ਐਡਵੋਕੇਟ ਰੋਸ਼ਨ ਲਾਲ ਅਰੋੜਾ ਨੂੰ ਸ਼ਰਧਾਂਜਲੀਆਂ ਭੇਟ
ਅੰਤਿਮ ਅਰਦਾਸ ਮੌਕੇ ਐਡਵੋਕੇਟ ਰੋਸ਼ਨ ਲਾਲ ਅਰੋੜਾ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ
Publish Date: Fri, 17 Apr 2026 06:36 PM (IST)
Updated Date: Sat, 18 Apr 2026 04:09 AM (IST)

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਪ੍ਰਸਿਧ ਵਕੀਲ ਰੋਸ਼ਨ ਲਾਲ ਜਿਨ੍ਹਾਂ ਦਾ 9 ਅਪ੍ਰੈਲ ਨੂੰ ਚੰਡੀਗੜ੍ਹ ਦੇ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਰਸਮ ਕਿਰਿਆ ਅਤੇ ਸ਼ਰਧਾਂਜਲੀ ਸਮਾਗਮ ਸ਼ੁੱਕਰਵਾਰ ਨੂੰ ਤਰਨਤਾਰਨ ਦੇ ਸਤਿਕਾਰ ਪੈਲੇਸ ਵਿਖੇ ਕਰਵਾਇਆ ਗਿਆ। ਸਵ. ਰੋਸ਼ਨ ਲਾਲ ਸੀਨੀਅਰ ਵਕੀਲ ਰਾਕੇਸ਼ ਰਮਨ ਅਰੋੜਾ ਅਤੇ ਪੰਚਕੂਲਾ ਦੇ ਐਡੀਸ਼ਨਲ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਬਿਕਰਮਜੀਤ ਅਰੋੜਾ ਦੇ ਪਿਤਾ ਸਨ। ਇਸ ਮੌਕੇ ਵੱਡੀ ਗਿਣਤੀ ਵਿਚ ਜੁਡੀਸ਼ੀਅਰ ਅਧਿਕਾਰੀਆਂ, ਰਾਜਨੀਤਿਕ ਆਗੂਆਂ, ਸਮਾਜ ਸੇਵੀ ਤੇ ਧਾਰਮਿਕ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਤਰਨਤਾਰਨ ਦੇ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ, ਮਨੀਸ਼ ਦੂਆ ਐਡੀਸ਼ਨਲ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਪੰਚਕੂਲਾ, ਰਮਨ ਗੁਗਲਾਨੀ ਐਡੀਸ਼ਨਲ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਗੁਰਦਾਸਪੁਰ, ਅਮਨਦੀਪ ਸਿੰਘ ਏਸੀਜੀਐੱਮ ਤਰਨਤਾਰਨ, ਯੋਗੇਸ਼ ਗਿੱਲ ਜੇਐੱਮਆਈਸੀ ਜਲੰਧਰ, ਕੰਜਿਊਮਰ ਕੋਰਟ ਤਰਨਤਾਰਨ ਦੇ ਜੱਜ ਚਰਨਜੀਤ ਸਿੰਘ, ਬਾਰ ਐਸੋਸੀਏਸ਼ਨ ਤਰਨਤਾਰਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢਿੱਲੋਂ, ਸੈਕਟਰੀ ਰਵਿੰਦਰ ਸਿੰਘ ਖਹਿਰਾ, ਬਾਰ ਐਸੋਸੀਏਸ਼ਨ ਪੰਚਕੂਲਾ ਦੇ ਪ੍ਰਧਾਨ ਰਾਕੇਸ਼ ਸ਼ਰਮਾ, ਸੈਕਟਰੀ ਐਡਵੋਕੇਟ ਕੁਲਵੀਰ ਸਿੰਘ ਸੈਣੀ, ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ, ਸਾਬਕਾ ਮੰਤਰੀ ਅਨਿਲ ਜੋਸ਼ੀ, ਕਾਂਗਰਸ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਵਿਧਾਇਕ ਹਰਮੀਤ ਸਿੰਘ ਸੰਧੂ ਵੱਲੋਂ ਉਨ੍ਹਾਂ ਦੇ ਭਰਾਤਾ ਰਾਜਬੀਰ ਸਿੰਘ ਸੰਧੂ, ਨਗਰ ਕੌਂਸਲ ਤਰਨਤਾਰਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ, ਸੁਸਾਇਟੀ ਦੇ ਚੇਅਰਮੈਨ ਰਮਣੀਕ ਸਿੰਘ ਖੇੜਾ, ਕੌਂਸਲਰ ਮਨੋਜ ਅਗਨੀਹੋਤਰੀ, ਸੰਜੀਵ ਕੁੰਦਰਾ, ਗੁਰਪ੍ਰੀਤ ਗੋਲਡੀ, ਸਾਬਕਾ ਕੌਂਸਲਰ ਸਤਪਾਲ ਸ਼ਰਮਾ, ‘ਆਪ’ ਆਗੂ ਅੰਜੂ ਵਰਮਾ, ਐਡਵੋਕੇਟ ਆਰਪੀ ਸਿੰਘ ਮੈਣੀ, ਨਵਜੋਤ ਸਿੰਘ ਰੋਮੀ, ਸੋਨੂੰ ਦੋਦੇ, ਗੁਰਬਾਜ ਸਿੰਘ ਗਿੱਲ ਕਾਜੀਕੋਟ, ਕਸ਼ਮੀਰ ਸਿੰਘ ਭੋਲਾ ਸਿੱਧੂ, ਯਾਦਵਿੰਦਰ ਸਿੰਘ ਮਾਣੋਚਾਹਲ, ਮਾਸਟਰ ਸ਼ਕਤੀ ਸ਼ਰਮਾ, ਹਰਿੰਦਰ ਅਗਰਵਾਲ, ਦਿਨੇਸ਼ ਜੋਸ਼ੀ, ਲੱਕੀ ਜੋਸ਼ੀ, ਇੰਜੀਨੀਅਰ ਹਰਜਿੰਦਰ ਸਿੰਘ ਕੋਹਲੀ ਪ੍ਰਧਾਨ ਖੱਤਰੀ ਅਰੋੜਾ ਸਭਾ ਤਰਨਤਾਰਨ, ਹਰਵਿੰਦਰ ਸਿੰਘ ਚਾਵਲਾ ਸਕੱਤਰ ਖੱਤਰੀ ਸਭਾ, ਸਾਹਿਬ ਸਿੰਘ ਗਿੱਲ ਸਮਾਜ ਸੇਵੀ, ਸੁਰਜੀ ਅਹੂਜਾ ਤੋਂ ਇਲਾਵਾ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸ਼ਖਸੀਅਤਾਂ ਹਾਜਰ ਸਨ। ਇਸ ਮੌਕੇ ਅਨਿਲ ਜੋਸ਼ੀ ਅਤੇ ਹਰਜੀਤ ਸਿੰਘ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪਿਤਾ ਰੁਤਬਾ ਸੰਸਾਰ ਵਿਚ ਸਭ ਤੋਂ ਉਪਰ ਹੁੰਦਾ ਹੈ। ਪਿਤਾ ਹੀ ਹੈ ਜੋ ਆਪਣੀ ਔਲਾਦ ਨੂੰ ਆਪਣੇ ਤੋਂ ਵੱਧ ਤਰੱਕੀ ਕਰਦਾ ਵੇਖਣਾ ਪਸੰਦ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਵ. ਰੋਸ਼ਨ ਲਾਲ ਅਰੋੜਾ ਜਿਥੇ ਇਲਾਕੇ ਦੀ ਮੰਨੀ ਪ੍ਰਮੰਨੀ ਸ਼ਖਸੀਅਤ ਸਨ। ਉਥੇ ਹੀ ਉਨ੍ਹਾਂ ਦੇ ਸਪੁੱਤਰਾਂ ਨੇ ਵੀ ਮਿਹਨਤ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ। ਜਿਸਦੇ ਚੱਲਦਿਆਂ ਵੱਡੇ ਸਪੁੱਤਰ ਐਡਵੋਕੇਟ ਰਾਕੇਸ਼ ਰਮਨ ਅਰੋੜਾ ਤਰਨਤਾਰਨ ਜ਼ਿਲ੍ਹਾ ਕਚਹਿਰੀਆਂ ਵਿਚ ਸੀਨੀਅਰ ਵਕੀਲ ਹਨ। ਉਥੇ ਹੀ ਛੋਟੇ ਸਪੁੱਤਰ ਬਿਕਰਮਜੀਤ ਅਰੋੜਾ ਹਰਿਆਣਾ ਦੇ ਜ਼ਿਲ੍ਹਾ ਪੰਚਕੂਲਾ ’ਚ ਐਡੀਸ਼ਨਲ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਵਜੋਂ ਤਾਇਨਾਤ ਹਨ। ਇਸ ਮੌਕੇ ਮੰਚ ਦਾ ਸੰਚਾਲਨ ਕਰਦਿਆਂ ਇੰਜੀਨੀਅਰ ਹਰਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਵ. ਰੋਸ਼ਨ ਲਾਲ ਦੇ ਪੋਤਰੇ ਵੀ ਉੱਚ ਸਿੱਖਿਆ ਹਾਸਲ ਕਰਨ ਵਿਚ ਮੋਹਰੀ ਰਹੇ ਹਨ। ਇਕ ਪੋਤਰਾ ਰਿਤੇਸ਼ਵਰ ਅਰੋੜਾ ਜਿਥੇ ਵਿਦੇਸ਼ ਵਿਚ ਪੜ੍ਹਾਈ ਕਰ ਰਹੇ ਹਨ। ਉਥੇ ਦੂਸਰਾ ਚੰਡੀਗੜ੍ਹ ਵਿਚ ਵਕਾਲਤ ਦੇ ਪੇਸ਼ੇ ਨਾਲ ਜੁੜੇ ਹਨ।