ਹਲਕਾ ਇੰਚਾਰਜ ਕਰਨ ਬੁਰਜ ਨੇ ਲੋੜਵੰਦਾਂ ਨੂੰ ਐਨਕਾਂ, ਲੈੱਨਜ਼ ਤੇ ਦਵਾਈਆਂ ਦਿੱਤੀਆਂ
ਹਲਕਾ ਇੰਚਾਰਜ ਕਰਨ ਬੁਰਜ ਨੇ ਜ਼ਰੂਰਤਮੰਦਾਂ ਨੂੰ ਐਨਕਾਂ, ਲੈਂਸ ਅਤੇ ਦਵਾਈਆਂ ਕਰਵਾਈਆਂ ਮੁਹੱਈਆ
Publish Date: Thu, 09 Apr 2026 06:38 PM (IST)
Updated Date: Thu, 09 Apr 2026 06:41 PM (IST)

ਸਿਆਸਤ ਤੋਂ ਉੱਪਰ ਉੱਠ ਕੇ ਸਮਾਜਿਕ ਕੰਮਾਂ ਨੂੰ ਦੇਣੀ ਚਾਹੀਦੀ ਹੈ ਪਹਿਲ : ਬੁਰਜ ਤੇਜਿੰਦਰ ਸਿੰਘ ਬੱਬੂ•ਪੰਜਾਬੀ ਜਾਗਰਣ, ਝਬਾਲ ਪਿਛਲੇ ਦਿਨੀਂ ਪਿੰਡ ਗੰਡੀਵਿੰਡ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਖਾਂ ਦੇ ਚੈਕਅਪ ਲਈ ਮੈਡੀਕਲ ਕੈਂਪ ਲਗਾਇਆ ਗਿਆ ਸੀ। ਇਸ ਮੈਡੀਕਲ ਕੈਂਪ ’ਚ ਹਜ਼ਾਰਾਂ ਦੀ ਗਿਣਤੀ ’ਚ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਸ ਵਿਚ ਕਰੀਬ 150 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਵਿਚ ਮੋਤੀਆਬਿੰਦ ਪਾਇਆ ਗਿਆ। ਇਸ ਤੋਂ ਇਲਾਵਾ ਜਿਨ੍ਹਾਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ, ਐਨਕਾਂ ਅਤੇ ਲੈੱਨਜ਼ਾਂ ਦੀ ਲੋੜ ਸੀ, ਉਨ੍ਹਾਂ ਨੂੰ ਕਾਂਗਰਸ ਦੇ ਹਲਕਾ ਇੰਚਾਰਜ ਕਰਨ ਬੁਰਜ ਤੇ ਉਨ੍ਹਾਂ ਦੀ ਟੀਮ ਵੱਲੋਂ ਐਨਕਾਂ, ਲੈੱਨਜ਼ ਅਤੇ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਹਲਕਾ ਤਰਨਤਾਨ ਦੇ ਇੰਚਾਰਜ ਕਰਨ ਬੁਰਜ ਨੇ ਕਿਹਾ ਕਿ ਸਾਨੂੰ ਸਿਆਸਚ ਤੋਂ ਉੱਪਰ ਉੱਠ ਕੇ ਸਮਾਜਿਕ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਗੁਰਪਾਲ ਸਿੰਘ ਜਗਤਪੁਰਾ, ਨੌਨਿਹਾਲ ਸਿੰਘ ਕਸੇਲ, ਹਰਜੀਤ ਸਿੰਘ, ਸਾਬਕਾ ਡਾਇਰੈਕਟਰ ਗੁਰਬਾਜ ਸਿੰਘ ਗਿੱਲ ਕਾਜੀਕੋਟ, ਸਾਬਕਾ ਸਰਪੰਚ ਸੁੱਚਾ ਸਿੰਘ, ਸਰਪੰਚ ਸਤਵਿੰਦਰ ਸਿੰਘ, ਸਰਪੰਚ ਗੁਰਜੀਤ ਸਿੰਘ, ਸਰਪੰਚ ਸਾਹਿਬ ਸਿੰਘ, ਪਵਨ ਸ਼ਰਮਾ ਪੀਕੂ, ਅਮਨਦੀਪ ਸਿੰਘ, ਲੱਖਾ ਸਿੰਘ, ਗੰਡੀਵਿੰਡ, ਅਮਰੀਕ ਸਿੰਘ ਪਲਾਸੋਰ ਆਦਿ ਮੌਜੂਦ ਸਨ।