ਐੱਸ.ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਕਿਹਾ ਮੋਹਰੀ
ਸ਼ਿਪਸ ਇੰਸਟੀਚਿਊਟਸ ਅਧੀਨ ਚੱਲ ਰਹੇ ਐੱਸ.ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਦਾ ਨਤੀਜਾ ਸੌ ਫੀਸਦੀ
Publish Date: Thu, 16 Apr 2026 06:00 PM (IST)
Updated Date: Fri, 17 Apr 2026 04:13 AM (IST)

ਰਾਕੇਸ਼ ਨਈਅਰ, •ਪੰਜਾਬੀ ਜਾਗਰਣ, ਚੋਹਲਾ ਸਾਹਿਬ ਸ਼ਿਪਸ ਇੰਸਟੀਚਿਊਟਸ ਅਧੀਨ ਚੱਲ ਰਹੇ ਐੱਸ. ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ 10ਵੀਂ ਜਮਾਤ ਸੀਬੀਐੱਸਈ ਨੇ ਇਸ ਸਾਲ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੌ ਫੀਸਦੀ ਨਤੀਜਾ ਹਾਸਲ ਕੀਤਾ ਹੈ। ਸਕੂਲ ਵਿੱਚੋਂ ਲਵਪ੍ਰੀਤ ਕੌਰ ਨੇ ਪਹਿਲਾ, ਪਵਨਦੀਪ ਕੌਰ ਦੂਜਾ, ਮੁਸਕਾਨ ਕੌਰ ਤੇ ਰੌਬਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਕਾਬਿਲ-ਏ-ਤਾਰੀਫ਼ ਉਪਲੱਬਧੀ ਨਾਲ ਸਕੂਲ ਨੇ ਖੇਤਰ ਵਿਚ ਆਪਣਾ ਮਾਣ ਹੋਰ ਵਧਾਇਆ ਹੈ। ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਲਗਨ, ਮਿਹਨਤ ਅਤੇ ਅਧਿਆਪਕਾਂ ਦੀ ਅਗਵਾਈ ਨਾਲ ਉੱਚ ਦਰਜੇ ਦੀ ਕਾਮਯਾਬੀ ਪ੍ਰਾਪਤ ਕੀਤੀ। ਇਸ ਮੌਕੇ ਸਕੂਲ ਦੇ ਕਾਰਜਕਾਰੀ ਪ੍ਰਧਾਨ ਸ਼ਸ਼ੀ ਸ਼ਰਮਾ, ਐਜ਼ੂਕੇਸ਼ਨਲ ਡਾਇਰੈਕਟਰ ਕਮ ਪ੍ਰਿੰਸੀਪਲ ਨਵਦੀਪ ਕੌਰ ਸੰਧੂ ਅਤੇ ਹਰਦੀਪ ਕੌਰ ਨੇ ਸਾਂਝੇ ਤੌਰ ‘ਤੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਵਿਦਿਆਰਥੀਆਂ ਦੀ ਅਟੱਲ ਲਗਨ, ਅਧਿਆਪਕਾਂ ਦੀ ਨਿਸ਼ਠਾ ਤੇ ਮਾਪਿਆਂ ਦੇ ਅਟੁੱਟ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਗੁਣਵੱਤਾ ਵਾਲੀ ਸਿੱਖਿਆ ਤੇ ਸੰਸਕਾਰਾਂ ਦੇ ਮਿਆਰ ਨੂੰ ਬਰਕਰਾਰ ਰੱਖਦਿਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਮੌਕੇ ਗੁਲਵਿੰਦਰ ਸਿੰਘ ਸੰਧੂ, ਮਦਨ ਪਠਾਣੀਆਂ ਤੇ ਨਿਰਭੈ ਸਿੰਘ ਸੰਧੂ ਨੇ ਵੀ ਪੂਰੇ ਸ਼ਿਪਸ ਇੰਸਟੀਚਿਊਟਸ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਾਰੇ ਵਿਦਿਆਰਥੀ ਆਪਣੀ ਮਿਹਨਤ ਦੇ ਬਲ ‘ਤੇ ਕਾਮਯਾਬ ਰਹੇ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਵਿਦਿਆਰਥੀ ਭਵਿੱਖ ’ਚ ਵੀ ਇਸੇ ਜਜ਼ਬੇ ਨਾਲ ਅੱਗੇ ਵਧਦੇ ਹੋਏ, ਨਵੀਆਂ ਉਚਾਈਆਂ ਛੂਹਣਗੇ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਦੇ ਰਹਿਣਗੇ।