ਹਲਕਾ ਖਡੂਰ ਸਾਹਿਬ ’ਚ ਭਾਜਪਾ ਨੇ ਲਾਇਆ ਮਹਾ-ਸਿਖਲਾਈ ਕੈਂਪ
ਹਲਕਾ ਖਡੂਰ ਸਾਹਿਬ ’ਚ ਭਾਜਪਾ ਨੇ ਜ਼ਿਲ੍ਹਾ ਪ੍ਰਧਾਨ ਸੰਧੂ ਦੀ ਅਗਵਾਈ ਹੇਠ ਮਹਾਂ ਸਿਖਲਾਈ ਕੈਂਪ ਲਗਾਇਆ
Publish Date: Sun, 19 Apr 2026 05:40 PM (IST)
Updated Date: Mon, 20 Apr 2026 04:06 AM (IST)

ਜ਼ਿਲ੍ਹਾ ਪ੍ਰਧਾਨ ਸੰਧੂ ਸਮੇਤ ਪ੍ਰਦੇਸ਼ ਇੰਚਾਰਜ ਰਾਏ, ਜ਼ਿਲ੍ਹਾ ਇੰਚਾਰਜ ਰਾਜੇਸ਼ ਹਨੀ, ਜ਼ਿਲ੍ਹਾ ਮਹਾ-ਮੰਤਰੀਆਂ ਨੇ ਕੀਤੀ ਸ਼ਿਰਕਤ ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ ਭਾਰਤੀ ਜਨਤਾ ਪਾਰਟੀ ਵੱਲੋਂ ਵਰਕਰਾਂ ਅਤੇ ਸੰਗਠਨ ਦੀ ਮਜ਼ਬੂਤੀ, ਪਾਰਟੀ ਦੇ ਸਿਧਾਤਾਂ ਅਤੇ ਕਾਰਜ ਪ੍ਰਣਾਲੀ ਬਾਰੇ ਵਿਸਥਾਰ ਨਾਲ ਜ਼ਮੀਨੀ ਪੱਧਰ ’ਤੇ ਪਾਰਟੀ ਦੀ ਵਿਚਾਰਾ ਧਾਰਾ ਲਿਜਾਣ ਲਈ ਮਹਾਂ ਅਭਿਆਨ ਪੰਡਿਤ ਦੀਨ ਦਿਆਲ ਉਪਾਧਿਆਇ ਸਿਖਲਾਈ ਕੈਂਪ 2026 ਤਹਿਤ ਚਲਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ ਦੇ ਉਦਮਾਂ ਸਦਕਾ ਅਜਿਹੇ ਮਹਾਂ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕੈਂਪ ਦੇ ਪ੍ਰਦੇਸ਼ ਇੰਚਾਰਜ ਤੇ ਸੀਨੀਅਰ ਅਧਿਕਾਰੀ ਮਨਜੀਤ ਸਿੰਘ ਰਾਏ, ਕੈਂਪ ਇੰਚਾਰਜ ਤੇ ਪ੍ਰਦੇਸ਼ ਸਾਬਕਾ ਸਕੱਤਰ ਰਾਜੇਸ਼ ਹਨੀ, ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ, ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ ਤੋਂ ਇਲਾਵਾ ਪਾਰਟੀ ਦੇ ਪ੍ਰਮੁੱਖ ਅਧਿਕਾਰੀਆਂ ਵੱਲੋਂ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ, ਜਿਨ੍ਹਾਂ ਦਾ ਇਥੇ ਪੁੱਜਣ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੈਂਪ ਪ੍ਰਦੇਸ਼ ਇੰਚਾਰਜ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਪਾਰਟੀ ਦੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕਰਨ ਲਈ ਪਾਰਟੀ ਪੂਰੇ ਭਾਰਤ ਦੇਸ਼ ਅੰਦਰ ਆਪਣੇ ਆਗੂਆਂ ਅਤੇ ਕਰੋੜਾਂ ਵਰਕਰਾਂ ਨੂੰ ਸਮੇਂ ਦਾ ਹਾਣੀ ਬਨਾਉਣ ਅਤੇ ਹੋਰ ਤਕੜਾ ਕਰਨ ਲਈ ਪਾਰਟੀ ਦੀ ਵਿਚਾਰ ਧਾਰਾ ਨੂੰ ਘਰ-ਘਰ ਤਕ ਪਹੁੰਚਾਉਣ ਲਈ ਅਗਾਂਹ ਵਧੂ ਉਪਰਾਲੇ ਕਰ ਰਹੀ ਹੈ, ਜਿਸ ਕਾਰਨ ਭਾਰਤ ਦੇ ਬਾਕੀ ਸੂਬਿਆਂ ਵਾਂਗ ਪੰਜਾਬ ਵਿਚ ਵੀ ਤਰੱਕੀ, ਖੁਸ਼ਹਾਲੀ ਅਤੇ ਸੁਰੱਖਿਆ ਯਕੀਨੀ ਹੋ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਸੰਗਠਨ ਇਕ ਐਸੀ ਲੋਕਤੰਤਰ ਸ਼ਕਤੀ ਹੈ, ਜਿਸ ਕਾਰਨ ਅੱਜ ਸਮੁੱਚੇ ਦੇਸ਼ ਦੇ ਲੋਕ ਇਨਸਾਫ਼ ਪਸੰਦ ਪਾਰਟੀ ਭਾਜਪਾ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਹੇ ਹਨ ਅਤੇ ਇਹ ਸੰਗਠਨ ਹੀ ਵਿਸ਼ਵ ਦਾ ਸਭ ਤੋਂ ਮਜਬੂਤ ਅਤੇ ਸੁਹਿਰਦ ਪਹਿਚਾਣ ਵਾਲਾ ਸੰਗਠਨ ਹਨ ਜਿਸ ਵਿਚ ਹਰੇਕ ਵਰਕਰ ਦੀ ਮਿਹਨਤ ਦਾ ਮੁੱਲ ਪੈਂਦਾ ਹੈ। ਜ਼ਿਲ੍ਹਾ ਕੈਂਪ ਇੰਚਾਰਜ ਰਾਜੇਸ਼ ਹਨੀ ਨੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਦੇ ਵਿਸ਼ੇ ’ਤੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਸਮੁੱਚੇ ਆਗੂਆਂ ਅਤੇ ਵਰਕਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਇਕ ਸਾਂਝੀ ਸੰਸਕ੍ਰਿਤਕ ਵਿਰਾਸਤ ਵਾਲਾ ਦੇਸ਼ ਹੈ, ਜਿਥੇ ਲੋਕਤੰਤਰ ਬਹਾਲ ਰੱਖਣ ਲਈ ਭਾਜਪਾ ਆਪਣਾ ਯੋਗਦਾਨ ਪਾ ਕੇ ਬਾਖੂਬ ਫਰਜ ਨਿਭਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਦੇਸ਼ ਦੇ ਇਤਿਹਾਸ ਨੂੰ ਕਾਇਮ ਰੱਖਣ ਲਈ ਇਕਜੁੱਟ ਕਰਨ ਲਈ ਸੁਸਾਸ਼ਨ, ਭ੍ਰਿਸ਼ਟਾਚਾਰ ਮੁਕਤੀ ਅਤੇ ਆਰਥਿਕ ਵਿਕਾਸ ’ਤੇ ਜ਼ੋਰ ਦੇਣ ਲਈ ਭਾਜਪਾ ਵੱਲੋਂ ਕੰਮ ਕੀਤਾ ਗਿਆ ਹੈ। ਇਸ ਮੌਕੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਪਹੁੰਚੀਆਂ ਸ਼ਖਸੀਅਤਾਂ ਦਾ ਖਡੂਰ ਸਾਹਿਬ ਹਲਕੇ ਵੱਲੋਂ ਸਵਾਗਤ ਕੀਤਾ। ਜਦੋਂਕਿ ਇਸ ਮੌਕੇ ਸਰਕਲ ਪ੍ਰਧਾਨ ਖਡੂਰ ਸਾਹਿਬ ਮੇਹਰ ਸਿੰਘ, ਸਰਕਲ ਚੋਹਲਾ ਸਾਹਿਬ ਪ੍ਰਧਾਨ ਖੁਸ਼ਪਿੰਦਰ ਸਿੰਘ, ਸਰਕਲ ਗੋਇੰਦਵਾਲ ਸਾਹਿਬ ਨਰਿੰਦਰ ਸਿੰਘ, ਸਰਕਲ ਨੌਰੰਗਾਬਾਦ ਪ੍ਰਧਾਨ ਕੁਲਦੀਪ ਸਿੰਘ, ਸਰਕਲ ਜੀਉਬਾਲਾ ਪ੍ਰਧਾਨ ਸੁਖਵਿੰਦਰ ਸਿੰਘ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕਿਸਾਨ ਮੋਰਚਾ ਜ਼ਿਲ੍ਹਾ ਪ੍ਰਧਾਨ ਡਾ. ਅਵਤਾਰ ਸਿੰਘ ਵੇਂਈਪੂੰਈ, ਐੱਸਸੀ ਮੋਰਚਾ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਬੰਟੀ, ਜ਼ਿਲ੍ਹਾ ਸਕੱਤਰ ਹਰਮਨਦੀਪ ਸਿੰਘ, ਕਿਸਾਨ ਮੋਰਚਾ ਸਰਕਲ ਪ੍ਰਧਾਨ ਲਖਵਿੰਦਰ ਸਿੰਘ, ਮਹਿੰਦਰ ਸਿੰਘ ਫੌਜੀ, ਬਚਿੱਤਰ ਸਿੰਘ ਅਲਾਵਲਪੁਰ, ਅੰਸ਼ਦੀਪ ਸਿੰਘ ਨੌਰੰਗਾਬਾਦ, ਮੈਂਬਰ ਪੰਚਾਇਤ ਜਤਿੰਦਰ ਸਿੰਘ, ਸੁਖਵਿੰਦਰ ਸਿੰਘ ਕੰਗ, ਸੋਨੂੰ ਕੰਗ, ਪ੍ਰਗਟ ਸਿੰਘ ਬਾਠ, ਨਿਸ਼ਾਨ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਓਬੀਸੀ ਆਗੂ, ਅਜੀਤ ਸਿੰਘ ਕੱਲਾ, ਬਾਬਾ ਸਕੱਤਰ ਸਿੰਘ ਡਾਲੇਕੇ, ਡਾ. ਰਾਜਬੀਰ ਸਿੰਘ, ਸਤਨਾਮ ਸਿੰਘ, ਰੇਸ਼ਮ ਸਿੰਘ ਦੇਊ, ਗੁਰਪ੍ਰੀਤ ਸਿੰਘ ਜਹਾਂਗੀਰ, ਸਤਪਾਲ ਸਿੰਘ ਤੋਂ ਇਲਾਵਾ ਹਲਕਾ ਤਰਨਤਾਰਨ ਦੇ ਸੈਂਕੜੇ ਪ੍ਰਮੁੱਖ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬਾਕਸ- ਸੰਘ ਅਧਿਕਾਰੀ ਨੇ ਪਰਿਵਰਤਨ ਵਿਸ਼ੇ ’ਤੇ ਦਿੱਤੀ ਜਾਣਕਾਰੀ ਰਾਸ਼ਟਰੀ ਸਵੈ ਸੇਵਕ ਸੰਘ ਦੇ ਅਧਿਕਾਰੀ ਜ਼ਿਲ੍ਹਾ ਪ੍ਰਚਾਰਕ ਗੌਰੀ ਸ਼ੰਕਰ ਨੇ ਆਪਣੇ ਸੰਬੋਧਨ ਵਿਚ ਪੰਚ ਪਰਿਵਰਤਨ ਦੇ ਵਿਸ਼ੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਧਾਰ ਲਈ ਜਾਤ ਪਾਤ ਅਤੇ ਭੇਦਭਾਵ ਤੋਂ ਉਪਰ ਉੱਠ ਕੇ ਏਕਤਾ ਬਨਾਉਣੀ ਚਾਹੀਦੀ ਹੈ, ਪਰਿਵਾਰਕ ਕਦਰਾਂ ਕੀਮਤਾਂ ਨੂੰ ਕਾਇਮ ਕਰਨ ਅਤੇ ਮਜ਼ਬੂਤ ਬਨਾਉਣ ਲਈ ਚੰਗੇ ਸੰਸਕਾਰ ਅਪਨਾਉਣੇ ਚਾਹੀਦੇ ਹਨ, ਦੇਸੀ ਉਤਪਾਦਾਂ ਅਤੇ ਆਤਮ ਨਿਰਭਰਤਾ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ, ਵਾਤਾਵਰਨ ਅਤੇ ਪ੍ਰਕਿਰਤੀ ਦੀ ਸੁਰੱਖਿਆ ਤਹਿਤ ਰੁੱਖ ਲਗਾਉਣੇ ਅਤੇ ਸਾਫ਼ ਸਫਾਈ ਰੱਖਣੀ ਚਾਹੀਦੀ ਹੈ, ਭਾਰਤ ਦੇਸ਼ ਦੇ ਨਾਗਰਿਕ ਹੋਣ ਨਾਤੇ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਅਤੇ ਨਿਭਾਉਣਾ ਚਾਹੀਦਾ ਹੈ। ਬਾਕਸ- ਜ਼ਿਲ੍ਹਾ ਮਹਾਂ-ਮੰਤਰੀ ਨੇ ਦਿੱਤੀ ਬੂਥ ਪ੍ਰਬੰਧਨ, ਮਨ ਕੀ ਬਾਤ ਸਬੰਧੀ ਜਾਣਕਾਰੀ ਇਸ ਮੌਕੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਨੇ ਬੂਥ ਪ੍ਰਬੰਧਨ, ਮਨ ਕੀ ਬਾਤ, ਬੂਥ ਪੱਧਰੀ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੱਤੀ। ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ ਨੇ ਕਾਰਜ ਵਿਸਥਾਰ ’ਤੇ ਸਾਡੀ ਦ੍ਰਿਸ਼ਟੀ ਵਿਸ਼ੇ ਸਬੰਧੀ ਦੱਸਿਆ। ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ ਨੇ ਕਾਰਜ ਪੱਧਤੀ, ਕਾਰਜ ਕਰਤਾ ਪ੍ਰਬੰਧਨ ਅਤੇ ਸੰਭਾਲ ਵਿਸ਼ੇ ’ਤੇ ਜਾਣਕਾਰੀ ਦਿੱਤੀ। ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ ਨੇ ਪਾਰਟੀ ਦੇ ਇਤਿਹਾਸ ਅਤੇ ਵਿਕਾਸ ਵਿਸ਼ੇ ’ਤੇ ਜਾਣਕਾਰੀ ਸਾਂਝੀ ਕੀਤੀ।