ਧੋਖੇ ਨਾਲ ਜਮੀਨ ਨਾਂ ਕਰਵਾ ਕੇ ਕਬਜ਼ਾ ਕਰਨ ਦਾ ਦੋਸ਼, ਦੋ ਦਰਜਨ ’ਤੇ ਕੇਸ ਦਰਜ
ਧੋਖੇ ਨਾਲ ਜਮੀਨ ਨਾਂ ਕਰਵਾ ਕੇ ਕਬਜ਼ਾ ਕਰਨ ਦਾ ਦੋਸ਼, ਦੋ ਦਰਜਨ ’ਤੇ ਕੇਸ ਦਰਜ
Publish Date: Thu, 09 Apr 2026 07:27 PM (IST)
Updated Date: Thu, 09 Apr 2026 07:29 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਪਿੰਡ ਘਰਿਆਲਾ ਵਿਚ ਜ਼ਮੀਨ ਨੂੰ ਇਕ ਵਿਅਕਤੀ ਵਲੋਂ ਕਥਿਤ ਤੌਰ ’ਤੇ ਆਪਣੀ ਪਤਨੀ ਦੇ ਨਾਂ ਕਰਵਾਉਣ ਅਤੇ ਫਿਰ ਡਾਂਗਾਂ ਨਾਲ ਲੈਸ ਲੋਕਾਂ ਨਾਲ ਜ਼ਮੀਨ ਉੱਪਰ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਦੋ ਦਰਜਨ ਤੋਂ ਵੱਧ ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਣਜੀਤ ਸਿੰਘ ਪੱਤਰ ਜਰਨੈਲ ਸਿੰਘ ਵਾਸੀ ਘਰਿਆਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਚਾਚੇ ਰਾਜਵਿੰਦਰ ਸਿੰਘ ਨੇ ਉਸਦੀ ਦਾਦੀ ਦਲਬੀਰ ਕੌਰ ਦੀ ਜਮੀਨ ਧੋਖੇ ਨਾਲ ਆਪਣੀ ਪਤਨੀ ਦਲਜੀਤ ਕੌਰ ਦੇ ਨਾਂ ਕਰਵਾ ਲਈ, ਜਿਸਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ। ਤਿੰਨ ਅਪ੍ਰੈਲ ਨੂੰ ਉਹ ਆਪਣੇ ਖੇਤਾਂ ਵਿਚ ਗੇੜਾ ਮਾਰਨ ਲਈ ਜਾ ਰਿਹਾ ਸੀ ਤਾਂ ਕਰੀਬ 10 ਕਨਾਲ ਉਕਤ ਜ਼ਮੀਨ ’ਤੇ ਦਲਜੀਤ ਕੌਰ ਪਤਨੀ ਰਾਜਵਿੰਦਰ ਸਿੰਘ, ਕੁਲਦੀਪ ਸਿੰਘ ਪੁੱਤਰ ਰਾਜਵਿੰਦਰ ਸਿੰਘ, ਰਾਜਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ, ਰਣਜੀਤ ਸਿੰਘ ਪੁੱਤਰ ਹੀਰਾ ਸਿੰਘ, ਹੀਰਾ ਪੁੱਤਰ ਦੇਸਾ ਸਿੰਘ, ਕਰਨਬੀਰ ਸਿੰਘ ਪੁੱਤਰ ਗੁਰਸੇਵਕ ਸਿੰਘ, ਮਹਾਬੀਰ ਸਿੰਘ ਪੁੱਤਰ ਗੁਰਸੇਵਕ ਸਿੰਘ ਬੱਲ ਵਾਸੀ ਰੱਤੋਕੇ ਡਾਂਗਾਂ ਨਾਲ ਲੈਸ 20 ਦੇ ਕਰੀਬ ਲੋਕਾਂ ਸਮੇਤ ਕਬਜ਼ਾ ਕਰਨ ਦੀ ਨੀਅਤ ਨਾਲ ਵਾਹ ਰਹੇ ਸੀ। ਨਾਲ ਹੀ ਧਮਕੀਆਂ ਵੀ ਦੇ ਰਹੇ ਸਨ ਕਿ ਰੋਕਣ ਵਾਲੇ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇਲਾਕੇ ਨਾਲ ਸਬੰਧਤ ਚੌਕੀ ਘਰਿਆਲਾ ਦੇ ਇੰਚਾਰਜ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਉਪਰੰਤ ਉਕਤ ਸਾਰੇ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਜਾਰੀ ਹੈ।