗਾਂ ’ਤੇ ਤੁਰੰਤ ਐਕਸ਼ਨ ਨਹੀਂ ਲੈਂਦੀ ਤਾਂ ਉਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਬੰਬ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਕਰ ਕੇ ਜਥੇਬੰਦੀ ਵੱਲੋਂ ਅਣਮਿੱਥੇ ਸਮੇਂ ਤਕ ਧਰਨੇ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਮੌਕੇ ਜੁਗਰਾਜ ਸਿੰਘ ਰਾਜਾ, ਕੋਰ ਕਮੇਟੀ ਮੈਂਬਰ ਜਸਵਿੰਦਰ ਸਿੰਘ, ਕੋਰ ਕਮੇਟੀ ਮੈਂਬਰ ਸਾਹਿਬ ਸਿੰਘ ਕਰਮੂੰਵਾਲਾ, ਕੌਰ ਕਮੇਟੀ ਮੈਂਬਰ ਕੁਲਦੀਪ ਸਿੰਘ ਬਘੇਲੇ ਵਾਲਾ, ਕੌਰ ਕਮੇਟੀ ਮੈਂਬਰ ਲਖਬੀਰ ਸਿੰਘ ਲੱਖਾ, ਸੂਬਾ ਸਕੱਤਰ ਜੋਗਿੰਦਰ ਸਿੰਘ ਟੈਗਰ ਲੁਧਿਆਣਾ, ਸੂਬਾ ਸਕੱਤਰ ਗੋਪਾਲ ਸਿੰਘ ਮਹਾਲੀ ਮੈਂਬਰ, ਪੰਜਾਬ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਰਸ਼ਪਾਲ ਸਿੰਘ ਵਿਰਕ, ਜ਼ਿਲ੍ਹਾ ਪ੍ਰਧਾਨ ਤਰਨਤਾਰਨ ਸਾਹਿਬ ਹਰਵਿੰਦਰ ਸਿੰਘ ਕਾਲਾ, ਜ਼ਿਲ੍ਹਾ ਪ੍ਰਧਾਨ ਮੋਗਾ ਸਿਟੀ ਲਕਸ਼ਮੀ ਨਰਾਇਣ ਸਿੰਘ, ਜ਼ਿਲ੍ਹਾ ਆਗੂ ਮੁਕਤਸਰ ਗਗਨਦੀਪ ਸਿੰਘ, ਯੂਥ ਆਗੂ ਇਛਪਾਲ ਸਿੰਘ ਹਨੀ ਅਤੇ ਹੋਰ ਵੀ ਜਥੇਬੰਦੀ ਦੇ ਆਗੂ ਅਤੇ ਵਰਕਰ ਹਾਜਰ ਸਨ।