ਮਮਤਾ ਨਿਕੇਤਨ ’ਚ 10ਵੀਂ ਕਲਾਸ ਦਾ ਨਤੀਜ਼ਾ ਸ਼ਾਨਦਾਰ
ਮਮਤਾ ਨਿਕੇਤਨ ’ਚ ਸੀਬੀਐੱਸਈ ਦਸਵੀਂ ਕਲਾਸ ਦਾ ਨਤੀਜ਼ਾ ਸ਼ਾਨਦਾਰ ਰਿਹਾ
Publish Date: Thu, 16 Apr 2026 04:59 PM (IST)
Updated Date: Fri, 17 Apr 2026 04:06 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਜ਼ਿਲ੍ਹੇ ਦੇ ਰੈਜ਼ੀਡੈਂਸ਼ੀਅਲ ਕਮ-ਡੇ ਬੋਰਡਿੰਗ ਸਕੂਲ ਮਮਤਾ ਨਿਕੇਤਨ ਵਿਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਸੈਂਟਰਲ ਬੋਰਡ ਐਜੂਕੇਸ਼ਨ ਸੀਬੀਐੱਸਈ ਵੱਲੋਂ ਦਸਵੀਂ ਦਾ ਨਤੀਜਾ ਐਲਾਨਿਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਲਗਨ, ਮਿਹਨਤ ਅਤੇ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਇਹ ਕਾਮਯਾਬੀ ਹਾਸਲ ਕੀਤੀ ਅਤੇ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਜੋ ਕੀ ਬੱਚਿਆਂ, ਮਾਪਿਆਂ ਅਤੇ ਸਕੂਲ ਲਈ ਬੜੀ ਮਾਣ ਵਾਲੀ ਗੱਲ ਹੈ। ਵਿਸ਼ੇਵਾਰ ਪੰਜਾਬੀ ਵਿਚ ਪਵਨਦੀਪ ਕੌਰ ਨੇ 100 ਵਿੱਚੋਂ 99 ਅੰਕ, ਆਕਾਸ਼ਦੀਪ ਸਿੰਘ ਨੇ 98, ਅਨਮੋਲਪ੍ਰੀਤ ਕੌਰ ਨੇ 97, ਜੰਨਤ ਕੌਰ ਵਿਰਕ, ਹਰਮਨਜੋਤ ਕੌਰ 96, ਅਭੀਜੋਤ ਕੌਰ ਨੇ 94, ਰੋਬਿਨਪ੍ਰੀਤ ਸਿੰਘ ਨੇ 99, ਅਰਜਨ ਸਿੰਘ ਨੇ ਅਤੇ ਹਰਮਨਦੀਪ ਸਿੰਘ ਨੇ 91, ਪ੍ਰਭਜੋਤ ਕੌਰ ਅਤੇ ਰਮਨਪ੍ਰੀਤ ਕੌਰ ਨੇ 92, ਜਸ਼ਨਪ੍ਰੀਤ ਸਿੰਘ ਅਤੇ ਹਾਰਦਿਕ ਮਹਾਜਨ ਨੇ 90 ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਸਮਾਜਿਕ ਸਿੱਖਿਆ ਵਿਚ ਅਭੀਜੋਤ ਕੌਰ ਨੇ 94, ਜਨਤ ਕੌਰ ਨੇ 92 ਅੰਕ, ਅਤੇ ਆਈਟੀ ਵਿਸ਼ੇ ਵਿਚ ਵੀ ਕ੍ਰਿਤੀਕਾ ਸ਼ਰਮਾ, ਹਾਰਦਿਕ ਮਹਾਜਨ, ਹਰਮਨਜੋਤ ਕੌਰ, ਜੰਨਤ ਕੌਰ ਨੇ 92, ਅਰਜਨ ਸਿੰਘ, ਪਵਨਦੀਪ ਕੌਰ ਨੇ 91, ਆਕਾਸ਼ਦੀਪ ਸਿੰਘ 93 ਅੰਕ ਤੇ ਅਭੀਜੋਤ ਕੌਰ ਨੇ 95 ਅੰਕ ਪ੍ਰਾਪਤ ਕੀਤੇ। ਆਵਰ ਆਲ ਪੰਜ ਵਿਦਿਆਰਥੀਆਂ ਨੇ 90 ਫੀਸਦੀ ਤੋਂ ਉਪਰ, ਛੇ ਵਿਦਿਆਰਥੀ ਨੇ 85 ਫੀਸਦੀ ਤੋਂ ਉਪਰ, 8 ਵਿਦਿਆਰਥੀ ਨੇ 80 ਫੀਸਦੀ ਅਤੇ ਸੱਤ ਵਿਦਿਆਰਥੀਆਂ ਨੇ 75 ਫੀਸਦੀ ਤੋਂ ਉਪਰ ਅੰਕ ਹਾਸਲ ਕੀਤੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਚਰਨ ਕੌਰ ਨੇ ਵਿਦਿਆਰਥੀਆਂ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਸਮੂਹ ਸਟਾਫ਼, ਮਾਪਿਆਂ ਅਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਦੀ ਸਾਂਝੀ ਮਿਹਨਤ, ਸਹਿਯੋਗ ਅਤੇ ਯੋਗਦਾਨ ਸਦਕਾ ਹੀ ਸੰਭਵ ਹੋ ਸਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਅੱਗੇ ਵਧਣ ਅਤੇ ਤਰੱਕੀ ਕਰਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।