ਸ੍ਰੀ ਦਰਬਾਰ ਸਾਹਿਬ ਦੇ ਦੀਵਾਨ ਹਾਲ ’ਚ ਪ੍ਰਕਾਸ਼ ਪੁਰਬ ਸਬੰਧੀ ਹੋਏ 8ਵੇਂ ਦਿਨ ਦੇ ਗੁਰਮਿਤ ਸਮਾਗਮ
ਸ੍ਰੀ ਦਰਬਾਰ ਸਾਹਿਬ ਦੇ ਦੀਵਾਨ ਹਾਲ ’ਚ ਪ੍ਰਕਾਸ਼ ਪੁਰਬ ਸਬੰਧੀ ਹੋਏ 8ਵੇਂ ਦਿਨ ਦੇ ਸਮਾਗਮ
Publish Date: Tue, 07 Apr 2026 08:23 PM (IST)
Updated Date: Wed, 08 Apr 2026 04:14 AM (IST)

ਬਰਸਾਤ ਦੇ ਬਾਵਜੂਦ ਦੇਰ ਰਾਤ ਤਕ ਵੱਡੀ ਗਿਣਤੀ ਸੰਗਤ ਨੇ ਭਰੀ ਹਾਜ਼ਰੀ ਕੈਪਸ਼ਨ- ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਰੌਸ਼ਨੀਆਂ ਨਾਲ ਕੀਤੀ ਗਈ ਸਜਾਵਟ। ਕੈਪਸ਼ਨ- ਕੀਰਤਨ ਕਰਦਾ ਹੋਇਆ ਮਾਤਾ ਗੰਗਾ ਜੀ ਕੀਰਤਨੀ ਜਥਾ ਬੀਬੀਆਂ। ਕੈਪਸ਼ਨ- ਭਾਈ ਗੁਰਚਰਨ ਸਿੰਘ ਤੇ ਜਥਾ ਕੀਰਤਨ ਕਰਦਾ ਹੋਇਆ। ਕੈਪਸ਼ਨ- ਬੀਬੀ ਕੌਲਾਂ ਜੀ ਬਾਲ ਫੁਲਵਾੜੀ ਅੰਮ੍ਰਿਤਸਰ ਦੇ ਬੱਚੇ ਕੀਰਤਨ ਕਰਦੇ ਹੋਏ। ਕੈਪਸ਼ਨ- ਦੀਵਾਨ ਹਾਲ ਵਿਚ ਹਾਜ਼ਰੀ ਭਰਦੀ ਸੰਗਤ। ਕੈਪਸ਼ਨ- ਲੋਗੋ। ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਤਰਨਤਾਰਨ ਸ਼ਹਿਰ ਦੇ ਰਚੇਤਾ ਪੰਚਮ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ 463ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼ਹਿਰ ਦੇ ਵੱਖ-ਵੱਖ ਗੁਰੂ ਘਰਾਂ ’ਚ ਕਰਵਾਏ ਜਾ ਰਹੇ ਦਸ ਰੋਜ਼ਾ ਗੁਰਮਤਿ ਸਮਾਗਮਾਂ ਦੇ ਅਠਵੇਂ ਦਿਨ ਮੰਗਲਵਾਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦੀਵਾਨ ਹਾਲ ’ਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ। ਇਸ ਦੌਰਾਨ ਵੱਡੀ ਗਿਣਤੀ ਸੰਗਤ ਨੇ ਭਾਰੀ ਬਰਸਾਤ ਦੇ ਬਾਵਜੂਦ ਹਾਜਰੀ ਭਰੀ। ਸ਼ਾਮ 5 ਤੋਂ ਰਾਤ ਸਾਢੇ 11 ਵਜੇ ਤਕ ਵੱਖ-ਵੱਖ ਜਥਿਆਂ ਨੇ ਗੁਰਬਾਣੀ ਦੀ ਛਹਿਬਰ ਲਗਾ ਕੇ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ। ਦੱਸ ਦੇਈਏ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਵਲੋਂ ਕਰਵਾਏ ਜਾ ਰਹੇ ਦਸ ਰੋਜਾ ਗੁਰਮਤਿ ਸਮਾਗਮਾਂ ਵਿਚ ਹਰ ਰੋਜ ਸੰਗਤ ਸ਼ਰਧਾ ਤੇ ਉਤਸ਼ਾਹ ਨਾਲ ਹਾਜਰੀ ਭਰ ਰਹੀ ਹੈ। ਮੰਗਲਵਾਰ ਨੂੰ 8ਵੇਂ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਕਰਵਾਏ ਗਏ ਸਮਾਗਮ ਮੌਕੇ ਮਾਤਾ ਗੰਗਾ ਜੀ ਕੀਰਤਨੀ ਜਥਾ ਬੀਬੀਆਂ, ਬਾਈ ਕੰਵਰਜੀਤ ਸਿੰਘ ਤਰਨਤਾਰਨ, ਬਾਈ ਗੁਰਚਰਨ ਸਿੰਘ ਤਰਨਤਾਰਨ, ਭਾਈ ਰਣਜੀਤ ਸਿੰਘ ਚੰਡੀਗੜ੍ਹ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬੀਬੀ ਕੌਲਾਂ ਜੀ ਬਾਲ ਫੁਲਵਾੜੀ ਅੰਮ੍ਰਿਤਸਰ, ਅੰਮ੍ਰਤ ਰਸ ਕੀਰਤਨ ਕੌਂਸਲ ਤਰਨਤਾਰਨ, ਭਾਈ ਸਿਮਰਨਜੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਅਤੇ ਭਾਈ ਅਮਨਦੀਪ ਸਿੰਘ ਲੁਧਿਆਣੇ ਵਾਲਿਆਂ ਨੇ ਕਥਾ ਅਤੇ ਕੀਰਤਨ ਸਰਵਣ ਕਰਵਾ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਸਮਾਗਮ ਮੌਕੇ ਹਰਜਿੰਦਰ ਸਿੰਘ ਪੱਟੀ ਮੈਨੇਜਰ, ਗਿਆਨੀ ਸਤਪਾਲ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਭਾਈ ਰਣਜੀਤ ਸਿੰਘ, ਭਗਵੰਤ ਸਿੰਘ, ਗੁਰਪ੍ਰੀਤ ਸਿੰਘ ਮੀਤ ਮੈਨੇਜਰ, ਦਿਲਬਾਗ ਸਿੰਘ, ਰਣਜੀਤ ਸਿੰਘ ਜੰਡੋਕੇ ਮਨਪ੍ਰੀਤ ਕੌਰ, ਗਿਆਨੀ ਅਰਜਨ ਸਿੰਘ ਗਿਆਨੀ ਸਤਨਾਮ ਸਿੰਘ ਸਮੇਤ ਹੋਰ ਸ਼ਖਸੀਅਤਾਂ ਨੇ ਸਮਾਗਮਾਂ ਦੀ ਸਫਲਤਾ ਵਾਸਤੇ ਸ਼ਰਧਾ ਪੂਰਵਕ ਸੇਵਾ ਵੀ ਨਿਭਾਈ। ਇਸ ਮੌਕੇ ਗੁਰੂ ਕੇ ਲੰਗਰ ਜਿਥੇ ਅਤੁੱਟ ਵਰਤਾਏ ਗਏ। ਉਥੇ ਹੀ ਸ੍ਰੀ ਦਰਬਾਰ ਸਾਹਿਬ ਅਤੇ ਸਮੁੱਚੀ ਪ੍ਰਕਰਮਾਂ ਦੀਆਂ ਇਮਾਰਤਾਂ ਨੂੰ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ। ਅੱਜ ਵੀ ਸ੍ਰੀ ਦਰਬਾਰ ਸਾਹਿਬ ਵਿਚ ਹੋਣਗੇ 9ਵੇਂ ਦਿਨ ਦੇ ਸਮਾਗਮ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਅੱਜ 8 ਅਪ੍ਰੈਲ ਨੂੰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦੀਵਾਨ ਹਾਲ ਵਿਚ ਹੋਣ ਵਾਲੇ 9ਵੇਂ ਦਿਨ ਦੇ ਸਮਾਗਮ ਵਿਚ ਬਾਬਾ ਬੁੱਢਾ ਸਾਹਿਬ ਜੀ ਕੀਰਤਨੀ ਜਥਾ ਬੀਬੀਆਂ, ਬੀਬੀ ਸੁਪ੍ਰੀਤ ਕੌਰ, ਬੀਬੀ ਅਰਸ਼ਪ੍ਰੀਤ ਕੌਰ ਸ਼ੇਰੋਂ ਵਾਲਿਆਂ ਦਾ ਜਥਾ, ਭਾਈ ਅੰਮ੍ਰਿਤਪਾਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਹਰਭਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਤਨਾਮ ਸਿੰਘ ਬੈਂਕਾ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਭਾਈ ਸੰਦੀਪ ਸਿੰਘ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਪ੍ਰਿੰਸੀਪਲ ਸੁਖਵੰਤ ਸਿੰਘ, ਭਾਈ ਜਸਪਾਲ ਸਿੰਘ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਵਾਲੇ, ਭਾਈ ਦਵਿੰਦਰ ਸਿੰਘ ਬਟਾਲਾ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅਤੇ ਭਾਈ ਬੱਲਪ੍ਰੀਤ ਸਿੰਘ ਲੁਧਿਆਣੇ ਵਾਲੇ ਸ਼ਾਮ 5 ਤੋਂ ਰਾਤ 12 ਵਜੇ ਤਕ ਸੰਗਤ ਨੂੰ ਕਥਾ ਤੇ ਕੀਰਤਨ ਰਾਂਹੀ ਨਿਹਾਲ ਕਰਨਗੇ।