ਅੱਵਲ ਦਰਜੇ ’ਚ ਪਾਸ ਹੋਣ ਵਾਲੇ ਵਿਦਿਆਰਥੀਆਂ ’ਚ ਕੁੜੀਆਂ ਵੱਧ
ਮਾਝਾ ਪਬਲਿਕ ਸਕੂਲ ਨੇ ਸੀਬੀਐੱਸਈ ਬੋਰਡ ਦਸਵੀਂ ਦੇ ਨਤੀਜ਼ਿਆਂ ’ਚ ਮਾਰੀਆਂ ਮੱਲਾਂ
Publish Date: Thu, 16 Apr 2026 07:52 PM (IST)
Updated Date: Fri, 17 Apr 2026 04:18 AM (IST)

ਮਾਝਾ ਪਬਲਿਕ ਸਕੂਲ ਨੇ ਸੀਬੀਐੱਸਈ ਬੋਰਡ ਦਸਵੀਂ ਦੇ ਨਤੀਜਿਆਂ ’ਚ ਮਾਰੀਆਂ ਮੱਲਾਂ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਸੀਬੀਐੱਸਈ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਮਾਝਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਸਕੂਲ ਦਾ ਅਤੇ ਮਾਤਾ ਪਿਤਾ ਦਾ ਨਾਂ ਚਮਕਾਇਆ ਹੈ। ਸਕੂਲ ਦੇ ਸ਼ਾਨਦਾਰ ਰਹੇ ਇਸ ਨਤੀਜੇ ਵਿਚ ਅੱਵਲ ਦਰਜਾ ਹਾਸਲ ਕਰਨ ’ਚ ਕੁੜੀਆਂ ਮੋਹਰੀ ਦਿਖਾਈ ਦਿੱਤੀਆਂ। ਜਦੋਂਕਿ ਚੰਗੇ ਅੰਕਾਂ ਵਿਚ ਪਾਸ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ, ਪ੍ਰਿੰਸੀਪਲ ਤੇ ਸਟਾਫ ਨੇ ਵਧਾਈ ਦਿੱਤੀ ਹੈ। ਪ੍ਰਾਪਤ ਜਾਣਕਾਰੀ ਦਸਵੀਂ ਟੂਲਿਪ ਸੈਕਸ਼ਨ ਵਿੱਚੋਂ ਹਰਗੁਣ ਕੌਰ ਨੇ 96 ਫੀਸਦੀ, ਰੂਮੀਤ ਕੌਰ 93 ਫੀਸਦੀ, ਕਮਲਦੀਪ ਕੌਰ 91ਫੀਸਦੀ, ਅਰਪਨਦੀਪ ਕੌਰ 91 ਫੀਸਦੀ ਅਤੇ ਨਵਦੀਪ ਕੌਰ ਨੇ 88.2 ਫੀਸਦੀ ਅੰਕ ਪ੍ਰਾਪਤ ਕੀਤੇ। ਦਸਵੀਂ ਲੋਟਸ ਸੈਕਸ਼ਨ ਵਿੱਚੋਂ ਜਸਲੀਨ ਕੌਰ ਨੇ 93 ਫੀਸਦੀ, ਮਨਰੂਪ ਕੌਰ ਨੇ 87 ਫੀਸਦੀ ਅਤੇ ਆਨਪ੍ਰੀਤ ਕੌਰ ਨੇ 80 ਫੀਸਦੀ ਅੰਕ ਹਾਸਲ ਕੀਤੇ। ਦਸਵੀਂ ਲਿੱਲੀ ਸੈਕਸ਼ਨ ਵਿੱਚੋਂ ਗੁਰਲੀਨ ਸੰਧੂ ਨੇ 94.2 ਫੀਸਦੀ, ਹਰਲੀਨ ਕੌਰ ਨੇ 88 ਫੀਸਦੀ ਅਤੇ ਤਨਮਨ ਕੌਰ ਨੇ 85 ਪ੍ਰਤੀਸ਼ਤ ਅੰਕ ਹਾਸਲ ਕੀਤੇ। ਜਦੋਂਕਿ ਦਸਵੀਂ ਰੋਜ਼ ਸੈਕਸ਼ਨ ਵਿੱਚੋਂ ਅਰਸ਼ਨੂਰ ਕੌਰ ਨੇ 88 ਫੀਸਦੀ, ਸਿਮਰਨਦੀਪ ਨੇ 85 ਫੀਸਦੀ, ਜਮਨਾ ਨੇ 83 ਫੀਸਦੀ ਅਤੇ ਤਰੁਣਪਾਲ ਸਿੰਘ ਨੇ 83 ਫੀਸਦੀ ਅੰਕ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਦਸਵੀਂ ਡੇਜ਼ੀ ਸੈਕਸ਼ਨ ਵਿੱਚੋਂ ਅਭੀਜੀਤ ਸਿੰਘ ਨੇ 94 ਫੀਸਦੀ, ਹਰਮਨਪ੍ਰੀਤ ਕੌਰ 89 ਫੀਸਦੀ, ਜਸ਼ਨਦੀਪ ਕੌਰ ਨੇ 84 ਫੀਸਦੀ ਅਤੇ ਕਰਮਜੀਤ ਕੌਰ ਨੇ 84 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਸਕੂਲ ਦੇ ਪ੍ਰਿੰਸੀਪਲ ਰਮਨ ਦੂਆ ਨੇ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਅਤੇ ਵਿਦਿਆਰਥੀਆਂ ਨੂੰ ਜਾਂਦਾ ਹੈ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਸੁਖਬੀਰ ਸਿੰਘ ਸੰਧਾਵਾਲੀਆ, ਰਾਜਬੀਰ ਸਿੰਘ ਗਿੱਲ ਅਤੇ ਕਰਨ ਸਿੰਘ ਭੁੱਲਰ ਵੀ ਹਾਜ਼ਰ ਸਨ।