ਮੁਲਜ਼ਮਾਂ ਦੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ ਦੀ ਮੰਗ
ਰਿਟਾਇਰਡ ਬਿਜਲੀ ਮੁਲਾਜ਼ਮਾਂ ਦੀ ਹੋਈ ਮੀਟਿੰਗ
Publish Date: Fri, 10 Apr 2026 05:29 PM (IST)
Updated Date: Sat, 11 Apr 2026 04:06 AM (IST)
ਕਾਰਜ ਸਿੰਘ ਬਿੱਟੂ•, ਪੰਜਾਬੀ ਜਾਗਰਣ,
ਸੁਰਸਿੰਘ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਡਵੀਜ਼ਨ ਭਿੱਖੀਵਿੰਡ ਦੇ ਰਿਟਾਇਰਡ ਮੁਲਾਜ਼ਮਾਂ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਪਹੁਵਿੰਡ ਵਿਖੇ ਹੋਈ। ਜਿਸ ਵਿਚ ਪਹਿਲਵਾਨ ਗਰੁੱਪ ਦੇ ਸਮੂਹ ਅਹੁਦੇਦਾਰ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਹ ਮੀਟਿੰਗ ਦਾਰਾ ਸਿੰਘ ਮਖੂ ਤੇ ਈਸ਼ਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੌਕੇ ਕਰਤਾਰ ਸਿੰਘ ਪਹੁਵਿੰਡ, ਬਹਾਦਰ ਸਿੰਘ, ਹਰਜਿੰਦਰ ਸਿੰਘ ਮਨਾਵਾਂ, ਬਾਬਾ ਕਸ਼ਮੀਰ ਸਿੰਘ, ਕਰਤਾਰ ਸਿੰਘ ਆਸਲ, ਸਵਰਨ ਸਿੰਘ, ਹਰਦੇਵ ਸਿੰਘ ਸੁਰਸਿੰਘ, ਸੁਖਦੇਵ ਸਿੰਘ ਢਿੱਲੋਂ ਪ੍ਰੈੱਸ ਸਕੱਤਰ ਸਮੇਤ ਹੋਰ ਵੀ ਮੈਂਬਰ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਦੀ ਪ੍ਰਸੰਸਾ ਕੀਤੀ। ਜਿਵੇਂ ਕਿ ਹਰ ਪਰਿਵਾਰ ਨੂੰ 600 ਯੂਨਿਟ ਫ੍ਰੀਂ ਦੇਣਾ ਕਿਉਂਕਿ ਮਹਿਕਮੇ ਵਿਚ ਸਾਰੀ ਜ਼ਿੰਦਗੀ ਡਿਊਟੀ ਕਰਕੇ ਵੀ ਇਹ ਸੁਵਿਧਾ ਹਾਸਲ ਨਹੀਂ ਹੁੰਦੀ ਸੀ। ਡਿਊਟੀ ਦੌਰਾਨ ਵੀ ਸਿਰਫ਼ 150 ਯੂਨਿਟ ਮਹੀਨਾਵਾਰ ਫ੍ਰੀ ਪ੍ਰਾਪਤ ਹੁੰਦੀ ਸੀ। ਉਹ ਵੀ ਰਿਟਾਇਰ ਹੋਣ ਤੋਂ 2 ਮਹੀਨੇ ਪਹਿਲਾਂ ਬੰਦ ਕਰ ਦਿੱਤੀ ਜਾਂਦੀ ਸੀ।
ਇਹ ਕੰਮ ਸ਼ਲਾਘਾਯੋਗ ਹੈ, ਜਿਹੜੇ ਕੰਮ ਠੀਕ ਨਹੀਂ ਹਨ ਉਸ ਵਿਚ ਜੋ ਵਾਈਫ਼ ਸਰਟੀਫਿਕੇਟ ਆਨਲਾਈਨ ਕੀਤੇ ਗਏ ਹਨ। ਉਨ੍ਹਾਂ ਵਿਚ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ। ਜਿਨ੍ਹਾਂ ਦੇ ਅੱਖਾਂ ਦੇ ਲੈੱਨਜ਼ ਪਏ ਹਨ। ਉਨ੍ਹਾਂ ਦੇ ਕੈਮਰੇ ਅੱਗੇ ਫੇਸ ਸਾਫ਼ ਨਹੀਂ ਆ ਰਹੇ, ਜੀਵਤ ਸਰਟੀਫਿਕੇਟ ਪਹਿਲਾਂ ਦੀ ਤਰ੍ਹਾਂ ਮੰਡਲ ਦਫ਼ਤਰਾਂ ਵਿਚ ਹੀ ਲਏ ਜਾਣ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਵਿਧਾਨ ਸਭਾ ਚੋਣਾਂ 2027 ਨੂੰ ਮੁੱਖ ਰੱਖ ਕੇ ਮੁਲਾਜ਼ਮਾਂ ਦਾ 16ਫੀਸਦੀ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ।
ਕੇਂਦਰੀ ਮੁਲਾਜ਼ਮਾਂ ਨੂੰ ਤਾਂ ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ 3 ਫੀਸਦੀ ਕਿਸ਼ਤ ਮਿਲਣ ਵਾਲੀ ਹੈ ਕਿਉਂਕਿ ਸਰਕਾਰ ਬਣਾਉਣ ਜਾਂ ਨਾ ਬਣਾਉਣ ਵਿਚ 75ਫੀਸਦੀ ਯੋਗਦਾਨ ਕਰਮਚਾਰੀਆਂ ਦਾ ਹੁੰਦਾ ਹੈ। ਇਸ ਲਈ ਜਲਦੀ ਤੋਂ ਜਲਦੀ ਕਿਸ਼ਤਾਂ ਜਾਰੀ ਕਰਕੇ ਕਰਮਚਾਰੀਆਂ ਦੀ ਗੁੱਸਾ ਨਾਰਾਜ਼ਗੀ ਦੂਰ ਕੀਤੀ ਜਾਵੇ।