ਚੋਣ ਮੈਦਾਨ ’ਚ ਭਾਜਪਾਰਟੀ ਉਤਾਰੇਗੀ ਆਪਣੇ ਉਮੀਦਵਾਰ : ਡਾ. ਵਿਨਾਇਕ
ਚੋਣ ਮੈਦਾਨ ’ਚ ਭਾਰਤੀ ਜਨਤਾ ਪਾਰਟੀ ਉਤਾਰੇਗੀ ਆਪਣੇ ਉਮੀਦਵਾਰ : ਡਾ. ਵਿਜੇ ਵਿਨਾਇਕ
Publish Date: Thu, 16 Apr 2026 06:07 PM (IST)
Updated Date: Fri, 17 Apr 2026 04:13 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ ਪੱਟੀ ਸਰਕਲ ਦੀ ਭਾਜਪਾ ਮੀਟਿੰਗ ਵਿਚ ਡਾ. ਵਿਜੇ ਵਿਨਾਇਕ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ’ਚ ਉਤਾਰੇ ਜਾਣਗੇ। ਡਾ. ਵਿਜੇ ਵਿਨਾਇਕ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ-ਸ਼ਕਤੀ ਯੋਜਨਾਵਾਂ ਜਿਵੇਂ ਕਿ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਨਾਲ ਹਰੇਕ ਖੇਤ ਵਿਚ ਸਿੰਚਾਈ ਸੁਵਿਧਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਸਕੀਮ ਲਾਂਚ ਕੀਤੀ, ਜਿਸਦਾ ਮੁੱਖ ਉਦੇਸ਼ ਬੱਚੀਆਂ ਦੀ ਸੁਰੱਖਿਆ ਅਤੇ ਸਿੱਖਿਆ ਨੂੰ ਸੁਨਿਸ਼ਚਿਤ ਕਰਨਾ ਹੈ। ਡਾ. ਵਿਜੇ ਵਿਨਾਇਕ ਨੇ ਮੀਟਿੰਗ ਦੌਰਾਨ ਦੱਸਿਆ ਕਿ ਭਾਜਪਾ ਦੀਆਂ ਨੀਤੀਆਂ ਨਾਲ ਲੋਕਾਂ ਦੇ ਜੀਵਨ ਵਿਚ ਵੱਡੇ ਬਦਲਾਅ ਆਏ ਹਨ। ਦੇਸ਼ ਦਾ ਜੀਡੀਪੀ ਵਿਕਾਸ 7.4 ਫੀਸਦੀ ਤਕ ਪਹੁੰਚ ਗਿਆ ਜੋ ਕਿ ਵਿਸ਼ਵ ਵਿਚ ਸਭ ਤੋਂ ਤੇਜ਼ ਰਫ਼ਤਾਰ ਦਿਖਾਉਂਦਾ ਹੈ। ਡਾ. ਵਿਜੇ ਨੇ ਉਮੀਦ ਜਤਾਈ ਕਿ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਚੋਣ ਮੁਹਿੰਮ ਦੁਆਰਾ ਪੇਂਡੂ ਖੇਤਰਾਂ ਨੂੰ ਹੋਰ ਵੀ ਵਿਕਾਸ ਦੇ ਕੇ ਭਵਿੱਖ ਚੰਗਾ ਬਣਾਏਗੀ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਅਗਲੀ ਸਰਕਾਰ ਵਿਚ ਪੱਟੀ ਸਰਕਲ ਨੂੰ ਤਰੱਕੀ ਦੇ ਨਕਸ਼ੇ ‘ਤੇ ਲੈ ਜਾ ਕੇ ਖੜ੍ਹਾ ਕਰੇਗੀ ਅਤੇ ਹਰ ਘਰ ਤਕ ਵਿਕਾਸ ਲਿਜਾਣ ਦੀ ਕੋਸ਼ਿਸ਼ ਜਾਰੀ ਰੱਖੇਗੀ। ਇਸ ਮੌਕੇ ਸ਼ਮਸ਼ੇਰ ਸਿੰਘ ਜਨਰਲ ਸਕੱਤਰ, ਜੋਧਬੀਰ ਸ਼ਰਮਾ ਜਨਰਲ ਸਕੱਤਰ, ਵਿਜੇ ਸ਼ਰਮਾ ਵਾਈਸ ਪ੍ਰਧਾਨ, ਜਸਵਿੰਦਰ ਸਿੰਘ ਵਾਈਸ ਪ੍ਰਧਾਨ, ਜੱਸਾ ਸਿੰਘ ਕਨਵੀਨਰ ਐੱਸਸੀ ਮੋਰਚਾ, ਨਰਿੰਦਰ ਸਿੰਘ ਕਨਵੀਨਰ, ਅਜੀਤ ਸਿੰਘ ਸਕੱਤਰ, ਸਤਨਾਮ ਸਿੰਘ ਸਕੱਤਰ, ਬਲਦੇਵ ਸਿੰਘ ਐੱਸਸੀ ਮੋਰਚਾ ਵਾਈਸ ਪ੍ਰਧਾਨ, ਰਾਜਿੰਦਰ ਕੁਮਾਰ, ਡਿਪਲ ਕੁਮਾਰ ਕੈਸ਼ੀਅਰ, ਗੁਰਪ੍ਰਤਾਪ ਸਿੰਘ ਕਿਸਾਨ ਮੋਰਚਾ, ਨਵਨੀਤ ਅਰੋੜਾ ਯੂਥ ਵਿੰਗ, ਗੌਰਵ ਧਵਨ ਪ੍ਰਧਾਨ ਯੂਥ ਵਿੰਗ, ਕੁਲਵੰਤ ਸਿੰਘ ਵਿੱਕੀ, ਮਨੋਹਰ ਲਾਲ, ਹਰਬੰਸ ਲਾਲ, ਸੁਖਵਿੰਦਰ ਸਿੰਘ ਸੈਕਟਰੀ, ਮੇਜਰ ਸਿੰਘ, ਰਾਜ ਹਾਡਾਂ, ਗਿਆਨ ਸਿੰਘ ਅਤੇ ਔਰਤਾਂ ਵੀਂ ਹਾਜ਼ਰ ਸਨ।