ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚੋਣ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੋਈ ਚੋਣ
Publish Date: Thu, 16 Apr 2026 06:21 PM (IST)
Updated Date: Fri, 17 Apr 2026 04:15 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਜ਼ਿਲ੍ਹੇ ਦਾ ਛੇਵਾਂ ਜੋਨ ਪੱਧਰੀ ਇਜਲਾਸ ਜੋਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿੰਡ ਚੰਬਲ ਵਿਖੇ ਸਥਿਤ ਧੰਨ -ਧੰਨ ਬਾਬਾ ਸਿੱਧ ਸਿਰਸਾਈਂ ਜੀ ਦੇ ਅਸਥਾਨ ’ਤੇ ਕਰਵਾਇਆ ਗਿਆ, ਜਿਸ ’ਚ 193 ਡੈਲੀਗੇਟਾਂ ਨੇ ਹਿੱਸਾ ਲਿਆ, ਜਿਨ੍ਹਾਂ ’ਚ ਬੀਬੀਆਂ ਵੀ ਸ਼ਾਮਲ ਸਨ। ਇਸ ਮੌਕੇ ਸਰਬ ਸੰਮਤੀ ਨਾਲ ਸਰਵਣ ਸਿੰਘ ਵਲੀਪੁਰ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸਵਿੰਦਰ ਸਿੰਘ ਚੁਤਾਲਾ, ਸਤਨਾਮ ਸਿੰਘ ਮਾਣੋਚਾਹਲ, ਹਰਜਿੰਦਰ ਸਿੰਘ ਸ਼ਕਰੀ, ਜਰਨੈਲ ਸਿੰਘ ਨੂਰਦੀ, ਫਤਿਹ ਸਿੰਘ ਪਿੱਦੀ, ਬੀਬੀ ਉਪਜੀਤ ਕੌਰ ਝਬਾਲ, ਰੇਸ਼ਮ ਸਿੰਘ ਘੁਰਕਵਿੰਡ, ਬਲਜੀਤ ਸਿੰਘ ਝਬਾਲ, ਨਿਸ਼ਾਨ ਸਿੰਘ ਸ਼ਹਾਬਪੁਰ ਨੇ ਜੋਨ ਦੇ ਨਵੇਂ ਬਣੇ ਪ੍ਰਧਾਨ ਸਰਵਣ ਸਿੰਘ ਵਲੀਪੁਰ ਸਮੇਤ ਹੋਰ ਕਮੇਟੀ ਨੂੰ ਡਟ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੱਤਰ ਕੁਲਵਿੰਦਰ ਸਿੰਘ ਵਾਂ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਪਲਾਸੌਰ, ਮੀਤ ਪ੍ਰਧਾਨ ਸੁਖਦੇਵ ਸਿੰਘ ਮਾਣੋਚਾਹਲ, ਅਮਰੀਕ ਸਿੰਘ ਜੰਡੋਕੇ, ਪ੍ਰੈਸ ਸਕੱਤਰ ਕੁਲਦੀਪ ਸਿੰਘ, ਨਿਰਵੈਲ ਸਿੰਘ ਬੁੱਗਾ, ਖਜ਼ਾਨਚੀ ਸਤਨਾਮ ਸਿੰਘ ਖਹਿਰਾ, ਤਰਸੇਮ ਸਿੰਘ ਕੱਦਗਿਲ, ਮੰਗਲ ਸਿੰਘ ਨੰਦਪੁਰ, ਵਲੰਟੀਅਰ ਇੰਚਾਰਜ ਪਰਮਜੀਤ ਸਿੰਘ ਚੰਬਲ, ਸਲਾਹਕਾਰ ਸਵਿੰਦਰ ਸਿੰਘ ਚੁਤਾਲਾ, ਸਤਨਾਮ ਸਿੰਘ ਮਾਣੋਚਾਹਲ, ਲੰਗਰ ਇੰਚਾਰਜ ਸਤਨਾਮ ਸਿੰਘ ਚੁਤਾਲਾ, ਗੁਰਮੀਤ ਸਿੰਘ ਰੂੜੇਆਸਲ, ਬੀਬੀਆਂ ਦੀ ਕਮੇਟੀ ਆਗੂ ਮੀਤ ਪ੍ਰਧਾਨ ਜਸਬੀਰ ਕੌਰ ਬੁੱਗਾ, ਬਲਵਿੰਦਰ ਕੌਰ ਮਾਣੋਚਾਹਲ, ਸੁਖਵਿੰਦਰ ਕੌਰ ਜੰਡੋਕੇ, ਸਰਵਣ ਕੌਰ ਮੁਗਲਚੱਕ, ਕੁਲਵਿੰਦਰ ਕੌਰ ਵਲੀਪੁਰ ਆਦਿ ਆਗੂ ਹਾਜਰ ਸਨ।