ਡਾ. ਰਸ਼ਪਾਲ ਸਿੰਘ ਨੂੰ ਲੰਡਨ ’ਚ ਅੰਤਰਰਾਸ਼ਟਰੀ ਸਨਮਾਨ
ਡਾ. ਰਸ਼ਪਾਲ ਸਿੰਘ ਨੂੰ ਲੰਡਨ ’ਚ ਅੰਤਰਰਾਸ਼ਟਰੀ ਸਨਮਾਨ
Publish Date: Fri, 17 Apr 2026 05:08 PM (IST)
Updated Date: Sat, 18 Apr 2026 04:04 AM (IST)
ਸਰਬਜੀਤ ਸਿੰਘ ਛੀਨਾ, •ਪੰਜਾਬੀ ਜਾਗਰਣ, ਖਾਲੜਾ : ਬੀਤੇ ਦਿਨੀਂ ਲੰਡਨ ਵਿਖੇ ਲੰਡਨ ਕਾਲਜ ਆਫ਼ ਹੋਮਿਓਪੈਥੀ ਦੇ ਸਹਿਯੋਗ ਨਾਲ ਵਿਸ਼ਵ ਹੋਮਿਓਪੈਥੀ ਸੰਮੇਲਨ ਅਤੇ ਪੁਰਸਕਾਰ ਸਮਾਰੋਹ ਕੀਤਾ ਗਿਆ, ਜਿਸ ਵਿਚ ਦੁਨੀਆ ਭਰ ਦੇ ਲੱਗਭੱਗ 150 ਮਾਹਿਰ ਡਾਕਟਰਾਂ ਨੇ ਭਾਗ ਲਿਆ। ਇਸ ਮੌਕੇ ਭਾਰਤ ਦੇ ਪੰਜਾਬ ਰਾਜ ਦੇ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ ਡਾ. ਰਸ਼ਪਾਲ ਸਿੰਘ ਗੈਸਟ੍ਰੋਲੋਜੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਵਿਸ਼ੇਸ਼ ਤੌਰ ’ਤੇ ਜਾਣਕਾਰੀ ਪ੍ਰੈਸ ਕਾਨਫਰੰਸ ਦੌਰਾਨ ਡਾ. ਰਸ਼ਪਾਲ ਸਿੰਘ ਵੱਲੋਂ ਸਾਂਝੀ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਪਿੰਡ ਰਾਹਲ ਚਾਹਲ ਵਿਖੇ ਆਪਣੀ ਸੇਵਾ ਨਿਭਾਅ ਰਹੇ ਹਨ ਅਤੇ ਹਜ਼ਾਰਾਂ ਮਰੀਜ਼ਾਂ ਦਾ ਪੇਟ, ਗੁਰਦੇ, ਜਿਗਰ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਦੀ ਨਿਸ਼ਕਾਮ ਮਨੁੱਖਤਾ ਸੇਵਾ ਅਤੇ ਚਿਕਿਤਸਾ ਖੇਤਰ ਵਿਚ ਯੋਗਦਾਨ ਨੂੰ ਮੱਦੇਨਜ਼ਰ ਰੱਖਦੇ ਹੋਏ, ਉਨ੍ਹਾਂ ਨੂੰ ਲੰਡਨ ਵਿਚ ‘ਸਰਬੋਤਮ ਹੋਮਿਓਪੈਥਿਕ ਗੈਸਟ੍ਰੋਲੋਜੀ ਐਵਾਰਡ’ ਨਾਲ ਨਿਵਾਜ਼ਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬ੍ਰਿਟਿਸ਼ ਪਾਰਲੀਮੈਂਟ ਦੇ ਹਾਊਸ ਆਫ ਲਾਰਡਜ਼ ਵਿਖੇ ‘ਐਕਸੀਲੈਂਸ ਐਵਾਰਡ’ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਨਾ ਸਿਰਫ਼ ਡਾ. ਰਸ਼ਪਾਲ ਸਿੰਘ ਲਈ, ਸਗੋਂ ਪੰਜਾਬ ਅਤੇ ਪੂਰੇ ਭਾਰਤ ਲਈ ਮਾਣ ਦੀ ਗੱਲ ਹੈ।