ਚੇਅਰਮੈਨ ਸੰਧੂ ਨੇ ਮੰਡੀ ਸ਼ਾਹਬਾਜਪੁਰ ’ਚ ਕਣਕ ਦੀ ਖਰੀਦ ਸ਼ੁਰੂ ਕਰਵਾਈ
ਚੇਅਰਮੈਨ ਹਰਜੀਤ ਸਿੰਘ ਸੰਧੂ ਨੇ ਮੰਡੀ ਸ਼ਾਹਬਾਜਪੁਰ ‘ਚ ਕਣਕ ਦੀ ਖਰੀਦ ਸ਼ੁਰੂ ਕਰਵਾਈ
Publish Date: Thu, 16 Apr 2026 08:53 PM (IST)
Updated Date: Fri, 17 Apr 2026 04:18 AM (IST)
ਮਦਨ ਲਾਲ•, ਪੰਜਾਬੀ ਜਾਗਰਣ, ਸ਼ਾਹਬਾਜਪੁਰ ਸ਼ਾਹਬਾਜਪੁਰ ਦਾਣਾ ਮੰਡੀ ਵਿਖੇ ਅੱਜ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂਆ ਦੇ ਚੇਅਰਮੈਨ ਹਰਜੀਤ ਸਿੰਘ ਸੰਧੂ ਵੱਲੋਂ ਕਣਕ ਦੀ ਸਰਕਾਰੀ ਖਰੀਦ ਦਾ ਰਸਮੀ ਤੌਰ ’ਤੇ ਆਗਾਜ਼ ਕੀਤਾ ਗਿਆ। ਇਸ ਮੌਕੇ ਮਾਰਕੀਟ ਨੌਸ਼ਹਿਰਾ ਪੰਨੂਆ ਦੇ ਸਕੱਤਰ ਜਤਿੰਦਰ ਸਿੰਘ, ਮੰਡੀ ਇੰਚਾਰਜ ਮੋਹਿੰਦਰਪਾਲ ਸਿੰਘ, ਇੰਸਪੈਕਟਰ ਪਨਗਰੇਨ ਰਣਜੀਤ ਸਿੰਘ, ਇੰਸਪੈਕਟਰ ਵੇਅਰ ਹਾਊਸ ਪਵਨਦੀਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜਰ ਸਨ। ਇਨ੍ਹਾਂ ਆਗੂਆਂ ਨੇ ਮੰਡੀ ਵਿਚ ਕਣਕ ਦੀ ਖਰੀਦ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦੱਸਿਆ ਕਿ ਮੰਡੀਆਂ ’ਚ ਕਿਸਾਨਾਂ ਦੀ ਫ਼ਸਲ ਦੀ ਨਿਰਵਿਗਨ ਖਰੀਦ ਲਈ ਸਾਰੇ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ’ਚ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ ਤੇ ਕਣਕ ਦਾ ਇਕ-ਇਕ ਦਾਣਾ ਸਰਕਾਰੀ ਭਾਅ ’ਤੇ ਖਰੀਦਿਆ ਜਾਵੇਗਾ।ਇਸ ਮੌਕੇ ਸੁਖਵਿੰਦਰ ਸਿੰਘ ਆੜਤੀਆ, ਗੁਰਕਿਰਪਾਲ ਸਿੰਘ ਆੜਤੀਆ, ਸਾਹਿਬ ਸਿੰਘ ਮੰਡੀ ਪ੍ਰਧਾਨ, ਬਲਦੇਵ ਸਿੰਘ ਆੜਤੀਆ, ਸਰਪੰਚ ਸਾਹਿਬ ਸਿੰਘ ਸ਼ਾਹਬਾਜਪੁਰ, ਹਰਪਾਲ ਸਿੰਘ ਗੁਲਾਲੀਪੁਰ ਅਤੇ ਇਲਾਕੇ ਦੇ ਕਿਸਾਨ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ।