ਪਿੰਡ ਕੋਟ ਧਰਮਚੰਦ ਦੇ ਲੁੱਕ ਪਲਾਂਟ ’ਚ ਨਸ਼ਾ ਕਰਦਾ ਕਾਬੂ
ਪਿੰਡ ਕੋਟ ਧਰਮਚੰਦ ਦੇ ਲੁੱਕ ਪਲਾਂਟ ’ਚ ਨਸ਼ਾ ਕਰਦਾ ਕਾਬੂ
Publish Date: Tue, 07 Apr 2026 07:56 PM (IST)
Updated Date: Wed, 08 Apr 2026 04:12 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਥਾਣਾ ਸਦਰ ਤਰਨਤਾਰਨ ਦੀ ਪੁਲਿਸ ਪਾਰਟੀ ਨੇ ਪਿੰਡ ਕੋਟ ਧਰਮਚੰਦ ਖੁਰਦ ਦੇ ਲੁੱਕ ਪਲਾਂਟ ’ਚ ਨਸ਼ਾ ਕਰਦਿਆਂ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਸਬ ਇੰਸਪੈਕਟਰ ਰਚਨਾ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਪਾਰਟੀ ਜਦੋਂ ਲੁੱਕ ਪਲਾਂਟ ਕੋਲ ਪਹੁੰਚੇ ਤਾਂ ਜੋਧਬੀਰ ਸਿੰਘ ਪੁੱਤਕਰ ਜੋਗਾ ਸਿੰਘ ਵਾਸੀ ਭੈਣੀ ਸਿੱਧਵਾਂ ਨੂੰ ਨਸ਼ਾ ਕਰਦਿਆਂ ਕਾਬੂ ਕਰ ਕੇ ਉਸ ਕੋਲੋਂ ਲਾਈਟਰ, ਪੰਨੀ ਤੇ ਦਸ ਰੁਪਏ ਦਾ ਨੋਟ ਬਰਾਮਦ ਕੀਤਾ। ਜਿਸ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।