ਬੋਲੇਪਣ ਦੇ ਲੱਛਣਾਂ ਦਾ ਸਮੇਂ ਸਿਰ ਪਤਾ ਲੱਗਣ ’ਤੇ ਬਚਾਅ ਸੰਭਵ : ਡਾ. ਰੰਧਾਵਾ
ਬੋਲੇਪਣ ਦੇ ਲੱਛਣਾਂ ਦਾ ਸਮੇਂ ਸਿਰ ਪਤਾ ਲੱਗਣ ’ਤੇ ਬਚਾਅ ਸੰਭਵ : ਡਾ. ਰੰਧਾਵਾ
Publish Date: Thu, 09 Apr 2026 06:16 PM (IST)
Updated Date: Thu, 09 Apr 2026 06:20 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਬੋਲਾਪਣ ਇਕ ਗੰਭੀਰ ਬਿਮਾਰੀ ਹੈ, ਸਮੇਂ ਸਿਰ ਇਸਦੇ ਲੱਛਣ ਪਛਾਣ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਇਹ ਜਾਣਕਾਰੀ ਈਐੱਨਟੀ ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਘੱਟ ਸੁਣਾਈ ਦੇਣਾ, ਗੱਲ ਨੂੰ ਸਮਝਣ ਵਿਚ ਪਰੇਸ਼ਾਨੀ, ਕੰਨਾਂ ਵਿਚ ਸ਼ਾਂ-ਸ਼ਾਂ ਦੀਆਂ ਆਵਾਜ਼ਾਂ ਆਉਣੀਆਂ, ਕੰਨ ਵਿਚ ਕੁਝ ਫਸਿਆ ਹੋਣਾ, ਟੀਵੀ ਅਤੇ ਰੇਡੀਓ ਦੀ ਅਵਾਜ਼ ਉੱਚੀ ਕਰ ਕੇ ਸੁਣਨਾ, ਕੰਨ ’ਚੋਂ ਰੇਸ਼ਾ ਵਗਣਾ, ਸਾਹਮਣੇ ਵਾਲੇ ਦੀ ਗੱਲ ਸਮਝ ਨਾ ਆਉਣਾ ਅਤੇ ਗਲਤ ਉੱਤਰ ਦੇਣਾ, ਕੰਨ ਵਿਚ ਦਰਦ ਰਹਿਣਾ, ਚੱਕਰ ਆਉਣਾ ਆਦਿ ਬੋਲੇਪਣ ਦੇ ਲੱਛਣ ਹੋ ਸਕਦੇ ਹਨ। ਡਾ. ਰੰਧਾਵਾ ਨੇ ਕਿਹਾ ਕੰਨ ਦੇ ਬੋਲੇਪਣ ਦੇ ਕਈ ਕਾਰਨ ਹਨ ਜਿਵੇਂ ਉਮਰ ਵਧਣ ਨਾਲ ਅਤੇ ਜ਼ਿਆਦਾ ਰੌਲੇ ਵਾਲੀਆਂ ਥਾਵਾਂ ’ਤੇ ਜ਼ਿਆਦਾ ਕੰਮ ਕਰਨ ਨਾਲ ਕੰਨ ਦਾ ਅੰਦਰ ਵਾਲਾ ਹਿੱਸਾ ਅਤੇ ਕੰਨ ਦੀਆਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ। ਕੰਨਾਂ ਵਿਚ ਇਨਫੈਕਸ਼ਨ ਅਤੇ ਕੰਨ ਦਾ ਪਰਦਾ ਫਟਿਆ ਹੋਣਾ, ਕੰਨ ਵਿਚ ਕੋਈ ਟਿਊਮਰ ਜਾਂ ਹੱਡੀ ਵਧੀ ਹੋਣਾ, ਕੰਨ ਵਿਚ ਵੈਕਸ ਜਾਂ ਫੰਗਸ ਹੋਣਾ ਆਦਿ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਕੰਨ ਦੇ ਉਕਤ ਲੱਛਣਾਂ ਤੋਂ ਪੀੜਤ ਹੈ ਤਾਂ ਤਰੁੰਤ ਮਾਹਿਰ ਡਾਕਟਰ ਪਾਸ ਆਪਣਾ ਚੈਕਅੱਪ ਕਰਵਾਓ ਤਾਂ ਕਿ ਬਿਮਾਰੀ ਗੰਭੀਰ ਨਾ ਬਣੇ।