ਹਲਕਾ ਖਡੂਰ ਸਾਹਿਬ ’ਚ ਕਾਂਗਰਸ ਨੂੰ ਝਟਕਾ, ਪਿੰਡ ਧੂੰਦਾ ਦੇ ਕਈ ਕਾਂਗਰਸੀ ਪਰਿਵਾਰ ਭਾਜਪਾ ’ਚ ਸ਼ਾਮਿਲ
ਹਲਕਾ ਖਡੂਰ ਸਾਹਿਬ ’ਚ ਕਾਂਗਰਸ ਨੂੰ ਝਟਕਾ, ਪਿੰਡ ਧੂੰਦਾ ਦੇ ਕਈ ਕਾਂਗਰਸੀ ਪਰਿਵਾਰ ਭਾਜਪਾ ’ਚ ਸ਼ਾਮਿਲ
Publish Date: Thu, 09 Apr 2026 06:27 PM (IST)
Updated Date: Thu, 09 Apr 2026 06:29 PM (IST)

ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ’ਚ ਕਾਂਗਰਸ ਨੂੰ ਉਸ ਸਮੇਂ ਜ਼ੋਰਦਾਰ ਝਟਕਾ ਲੱਗਾ, ਜਦੋਂ ਪਿੰਡ ਧੂੰਦਾ ਵਿਖੇ ਠੇਕੇਦਾਰ ਸੁਖਜਿੰਦਰ ਸਿੰਘ ਮੋਹਤਬਰ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਦੀ ਪ੍ਰੇਰਨਾ ਸਦਕਾ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਸ਼ਾਮਲ ਹੋਣ ਵਾਲਿਆਂ ਵਿਚ ਸੁਖਜਿੰਦਰ ਸਿੰਘ, ਬਿਕਰਮ ਸਿੰਘ, ਕਰਨਦੀਪ ਸਿੰਘ, ਨਿਸ਼ਾਨ ਸਿੰਘ, ਬੀਰਾ ਸਿੰਘ, ਰਣਬੀਰ ਸਿੰਘ, ਸਾਜਨਪ੍ਰੀਤ ਸਿੰਘ, ਅਰਜਨਦੀਪ ਸਿੰਘ, ਨੰਦ ਕਿਸ਼ੋਰ, ਆਕਾਸ਼ਦੀਪ ਸਿੰਘ, ਸਰਬਜੀਤ ਸਿੰਘ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਬੀਬੀਆਂ ’ਚ ਅਮਨਦੀਪ ਕੌਰ, ਰਾਜ ਕੌਰ, ਪ੍ਰਿਆ, ਰਾਜਬੀਰ ਕੌਰ, ਜੋਗਿਦਰ ਕੌਰ, ਸ਼ਿੰਦਰ ਕੌਰ, ਪ੍ਰੀਤ ਕੌਰ, ਸਰਬਜੀਤ ਕੌਰ, ਸਪਨਾ ਸ਼ਰਮਾ, ਸਿਮਰਦੀਪ ਕੌਰ, ਭਵਜੋਤ ਕੌਰ, ਤੰਨੂ ਨੂੰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪਾਰਟੀ ਚਿੰਨ੍ਹ ਦੇ ਕੇ ਵਿਸੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ‘ਜੀ ਆਇਆਂ’ ਆਖਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਜਾਣ ਚੁੱਕੇ ਹਨ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜੋ ਭਾਰਤ ਦੇਸ਼ ਦੇ ਦੂਸਰੇ ਸੂਬਿਆਂ ਵਾਂਗ ਪੰਜਾਬ ਦਾ ਭਲਾ ਕਰ ਸਕਦੀ ਹੈ। ਪੰਜਾਬ ਵਿੱਚੋਂ ਬੁਰੀਆਂ ਅਲਾਮਤਾਂ ਖ਼ਤਮ ਕਰਕੇ ਸੂਬੇ ਨੂੰ ਤਰੱਕੀ, ਖੁਸ਼ਹਾਲੀ ਅਤੇ ਸੁਰੱਖਿਆ ਵੱਲ ਦੁਬਾਰਾ ਲੈ ਕੇ ਆ ਸਕਦੀ ਹੈ, ਨਹੀਂ ਤਾਂ ਪੰਜਾਬ ਦੀ ਸੱਤਾ ’ਤੇ ਰਾਜ ਕਰਨ ਵਾਲੀਆਂ ਵੱਖ ਵੱਖ ਪਾਰਟੀਆਂ ਨੇ ਸੂਬੇ ਨੂੰ ਬਹੁਤ ਬੁਰੀ ਤਰ੍ਹਾਂ ਪਛਾੜ ਕੇ ਰੱਖ ਦਿੱਤਾ ਹੈ। ਇਸ ਮੌਕੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦਾ ਵਿਕਾਸ ਪੱਖੋਂ ਇੰਨਾ ਮੰਦਾ ਹਾਲ ਹੈ ਕਿ ਲੋਕ ਸਾਰੀਆਂ ਸਰਕਾਰਾਂ ਦੇ ਲਾਰਿਆਂ ਤੋਂ ਦੁਖੀ ਹੋ ਕੇ ਹੁਣ ਦੇਸ਼ ਦੀ ਸੱਤਾ ’ਤੇ ਰਾਜ ਕਰਨ ਵਾਲੀ ਭਾਰਤੀ ਜਨਤਾ ਪਾਰਟੀ ’ਤੇ ਹੀ ਆਪਣੀ ਆਸ ਲਗਾਈ ਬੈਠੇ ਹਨ ਪਰ ਪੰਜਾਬ ਵਿਚ ਭਾਜਪਾ ਸਰਕਾਰ ਲਿਆਉਣ ਲਈ ਪਿੰਡਾਂ ਦੇ ਲੋਕਾਂ, ਸਮਾਜ ਚਿੰਤਕਾਂ, ਮੋਹਤਬਰਾਂ ਅਤੇ ਅਗਵਾਈ ਕਰਨ ਵਾਲੇ ਲੋਕਾਂ ਨੂੰ ਭਾਜਪਾ ਨੂੰ ਬਹੁਮਤ ਦੇਣਾ ਹੋਵੇਗਾ, ਤਾਂ ਹੀ ਅਸੀਂ ਪੰਜਾਬ ਦੇ ਭਲੇ ਦੀ ਅਸਲੀਅਤ ਤਕ ਆ ਸਕਦੇ ਹਾਂ। ਇਸ ਮੌਕੇ ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ, ਐੱਸਸੀ ਵਿੰਗ ਦੇ ਪ੍ਰਧਾਨ ਅਵਤਾਰ ਸਿੰਘ, ਸਰਕਲ ਪ੍ਰਧਾਨ ਖੁਸ਼ਪਿੰਦਰ ਸਿੰਘ, ਭੁਪਿੰਦਰ ਸਿੰਘ ਟੀਟੂ, ਅਮਰਜੀਤ ਸਿੰਘ ਭਰੋਵਾਲ, ਜਤਿੰਦਰ ਸਿੰਘ, ਵਰਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।