ਵਿਦਿਆਰਥੀਆਂ ਦਾ ਬੋਰਡ ਪ੍ਰੀਖਿਆ ‘ਚ ਸ਼ਾਨਦਾਰ ਪ੍ਰਦਰਸ਼ਨ
ਲੋਟਸ ਵੈਲੀ ਸਕੂਲ ਦੇ ਵਿਦਿਆਰਥੀਆਂ ਦਾ ਬੋਰਡ ਪ੍ਰੀਖਿਆ ‘ਚ ਸ਼ਾਨਦਾਰ ਪ੍ਰਦਰਸ਼ਨ
Publish Date: Thu, 16 Apr 2026 05:54 PM (IST)
Updated Date: Fri, 17 Apr 2026 04:12 AM (IST)

ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਲੋਟਸ ਵੈਲੀ ਸੀਨੀਅਰ ਸਕੂਲ ਦੇ ਵਿਦਿਆਰਥੀਆਂ ਨੇ ਸੀਬੀਐਸਈ ਕਲਾਸ 10ਵੀਂ ਬੋਰਡ ਪ੍ਰੀਖਿਆ 2025-26 ਵਿਚ ਸ਼ਾਨਦਾਰ ਨਤੀਜੇ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਕੇ ਆਪਣੀ ਮਿਹਨਤ, ਲਗਨ ਅਤੇ ਅਨੁਸ਼ਾਸਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਜਤਿੰਦਰ ਕੌਰ ਗਿੱਲ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਕਿਰਤਬੀਰ ਕੌਰ ਨੇ 95 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਿਮਰਨਜੀਤ ਕੌਰ ਨੇ 94.2 ਫੀਸਦੀ, ਏਕਮਪ੍ਰੀਤ ਕੌਰ ਨੇ 94 ਫੀਸਦੀ, ਅਰਮਾਨਦੀਪ ਕੌਰ ਨੇ 92 ਫੀਸਦੀ, ਜੈਦੀਪ ਸਿੰਘ ਨੇ 92 ਫੀਸਦੀ ਅਤੇ ਅਮੋਲਕਪ੍ਰੀਤ ਸਿੰਘ ਨੇ 91.6 ਫੀਸਦੀ ਅੰਕ ਹਾਸਲ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਸ਼ੇ ਅਨੁਸਾਰ ਪ੍ਰਾਪਤੀਆਂ ਵੀ ਕਾਬਿਲੇ-ਤਾਰੀਫ਼ ਰਹੀਆਂ। ਅੰਗਰੇਜ਼ੀ ਵਿਚ ਏਕਮਪ੍ਰੀਤ ਕੌਰ ਅਤੇ ਕਿਰਤਬੀਰ ਕੌਰ ਨੇ 98 ਅੰਕ ਹਾਸਲ ਕੀਤੇ। ਪੰਜਾਬੀ ਵਿਚ ਕਿਰਤਬੀਰ ਕੌਰ, ਸਿਮਰਨਜੀਤ ਕੌਰ ਅਤੇ ਨਵਰਾਜ ਸਿੰਘ ਨੇ 98 ਅੰਕ ਪ੍ਰਾਪਤ ਕਰਕੇ ਅੱਗੇ ਰਹੇ। ਗਣਿਤ ਵਿਚ ਜੈਦੀਪ ਸਿੰਘ ਨੇ 92 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਸਮਾਜਿਕ ਵਿਗਿਆਨ ਵਿਚ ਕਿਰਤਬੀਰ ਕੌਰ ਨੇ 97 ਅੰਕ ਹਾਸਲ ਕੀਤੇ। ਇਸ ਤੋਂ ਇਲਾਵਾ, ਆਈਟੀ ਵਿਸ਼ੇ ਵਿਚ ਕਿਰਤਬੀਰ ਕੌਰ ਤੇ ਏਕਮਪ੍ਰੀਤ ਕੌਰ ਨੇ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਵਿਸ਼ੇਸ਼ ਉਪਲੱਬਧੀ ਦਰਜ ਕੀਤੀ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸਰਵਜੀਤ ਸਿੰਘ ਗਿੱਲ, ਪ੍ਰਿੰਸੀਪਲ ਜਤਿੰਦਰ ਕੌਰ, ਟਰੱਸਟੀ ਗੁਰਸੇਵਕ ਸਿੰਘ ਅਤੇ ਨਿਸ਼ਾਨ ਸਿੰਘ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਸਾਰੇ ਸਕੂਲ ਪਰਿਵਾਰ ਦੀ ਸਾਂਝੀ ਮਹਿਨਤ ਦਾ ਪਰਿਣਾਮ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।