ਖਾਲੜਾ ਦੀ ਅਨਾਜ ਮੰਡੀ ’ਚ ਸ਼ੁਰੂ ਹੋਈ ਕਣਕ ਦੀ ਸਰਕਾਰੀ ਖਰੀਦ
ਖਾਲੜਾ ਦੀ ਅਨਾਜ ਮੰਡੀ ’ਚ ਸ਼ੁਰੂ ਹੋਈ ਕਣਕ ਦੀ ਸਰਕਾਰੀ ਖਰੀਦ, ਕਿਸਾਨਾਂ ਨੂੰ ਮਿਲੀ ਰਾਹਤ
Publish Date: Thu, 16 Apr 2026 09:02 PM (IST)
Updated Date: Fri, 17 Apr 2026 04:18 AM (IST)

ਕਿਸਾਨਾਂ ਨੂੰ ਮਿਲੀ ਰਾਹਤ ਸਰਬਜੀਤ ਸਿੰਘ ਛੀਨਾ, •ਪੰਜਾਬੀ ਜਾਗਰਣ, ਖਾਲੜਾ ਪੰਜਾਬ ਸਰਕਾਰ ਵਲੋਂ ਦਾਣਾ ਮੰਡੀ ਖਾਲੜਾ ਵਿਖੇ ਕਣਕ ਦੀ ਖਰੀਦ ਸ਼ੁਰੂ ਕਰਨ ਨਾਲ ਕਿਸਾਨਾਂ ਨੇ ਰਾਹਤ ਮਹਿਸੂਸ ਕੀਤੀ ਹੈ। ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਖਰੀਦ ਸ਼ੁਰੂ ਨਾ ਹੋਣ ਕਰਕੇ ਕਿਸਾਨਾਂ ਅੰਦਰ ਨਿਰਾਸ਼ਾ ਦਾ ਆਲਮ ਬਣਿਆ ਹੋਇਆ ਸੀ। ਜਿਸ ਪਿਛੇ ਕਣਕ ਦੇ ਰੰਗ ਅਤੇ ਦਾਣੇ ਦੇ ਸਾਈਜ਼ ਵਿਚ ਆਇਆ ਅੰਤਰ ਕਾਰਨ ਦੱਸਿਆ ਜਾ ਰਿਹਾ ਹੈ। ਇਸ ਮੌਕੇ ਮੰਡੀ ਪ੍ਰਧਾਨ ਸੁਖਰਾਜ ਸਿੰਘ ਬੀਏ ਨੇ ਵੱਖ-ਵੱਖ ਖਰੀਦ ਏਜੰਸੀਆਂ ਦੇ ਇੰਸਪੈਕਟਰ ਅਤੇ ਸਮੂਹ ਆੜ੍ਹਤੀਆਂ ਦੀ ਹਾਜ਼ਰੀ ਵਿਚ ਕਿਸਾਨਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਫਸਲ ਮੰਡੀਕਰਨ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਭ ਤੋਂ ਪਹਿਲਾਂ ਮਾਰਕਫੈਡ ਦੇ ਇੰਸਪੈਕਟਰ ਕਰਨਬੀਰ ਸਿੰਘ ਨੇ ਕਿਸਾਨ ਪ੍ਰਗਟ ਸਿੰਘ ਸਿੱਧਵਾਂ ਦੀ ਢੇਰੀ ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ। ਇਸ ਮੌਕੇ ਕਿਸਾਨ ਲੱਖਾ ਸਿੰਘ ਅਤੇ ਹੀਰਾ ਸਿੰਘ ਛੀਨਾ ਬਿਧੀ ਚੰਦ ਨੇ ਆਪਣੀ ਢੇਰੀ ਦੀ ਤੁਲਾਈ ਕਰਵਾਉਣ ਸਮੇਂ ਦੱਸਿਆ ਕਿ ਅੱਜ ਖਰੀਦ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਕਿਉਂਕਿ ਮੌਸਮ ਖਰਾਬ ਹੋਣ ਕਾਰਨ ਸਾਰੇ ਕਿਸਾਨ ਸਹਿਮੇਂ ਸਨ। ਇਸ ਮੌਕੇ ਮਾਰਕਫੈਡ ਤੇ ਇੰਸਪੈਕਟਰ ਕਰਨਵੀਰ ਸਿੰਘ, ਪਨਗਰੇਨ ਦੇ ਇੰਸਪੈਕਟਰ ਸੁਖਵਿੰਦਰ ਸਿੰਘ ਅਤੇ ਪਨਸਪ ਦੇ ਇੰਸਪੈਕਟਰ ਹਰਮਨਦੀਪ ਸਿੰਘ ਵੱਲੋਂ ਮੰਡੀ ’ਚ ਆਈ ਹੋਈ ਕਣਕ ਦੀ ਫ਼ਸਲ ਦੀ ਖਰੀਦ ਕੀਤੀ ਗਈ ਹੈ। ਇਸ ਮੌਕੇ ਮੰਡੀ ਸੁਪਰਵਾਈਜ਼ਰ ਜਗਦੀਪ ਸਿੰਘ ਨੇ ਦੱਸਿਆ ਕਿ ਖਾਲੜਾ ਮੰਡੀ ਤੋਂ ਦੇਰ ਸ਼ਾਮ ਤੱਕ 55 ਹਜ਼ਾਰ 300 ਤੋੜੇ ਕਣਕ ਦੀ ਖਰੀਦ ਹੋਈ ਹੈ। ਉਨ੍ਹਾਂ ਕਿਹਾ ਕਿ ਸਾਰੇ ਆੜ੍ਹਤੀਆਂ ਨੂੰ ਬਾਰਦਾਨਾਂ ਲੋੜ ਅਨੁਸਾਰ ਮੁਹੱਈਆ ਕੀਤਾ ਜਾ ਰਿਹਾ ਹੈ। ਇਸ ਮੌਕੇ ਆੜ੍ਹਤੀ ਸੁਰਜੀਤ ਸਿੰਘ ਸੰਧੂ, ਰਜਿੰਦਰ ਸਿੰਘ, ਗੁਰਮੀਤ ਪਾਲ ਸਿੰਘ ਸੋਢੀ, ਕੁਲਵੰਤ ਸਿੰਘ, ਬ੍ਰਹਮ ਸਰੂਪ ਧਵਨ, ਗਗਨ ਵਰਮਾ, ਵਿਕਰਮਜੀਤ, ਰਕੇਸ਼ ਕੁਮਾਰ, ਲਵਲੀ ਧਵਨ, ਦਲਬੀਰ ਸਿੰਘ ਢਿੱਲੋਂ, ਬਲਜੀਤ ਸਿੰਘ, ਸਾਹਿਬ ਸਿੰਘ, ਸਾਧੂ ਬਾਊ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ, ਰਾਜੀਵ ਕੁਮਾਰ, ਡਿਪਟੀ ਬਜਾਜ, ਕੁਲਵਿੰਦਰ ਸਿੰਘ, ਸਰਬਜੀਤ ਸਿੰਘ ਨਾਰਲੀ ਆਦਿ ਹਾਜ਼ਰ ਸਨ।