ਸਰਹੱਦੀ ਪਿੰਡ ਮਹਿਦੀਪੁਰ ’ਚੋਂ ਬਰਾਮਦ ਹੋਈ ਹੈਰੋਇਨ ਤੇ ਡ੍ਰੋਨ
ਸਰਹੱਦੀ ਪਿੰਡ ਮਹਿਦੀਪੁਰ ’ਚੋਂ ਬਰਾਮਦ ਹੋਈ ਹੈਰੋਇਨ ਤੇ ਡ੍ਰੋਨ
Publish Date: Tue, 07 Apr 2026 07:59 PM (IST)
Updated Date: Wed, 08 Apr 2026 04:12 AM (IST)
ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਸਰਹੱਦੀ ਪਿੰਡ ਮਹਿਦੀਪੁਰ ’ਚੋਂ ਹੈਰੋਇਨ ਦਾ ਪੈਕੇਟ ਤੇ ਡ੍ਰੋਨ ਬਰਾਮਦ ਹੋਇਆ ਹੈ। ਜਿਸ ਨੂੰ ਕਬਜ਼ੇ ’ਚ ਲੈ ਕੇ ਥਾਣਾ ਖੇਮਕਰਨ ਦੀ ਪੁਲਿਸ ਨੇ ਅਣਪਛਾਤੇ ਵਿਰੁੱਧ ਐੱਨਡੀਪੀਐੱਸ ਤੇ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਸੂਚਨਾ ਮਿਲੀ ਕਿ ਬੀਓਪੀ ਹਰਦੀਪ ਮਹਿਦੀਪੁਰ ਦੇ ਇਲਾਕੇ ’ਚ ਕੋਈ ਸ਼ੱਕੀ ਚੀਜ਼ ਡਿੱਗੀ ਹੈ। ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਤੇ ਬੀਐੱਸਐੱਫ ਦੀ 148 ਬਟਾਲੀਅਨ ਦੇ ਕੰਪਨੀ ਕਮਾਂਡਰ ਰਮਾਕਾਂਤ ਸੇਠੀ ਸਮੇਤ ਮੌਕੇ ’ਤੇ ਤਲਾਸ਼ੀ ਕੀਤੀ। ਇਸ ਦੌਰਾਨ ਹੈਰੋਇਨ ਦਾ ਪੈਕੇਟ ਤੇ ਡੀਜੇਆਈ ਮੈਵਿਸ ਤਿੰਨ ਕਲਾਸਿਕ ਕੰਪਨੀ ਦਾ ਡ੍ਰੋਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪੈਕੇਟ ’ਚੋਂ 531 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਫਿਲਹਾਲ ਅਣਪਛਾਤੇ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਗਈ ਹੈ ਅਤੇ ਜਲਦ ਹੀ ਉਸਦੀ ਪਛਾਣ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ।