ਰਮਨਦੀਪ ਭਰੋਵਾਲ ਨੇ ਸੰਧੂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਰਮਨਦੀਪ ਭਰੋਵਾਲ ਨੇ ਸੰਧੂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Publish Date: Thu, 16 Apr 2026 06:55 PM (IST)
Updated Date: Fri, 17 Apr 2026 04:16 AM (IST)

ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡ ਬ੍ਰਹਮਪੁਰਾ ’ਚ ਭਾਰਤੀ ਜਨਤਾ ਪਾਰਟੀ ਦੇ ਆਗੂ ਅਰਪਨਦੀਪ ਸਿੰਘ ਸੰਧੂ ਦੀ ਮਾਤਾ ਤੇ ਨਿਰਮਲ ਸਿੰਘ ਦੀ ਭਰਜਾਈ ਪ੍ਰਮਜੀਤ ਕੌਰ ਦੀ ਹੋਈ ਬੇਵਕਤੀ ਮੌਤ ’ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਭਾਜਪਾ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਭਰੋਵਾਲ ਨੇ ਕਿਹਾ ਕਿ ਅਰਪਨਦੀਪ ਸਿੰਘ ਦੇ ਪਿਤਾ ਦੇ ਪਹਿਲਾ ਹੀ ਆਕਾਲ ਚਲਾਣਾ ਕਰ ਜਾਣ ਕਾਰਨ ਮਾਤਾ ਜੀ ਨੇ ਪਰਿਵਾਰ ਨੂੰ ਪੂਰੀ ਤਰ੍ਹਾਂ ਸੰਭਾਲਿਆ ਸੀ। ਪਰ ਪਰਮਾਤਮਾ ਦੇ ਆਏ ਬੁਲਾਵੇ ‘ਤੇ ਉਹ ਦੁਨੀਆਂ ਨੂੰ ਅਲਵਿਦਾ ਆਖ ਉਸ ਅਕਾਲ ਪੁਰਖ ਦੇ ਚਰਨਾਂ ’ਚ ਜਾ ਬਿਰਾਜੇ। ਇਸ ਨਾਲ ਸੰਧੂ ਪਰਿਵਾਰ ਦੀ ਮਾਲਾ ਦਾ ਇਹ ਅਨਮੋਲ ਮੋਤੀ ਸਦਾ ਲਈ ਕਿਰ ਗਿਆ, ਕਿਉਂਕਿ ਮਾਂ ਉਹ ਸ਼ਬਦ ਹੈ ਜਿਸ ਤੋਂ ਤੁਹਾਡੀ ਦੁਨੀਆਂ ਦੀ ਸ਼ੁਰੂਆਤ ਹੁੰਦੀ ਹੈ। ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਅਸਹਿ ਘਾਟਾ ਪਿਆ ਹੈ। ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਚੋਹਲਾ ਸਾਹਿਬ ਸਰਕਲ ਦੇ ਪ੍ਰਧਾਨ ਬਾਬਾ ਖੁਸ਼ਪਿੰਦਰ ਸਿੰਘ ਬ੍ਰਹਮਪੁਰਾ, ਗੁਰਪ੍ਰੀਤ ਸਿੰਘ ਸੋਨੂੰ, ਭੁਪਿੰਦਰ ਸਿੰਘ ਟੀਟੂ, ਤਰਸੇਮ ਸਿੰਘ ਛਾਪੜੀ, ਜਵਾਹਰ ਨਈਅਰ ਚੋਹਲਾ ਸਾਹਿਬ, ਨਿਸ਼ਾਨ ਸਿੰਘ, ਬਲਵਿੰਦਰ ਸਿੰਘ, ਜਗਜੀਤ ਸਿੰਘ ਸੰਗਤਪੁਰਾ, ਲਾਭ ਸਿੰਘ ਛਾਪੜੀ, ਗੁਰਿੰਦਰ ਸਿੰਘ ਆਦਿ ਆਗੂਆਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।